![]()

ਲੁਧਿਆਣਾ, 27 ਜੁਲਾਈ (ਸਤ ਪਾਲ ਸੋਨੀ) : ਪੰਜਾਬੀ ਫਿਲਮ ਅਰਦਾਸ ਕਰਾਂ ਦੀ ਟੀਮ ਅੱਜ ਲੁਧਿਆਣਾ ਦੇ ਸੋਲੀਟੇਅਰ ਸਿਨੇਮਾ ਵਿਖੇ ਪੁੱਜੀ ਜਿਥੇ ਫਿਲਮ ਦੇ ਕਲਾਕਾਰਾਂ ਦਾ ਸਮਾਜਸੇਵੀ ਅਤੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਅਤੇ ਹੋਰਾਂ ਵਲੋਂ ਸਨਮਾਨ ਕੀਤਾ ਗਿਆ ।ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਅਰਦਾਸ ਕਰਾਂ ਵਰਗੀਆਂ ਫਿਲਮਾਂ ਨੇ ਸਮਾਜ ਨੂੰ ਵਧੀਆ ਸੰਦੇਸ਼ ਦਿੱਤਾ ਹੈ ਅਤੇ ਅਜਿਹੀਆਂ ਫਿਲਮਾਂ ਨੂੰ ਅੱਗੇ ਵਧਾਇਆ ਜਾਣਾ ਚਾਹੀਦਾ ਹੈ । ਗੁਰਦੀਪ ਗੋਸ਼ਾ ਨੇ ਸਫਲਤਾ ਲਈ ਸਟਾਰ ਕਾਸਟ ਅਤੇ ਫਿਲਮ ਦੀ ਟੀਮ ਨੂੰ ਵਧਾਈ ਦਿੱਤੀ । ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਫਿਲਮ ਨੇ ਸ਼ਾਂਤੀ ਅਤੇ ਸਦਭਾਵਨਾ ਦਾ ਸੁਨੇਹਾ ਦਿੱਤਾ ਹੈ ਜੋ ਕਿ ਸਾਡੇ ਸਮਾਜ ਖਾਸ ਕਰਕੇ ਨੌਜਵਾਨ ਪੀੜ੍ਹੀ ਲਈ ਬਹੁਤ ਲਾਭਦਾਇਕ ਹੈ ।
ਫਿਲਮ ਦੇ ਕਲਾਕਾਰ ਮਲਕੀਤ ਰੋਨੀ ਅਤੇ ਗੁਰਪ੍ਰੀਤ ਕੌਰ ਭੰਗੂ ਨੇ ਲੋਕਾਂ ਨੂੰ ਸ਼ਾਨਦਾਰ ਪ੍ਰਤੀਕਿਰਿਆ ਦੇਣ ਲਈ ਧੰਨਵਾਦ ਕੀਤਾ । ਇਸ ਮੌਕੇ ਜਤਿੰਦਰ ਸਿੰਘ ਗਿਲੋਹਰਾ, ਮਨਿੰਦਰ ਸਿੰਘ ਲਾਡੀ , ਮਨਪ੍ਰੀਤ ਕੱਕੜ, ਸੁਖਵਿੰਦਰ ਕੌਰ ਅਤੇ ਹੋਰ ਵੀ ਮੌਜੂਦ ਸਨ ।