![]()

ਅਮਰੀਕਾ ਦੇ ਹੋਟਲ ਅਮੈਰਿਸਟਾਰ ਕੈਸੀਨੋ ਰਿਜ਼ੋਰਟ ਸਪਾ ਵਿੱਚ 6 ਮਹੀਨੇ ਲਈ ਹੋਵੇਗੀ ਇੰਟਰਨਸ਼ਿਪ
ਲੁਧਿਆਣਾ, 17 ਜੂਨ (ਸਤ ਪਾਲ ਸੋਨੀ) : ਸੀਟੀ ਯੂਨੀਵਰਸਿਟੀ ਦੇ ਸਕੂਲ ਆਫ਼ ਹੋਟਲ ਮੈਨੇਜਮੇਂਟ, ਏਅਰਲਾਈਨਜ਼ ਅਤੇ ਟੂਰਿਜਮ ਦੇ ਦੂਜੇ ਸਾਲ ਦੀ ਵਿਦਿਆਰਥਣ ਅਰਸ਼ਪ੍ਰੀਤ ਕੌਰ ਅਮਰੀਕਾ ਦੇ ਹੋਟਲ ਅਮੈਰਿਸਟਾਰ ਕੈਸੀਨੋ ਰਿਜ਼ੋਰਟ ਸਪਾ ਵਿਖੇ ਇੰਟਰਨਸ਼ਿਪ ਕਰੇਗੀ। 6 ਮਹੀਨੇ ਚਲਣ ਵਾਲੀ ਇੰਟਰਨਸ਼ਿਪ ਵਿੱਚ ਅਰਸ਼ਪ੍ਰੀਤ ਨੂੰ 102 ਅਮਰੀਕੀ ਡਾਲਰ ਦੇ ਹਿਸਾਬ ਨਾਲ ਹਰ ਦਿਨ ਵਜੀਫਾ ਦਿੱਤਾ ਜਾਵੇਗਾ। ਅਰਸ਼ਪ੍ਰੀਤ ਕੌਰ ਨੇ ਕਿਹਾ ਕਿ ਮਾਤਾ-ਪਿਤਾ, ਸੀਟੀਯੂ ਦੇ ਸਟਾਫ ਅਤੇ ਅਧਿਆਪਕਾਂ ਦੇ ਸਹਿਯੋਗ ਨਾਲ ਹੀ ਅੱਜ ਉਸ ਨੂੰ ਇਹ ਮੁਕਾਮ ਹਾਸਿਲ ਹੋਇਆ ਹੈ। ਸਕੂਲ ਆਫ਼ ਹੋਟਲ ਮੈਨੇਜਮੇਂਟ, ਏਅਰਲਾਈਨਜ਼ ਅਤੇ ਟੂਰਿਜਮ ਵਿੱਚ ਕਿਤਾਬੀ ਸਿੱਖਿਆ ਦੇ ਨਾਲ-ਨਾਲ ਪ੍ਰੈਕਟਿਕਲ ਸਿੱਖਿਆ ਵੀ ਦਿੱਤੀ ਜਾਂਦੀ ਹੈ। ਜੋ ਨੌਕਰੀ ਜਾਂ ਇੰਟਰਨਸ਼ਿਪ ਵੇਲੇ ਬਹੁਤ ਕੰਮ ਆਉਂਦੀ ਹੈ। ਇੰਟਰਨਸ਼ਿਪ ਸਲੈਕਸ਼ਨ ਬਾਰੇ ਗੱਲ ਕਰਦੇ ਹੋਇਆ ਅਰਸ਼ਪ੍ਰੀਤ ਨੇ ਕਿਹਾ ਕਿ ਇੰਟਰਵਿਊ ਸਮੇਂ ਉਸ ਤੋਂ ਕਲੀਨਰੀ ਟੈਕਨੀਕਸ ਬਾਰੇ ਪੁੱਛਿਆ ਗਿਆ। ਜਿਸ ਦਾ ਜਵਾਬ ਮੈਂ ਬਹੁਤ ਹੀ ਆਤਮਵਿਸ਼ਵਾਸ ਨਾਲ ਦਿੱਤਾ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਇਸ ਇੰਟਰਵਿਊ ਤੋਂ ਬਾਅਦ ਹੀ ਇੰਟਰਨਸ਼ਿਪ ਲਈ ਚੁਣਿਆ ਗਿਆ ਹੈ।
ਸਕੂਲ ਆਫ਼ ਹੋਟਲ ਮੈਨੇਜਮੇਂਟ, ਏਅਰਲਾਈਨਜ਼ ਅਤੇ ਟੂਰਿਜਮ ਦੇ ਡਾਇਰੈਕਟਰ ਡਾ. ਭਰਤ ਕਪੂਰ ਨੇ ਕਿਹਾ ਕਿ ਅਰਸ਼ਪ੍ਰੀਤ ਬਹੁਤ ਹੋਨਹਾਰ ਵਿਦਿਆਰਥਣ ਹੈ। ਇਸ ਦੇ ਨਾਲ ਹੀ ਉਨਾਂ ਕਿਹਾ ਕਿ ਸਾਡੇ ਸਕੂਲ ਦਾ ਇੱਕ ਹੋਰ ਵਿਦਿਆਰਥੀ ਗੁਰਸ਼ਰਨ ਸਿੰਘ ਅਮਰੀਕਾ ਦੇ ਨਾਰਥ ਫਾਲਮਾਊਸ਼, ਮੈਸੇਚਿਉਸੇਟਸ ਵਿਖੇ ਹੋਟਲ ਸੀ ਕ੍ਰੇਸਟ ਬੀਚ ਵਿੱਚ ਇੰਟਰਨਸ਼ਿਪ ਕਰ ਰਿਹਾ ਹੈ। ਵਾਈਸ ਚਾਂਸਲਰ ਡਾ.ਹਰਸ਼ ਸਦਾਵਰਤੀ ਅਤੇ ਸੀਸੀਪੀਸੀ ਦੇ ਡਿਪਟੀ ਡਾਇਰੈਕਟਰ ਅਭਿਸ਼ੇਕ ਸੋਨੀ ਨੇ ਇੰਟਰਨਸ਼ਿਪ ਲਈ ਅਰਸ਼ਪ੍ਰੀਤ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਸ ਲਈ ਇਹ ਸੁਨਹਿਰੀ ਮੌਕਾ ਹੈ। ਉਹ ਉੱਥੇ ਜਾ ਕੇ ਬਹੁਤ ਕੁੱਝ ਨਵਾਂ ਸਿੱਖ ਸਕੱਦੀ ਹੈ।