![]()

ਰਾਹੁਲ ਗਾਂਧੀ ਨੇ ਵਿਦੇਸ਼ ਨੀਤੀ ਬਾਰੇ ਕੀਤੀ ਚਰਚਾ
ਲੁਧਿਆਣਾ, 22 ਸਤੰਬਰ (ਚਡ਼੍ਹਤ ਪੰਜਾਬ ਦੀ) : ਅਮਰੀਕਾ ਦੌਰੇ ‘ਤੇ ਪੁੱਜੇ ਸਾਬਕਾ ਕੇਂਦਰੀ ਮੰਤਰੀ ਮੁਨੀਸ਼ ਤਿਵਾਡ਼ੀ ਵੱਲੋਂ ਵਾਸ਼ਿੰਗਟ ਡੀਸੀ ਵਿਖੇ ਅਟਲਾਂਟਿਕ ਕਾਂਊਸਲ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਜੀ ਵਿਸ਼ੇਸ਼ ਤੌਰ ‘ਤੇ ਹਾਜਰ ਹੋਏ, ਉਕਤ ਜਾਣਕਾਰੀ ਦਿੰਦੇ ਹੋਏ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਗੁਰਮੇਲ ਸਿੰਘ ਪਹਿਲਵਾਨ ਨੇ ਦੱਸਿਆ ਕਿ ਇਸ ਸਮੇਂ ਉਨਾਂ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਪਵਨ ਦੀਵਾਨ ਵਿਸ਼ੇਸ਼ ਤੌਰ ‘ਤੇ ਹਾਜਰ ਹੋਏ। ਗੁਰਮੇਲ ਪਹਿਲਵਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਪ੍ਰਭਾਵਸ਼ਾਲੀ ਸਮਾਗਮ ਵਿਚ ਵਿਦੇਸ਼ ਨੀਤੀ ਬਾਰੇ ਚਰਚਾ ਕੀਤੀ ਗਈ। ਉਨਾਂ ਦੱਸਿਆ ਕਿ ਸ਼੍ਰੀ ਗਾਂਧੀ ਅਤੇ ਸ਼੍ਰੀ ਤਿਵਾਡ਼ੀ ਵੱਲੋਂ ਅਮਰੀਕਾ ਦੌਰੇ ਦੌਰਾਨ ਅਮਰੀਕਾ ‘ਚ ਵੱਸਦੇ ਪ੍ਰਵਾਸੀ ਭਾਰਤੀਆਂ ਨਾਲ ਮੁਲਾਕਾਤ ਕਰਕੇ ਦੇਸ਼ ਦੇ ਮੌਜੂਦਾ ਹਲਾਤਾਂ ਬਾਰੇ ਚਰਚਾ ਕੀਤੀ ਗਈ, ਵਪਾਰਕ ਮਸਲਿਆਂ ‘ਤੇ ਵੀ ਵਿਚਾਰਾਂ ਕੀਤੀਆਂ ਗਈਆਂ। ਗੁਰਮੇਲ ਪਹਿਲਵਾਨ ਨੇ ਦੱਸਿਆ ਕਿ ਉਪਰੰਤ ਸਵੀਡਨ ਤੋਂ ਵਾਪਸ ਭਾਰਤ ਆ ਗਏ ਅਤੇ ਸ਼੍ਰੀ ਮੁਨੀਸ਼ ਤਿਵਾਡ਼ੀ ਤੇ ਸ਼੍ਰੀ ਦੀਵਾਨ ਆਪਣੇ ਅਗਲੇ ਪ੍ਰੋਗਰਾਮਾਂ ਲਈ ਸਵੀਡਨ ਤੋਂ ਯੂ.ਐਸ.ਏ. ਦੌਰੇ ਲਈ ਰਵਾਨਾ ਹੋ ਗਏ।