ਅਫਗਾਨੀਸਤਾਨ ‘ਚ ਸਿੱਖਾਂ ਅਤੇ ਹਿੰਦੁਆਂ ‘ਤੇ ਹਮਲਾ ਇਨਸਾਨੀਅਤ ਲਈ ਸ਼ਰਮ ਦੀ ਗੱਲ

Loading

ਅੱਤਵਾਦੀਆਂ ਨੂੰ ਗ੍ਰਿਫਤਾਰ ਕਰਕੇ ਚੌਂਕ ‘ਤੇ ਗੋਲੀ ਮਾਰੀ ਜਾਵੇ : ਸ਼ਾਹੀ ਇਮਾਮ ਪੰਜਾਬ
ਲੁਧਿਆਣਾ ,  2 ਜੁਲਾਈ   ( ਸਤ ਪਾਲ ਸੋਨੀ )  : ਅਫਗਾਨੀਸਤਾਨ ਦੇ ਸ਼ਹਿਰ ਜਲਾਲਾਬਾਦ ‘ਚ ਸਿੱਖਾਂ ਅਤੇ ਹਿੰਦੁ ਡੇਲੀਗੇਟ ਦੀ ਬੱਸ ‘ਤੇ ਕੀਤੇ ਗਏ ਹਮਲੇ ਨੂੰ ਇਨਸਾਨੀਅਤ ਲਈ ਸ਼ਰਮ ਦੀ ਗੱਲ ਦੱਸਦੇ ਹੋਏ ਅੱਜ ਇੱਥੇ ਇਤਿਹਾਸਿਕ ਜਾਮਾ ਮਸਜਿਦ ਲੁਧਿਆਣਾ ਵਿਖੇ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀਂ ਨੇ ਪ੍ਰੈਸ ਕਾਨਫ੍ਰੈਂਸ ‘ਚ ਕਿਹਾ ਕਿ ਅਫਗਾਨ ਰਾਸ਼ਟਰਪਤੀ ਨੂੰ ਚਾਹੀਦਾ ਹੈ ਕਿ ਘੱਟਗਿਣਤੀਆਂ ‘ਤੇ ਕੀਤੇ ਗਏ ਇਸ ਹਮਲੇ ‘ਚ ਸ਼ਾਮਿਲ ਅੱਤਵਾਦੀਆਂ ਨੂੰ ਗ੍ਰਿਫਤਾਰ ਕਰਕੇ ਸਰੇਬਾਜਾਰ ਚੌਂਕ ‘ਚ ਗੋਲੀ ਮਾਰੀ ਜਾਵੇ। ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਨੇ ਕਿਹਾ ਕਿ ਅਫਗਾਨ  ਦੇ ਘੱਟਗਿਣਤੀਆਂ ਦੇ ਨਾਲ ਹੋਈ ਇਸ ਸੱਭ ਤੋਂ ਵੱਡੀ ਘਟਨਾ ਨੇ ਅਫਗਾਨੀਆਂ ਦੇ ਇਤਹਾਸ ‘ਚ ਕਾਲਾ ਪੰਨਾ ਜੋਡ਼ ਦਿੱਤਾ ਹੈ ਜੋ ਕਿ ਕਦੇ ਮਿਟ ਨਹੀਂ ਸਕੇਂਗਾ । ਉਨਾਂ ਕਿਹਾ ਕਿ ਇਸ ਹਮਲੇ ‘ਚ ਅਫਗਾਨੀਸਤਾਨ ਦੇ ਸਿੱਖ ਨੇਤਾ ਅਵਤਾਰ ਸਿੰਘ ਖਾਲਸਾ ਸਮੇਤ 20 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਅਵਤਾਰ ਸਿੰਘ ਦਾ ਪੁੱਤਰ ਵੀ ਗੰਭੀਰ ਰੂਪ ‘ਚ ਜਖ਼ਮੀ ਹੈ । ਉਨਾਂ ਕਿਹਾ ਕਿ ਜਖ਼ਮੀਆਂ ਨੂੰ ਇਲਾਜ ਲਈ ਛੇਤੀ ਹੀ ਕਿਸੇ ਵੱਡੇ ਵਿਦੇਸ਼ੀ ਹਸਪਤਾਲ ‘ਚ ਭੇਜਣਾ ਚਾਹੀਦਾ ਹੈ । ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਨੇ ਕਿਹਾ ਕਿ ਅੱਤਵਾਦੀ ਜਦੋਂ ਵੀ ਕਿਸੇ ਧਾਰਮਿਕ ਨੇਤਾ ‘ਤੇ  ਜਾਂ ਕਿਸੇ ਧਾਰਮਿਕ ਥਾਂ ‘ਤੇ ਹਮਲਾ ਕਰਦੇ ਹਨ ਤਾਂ ਉਨਾਂ ਦਾ ਟੀਚਾ ਜਨਤਾ ‘ਚ ਦਰਾਰ ਪਾਉਣਾ ਹੁੰਦਾ ਹੈ ।  ਉਨਾਂ ਕਿਹਾ ਕਿ ਪੂਰੇ ਸੰਸਾਰ ‘ਚ ਰਹਿਣ ਵਾਲੇ ਸਿੱਖ ਅਤੇ ਹਿੰਦੂ ਭਾਰਤੀਆਂ ਦੇ ਅਟੁੱਟ ਅੰਗ ਹਨ,  ਉਨਾਂ ਨੂੰ ਕੋਈ ਵੀ ਤਕਲੀਫ ਪੁੱਜੇ ਤਾਂ ਅਸੀ ਬਦਾਰਸ਼ਤ ਨਹੀਂ ਕਰਾਂਗੇਂ ।  ਸ਼ਾਹੀ ਇਮਾਮ ਨੇ ਕਿਹਾ ਕਿ ਅਫਗਾਨੀਸਤਾਨ ਦੀਆਂ ਸਰਕਾਰ ਉੱਥੇ ਅਮਨ ਅਤੇ ਸ਼ਾਂਤੀ ਨੂੰ ਬਣਾਏ ਰੱਖਣ ‘ਚ ਨਾਕਾਮ ਸਾਬਤ ਹੋਈ ਹੈ । ਇਸ ਮੌਕੇ ‘ਤੇ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਦੇ ਪ੍ਰਧਾਨ ਪ੍ਰਿਤਪਾਲ ਸਿੰਘ, ਸ਼੍ਰੀ ਗਿਆਨ ਸਥਲ ਮੰਦਰ ਦੇ ਪ੍ਰਧਾਨ ਜਗਦੀਸ਼ ਬਜਾਜ਼   ,  ਨਾਇਬ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀਂ, ਮੁਹੰਮਦ ਮੁਸਤਕੀਮ ਅਹਿਰਾਰੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ ।

21290cookie-checkਅਫਗਾਨੀਸਤਾਨ ‘ਚ ਸਿੱਖਾਂ ਅਤੇ ਹਿੰਦੁਆਂ ‘ਤੇ ਹਮਲਾ ਇਨਸਾਨੀਅਤ ਲਈ ਸ਼ਰਮ ਦੀ ਗੱਲ

Leave a Reply

Your email address will not be published. Required fields are marked *

error: Content is protected !!