ਅਧਿਆਪਕ ਕੌਮ ਦੇ ਨਿਰਮਾਤਾ, ਦੇਸ਼ ਦੀ ਤਰੱਕੀ ‘ਚ ਸਿੱਖਿਆ ਦੇ ਪੱਧਰ ਦਾ ਅਹਿਮ ਯੋਗਦਾਨ-ਡਾ.ਕਰਨ ਵਡ਼ਿੰਗ

Loading


• ਪੰਜਾਬ ਸਰਕਾਰ ਸਿੱਖਿਆ ਸੁਧਾਰਾਂ ਅਤੇ ਅਧਿਆਪਕਾਂ ਦੀਆਂ ਮੁਸਕਲਾਂ ਨੂੰ ਹੱਲ ਕਰਨ ਲਈ ਵਚਨਬੱਧ

ਲੁਧਿਆਣਾ  10  ਸਤੰਬਰ ( ਸਤ ਪਾਲ ਸੋਨੀ ) :  ”ਅਧਿਆਪਕ ਕੌਮ ਦਾ ਨਿਰਮਾਤਾ ਹੁੰਦੇ ਹਨ, ਦੇਸ਼ ਦੀ ਤਰੱਕੀ ਕਿਸੇ ਦੇਸ਼ ਦੇ ਸਿੱਖਿਆ ਪੱਧਰ ‘ਤੇ ਨਿਰਭਰ ਕਰਦੀ ਹੈ। ਪੰਜਾਬ ਸਰਕਾਰ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਯਤਨਸ਼ੀਲ ਹੈ।” ਇਨਾਂ ਸ਼ਬਦਾਂ ਦਾ ਪ੍ਰਗਟਾਵਾ ਡਾ.ਕਰਨ ਵਡ਼ਿੰਗ ਓ.ਐਸ.ਡੀ. ਮਾਨਯੋਗ ਮੁੱਖ ਮੰਤਰੀ ਪੰਜਾਬ ਨੇ ਅੱਜ ਸਰਕਟ ਹਾਊਸ ਵਿਖੇ ਗੌਰਮਿੰਟ ਟੀਚਰਜ਼ ਯੂਨੀਅਨ ਵੱਲੋਂ ਸਿੱਖਿਆ ਖੇਤਰ ਵਿੱਚ ਪਾਏ ਵਿਲੱਖਣ ਯੋਗਦਾਨ ਲਈ ਆਯੋਜਿਤ ਸਨਮਾਨ ਸਮਾਰੋਹ ਦੀ ਪ੍ਰਧਾਨਗੀ ਕਰਦਿਆ ਕੀਤਾ।
ਸਮਾਗਮ ਨੂੰ ਸੰਬੋਧਨ ਕਰਦਿਆ ਡਾ. ਕਰਨ ਵਡ਼ਿੰਗ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਸੁਧਾਰਾਂ ਅਤੇ ਅਧਿਆਪਕਾਂ ਨੂੰ ਦਰਪੇਸ਼ ਆਉਂਦੀਆਂ ਮੁਸਕਲਾਂ ਦਾ ਹੱਲ ਕਰਨ ਲਈ ਵਚਨਬੱਧ ਹੈ। ਸਮਾਗਮ ਨੂੰ ਸੰਬੋਧਨ ਕਰਦਿਆ ਡਾ. ਕਰਨ ਨੇ ਕਿਹਾ ਕਿ ਸਮਾਜ ਵਿੱਚ ਭਰੁੱਣ ਹੱਤਿਆ, ਦਹੇਜ਼ ਅਤੇ ਨਸ਼ੇ ਵਰਗੀਆਂ ਕੁਰੀਤੀਆਂ ਨੂੰ ਖਤਮ ਕਰਨ ਲਈ ਨੌਜਵਾਨ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਨੌਜਵਾਨਾਂ ਵਿੱਚ ਕਿਸੇ ਵੀ ਕੰਮ ਨੂੰ ਪੂਰਾ ਕਰਨ ਦੀ ਅਥਾਹ ਸ਼ਕਤੀ ਹੁੰਦੀ ਹੈ ਅਤੇ ਜੇਕਰ ਨੌਜਵਾਨ ਚਾਹੁੰਣ ਤਾਂ ਹਰ ਅਸੰਭਵ ਕੰਮ ਨੂੰ ਸੰਭਵ ਬਣਾ ਸਕਦੇ ਹਨ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਸਹੀ ਸੇਧ ਅਧਿਆਪਕ ਹੀ ਦਿੰਦਾ ਹੈ, ਉਹਨਾਂ ਵਿਦਿਆਰਥੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਸਖ਼ਤ ਮਿਹਨਤ ਕਰਨ ਅਤੇ ਆਪਣੇ ਦੇਸ਼ ਅਤੇ ਮਾਂ-ਬਾਪ ਦਾ ਨਾਮ ਰੌਸ਼ਨ ਕਰਨ। ਉਹਨਾਂ ਇਸ ਮੌਕੇ 70 ਅਧਿਆਪਕਾਂ ਨੂੰ ਸਨਮਾਨ ਚਿੰਨ ਅਤੇ ਸਰਟੀਫਿਕੇਟ ਦੇ ਸਨਮਾਨਤ ਕੀਤਾ ਅਤੇ  ਸਨਮਾਨ ਹਾਸਲ ਕਰਨ ਵਾਲੇ ਅਧਿਅਪਕਾਂ ਨੂੰ ਸ਼ੁਭ ਕਾਮਨਾਵਾਂ ਵੀ ਦਿੱਤੀਆਂ।
ਸ੍ਰੀਮਤੀ ਸਵਰਨਜੀਤ ਕੌਰ ਜ਼ਿਲਾ ਸਿੱਖਿਆ ਅਫਸਰ (ਸੈਕੰਡਰੀ), ਸ੍ਰੀਮਤੀ ਜਸਪ੍ਰੀਤ ਕੌਰ ਜਿਲਾ ਸਿੱਖਿਆ ਅਫਸਰ (ਐਲੀਮੈਂਟਰੀ) ਅਤੇ ਸ੍ਰੀਮਤੀ ਡਿੰਪਲ ਮਦਾਨ ਉਪ-ਸਿੱਖਿਆ ਅਫਸਰ ਨੇ ਸਨਮਾਨ ਹਾਸਲ ਕਰਨ ਵਾਲੇ ਅਧਿਅਪਕਾਂ ਨੂੰ ਮੁਬਾਰਕਵਾਦ ਦਿੱਤੀ। ਉਹਨਾਂ ਗੌਰਮਿੰਟ ਟੀਚਰਜ਼ ਯੂਨੀਅਨ ਦੇ ਪ੍ਰਧਾਨ ਸ੍ਰ. ਜਗਦੀਪ ਸਿੰਘ ਜੌਹਲ ਤੇ ਉਨਾਂ ਦੀ ਟੀਮ ਵੱਲੋਂ ਕੀਤੇ ਇਸ ਕਾਰਜ਼ ਦੀ ਪ੍ਰਸੰਸ਼ਾ ਕਰਦਿਆ ਕਿਹਾ ਕਿ ਅਜਿਹੇ ਸਮਾਗਮਾਂ ਨਾਲ ਜਿੱਥੇ ਅਧਿਅਪਕਾਂ ਦੇ ਮਾਨ-ਸਨਮਾਨ ਵਿੱਚ ਵਾਧਾ ਹੁੰਦਾ ਹੈ, ਉਥੇ ਸਿੱਖਿਆ ਦੇ ਮਿਆਰ ਵਿੱਚ ਵੀ ਵਾਧਾ ਹੁੰਦਾ ਹੈ ਅਤੇ ਹੋਰ ਅਧਿਆਪਕਾਂ ਨੂੰ ਵੀ ਚੰਗੀ ਸੇਧ ਮਿਲਦੀ ਹੈ।
ਇਸ ਮੌਕੇ  ਗੌਰਮਿੰਟ ਟੀਚਰਜ਼ ਯੂਨੀਅਨ ਦੇ ਪ੍ਰਧਾਨ ਸ੍ਰ. ਜਗਦੀਪ ਸਿੰਘ ਜੌਹਲ ਨੇ ਸਮਾਗਮ ਨੂੰ ਸੰਬੋਧਨ ਕਰਦਿਆ ਕਿਹਾ ਕਿ ਹਜ਼ਾਰਾਂ ਅਧਿਆਪਕਾਂ ਵਿੱਚ ਬਹੁਤ ਸਾਰੇ ਅਧਿਆਪਕ ਗੁੰਮਨਾਮ ਰਹਿ ਕੇ ਸੇਵਾ ਕਰਦੇ ਹਨ, ਜੀ.ਟੀ.ਯੂ ਨੇ ਅਜਿਹੇ ਅਧਿਆਪਕ ਚੁਣ ਕੇ ਸਿੱਖਿਆ ਵਿਭਾਗ ਦੇ ਅੱਗੇ ਲਿਆਂਦੇ ਹਨ, ਜੋ ਕਿ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ। ਇਸ ਮੌਕੇ ‘ਤੇ ਜਨਰਲ ਸਕੱਤਰ ਸ੍ਰੀ ਸਿੰਗਾਰਾ ਸਿੰਘ, ਸ੍ਰੀ ਰਣਜੋਧ ਸਿੰਘ, ਸ੍ਰੀ ਪ੍ਰਭਜੀਤ ਸਿੰਘ ਰਸੂਲਪੁਰ, ਜਤਿੰਦਰਪਾਲ ਸਿੰਘ, ਸ੍ਰੀ ਗੁਰਮੀਤਸਿੰਘ, ਸ੍ਰੀ ਇੰਦਰਜੀਤ ਸਿੰਗਲਾ, ਸ੍ਰੀ ਕਰਮ ਸਿੰਘ, ਸ੍ਰੀ ਮਨਪ੍ਰੀਤ ਸਿੰਘ, ਸ੍ਰੀ ਅਵਤਾਰ ਸਿੰਘ, ਸ੍ਰੀ ਰਾਜੀਵ ਕੁਮਾਰ, ਸ੍ਰੀ ਵਿਜੈ ਕੁਮਾਰ ਨੇ ਵੀ ਸੰਬੋਧਨ ਕੀਤਾ।

3710cookie-checkਅਧਿਆਪਕ ਕੌਮ ਦੇ ਨਿਰਮਾਤਾ, ਦੇਸ਼ ਦੀ ਤਰੱਕੀ ‘ਚ ਸਿੱਖਿਆ ਦੇ ਪੱਧਰ ਦਾ ਅਹਿਮ ਯੋਗਦਾਨ-ਡਾ.ਕਰਨ ਵਡ਼ਿੰਗ

Leave a Reply

Your email address will not be published. Required fields are marked *

error: Content is protected !!