![]()

ਜ਼ਿਲਾ ਪ੍ਰਬੰਧਕੀ ਕੰਪਲੈਕਸ ਸਮੇਤ ਸਮੂਹ ਦਫ਼ਤਰਾਂ ‘ਚ ਮਨਾਇਆ ਗਿਆ ਦਿਵਸ
ਲੁਧਿਆਣਾ, 21 ਮਈ (ਸਤ ਪਾਲ ਸੋਨੀ) : ਅੱਜ ਅਤਿਵਾਦ ਵਿਰੋਧੀ ਦਿਹਾੜਾ ਸ਼ਾਂਤੀ ਅਤੇ ਸਮਾਜਿਕ ਸਦਭਾਵਨਾ ਨੂੰ ਪ੍ਰਫੁਲਿਤ ਕਰਨ ਅਤੇ ਸਮੂਹ ਢਾਹੂ ਤਾਕਤਾਂ ਵਿਰੁੱਧ ਲਡ਼ਨ ਦੇ ਅਹਿਦ ਨਾਲ ਜ਼ਿਲੇ ਭਰ ‘ਚ ਮਨਾਇਆ ਗਿਆ।
ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਸਥਿਤ ਬਚਤ ਭਵਨ ਵਿਖੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਦੇ ਦਿਸ਼ਾ ਨਿਰਦੇਸ਼ ‘ਤੇ ਜ਼ਿਲਾ ਲੋਕ ਸੰਪਰਕ ਅਫ਼ਸਰ ਪ੍ਰਭਦੀਪ ਸਿੰਘ ਨੱਥੋਵਾਲ ਨੇ ਸਹੁੰ ਚੁਕਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਜਿੱਥੇ ਅਤਿਵਾਦ ਵਿਰੁੱਧ ਇੱਕਮੁੱਠਤਾ ਦਾ ਪ੍ਰਣ ਲਿਆ ਗਿਆ ਉੱਥੇ ਹਿੰਸਾ ਅਤੇ ਅਤਿਵਾਦ ਦਾ ਡਟ ਕੇ ਵਿਰੋਧ ਕਰਨ ਦੀ ਵਚਨਬੱਧਤਾ ਵੀ ਪ੍ਰਗਟਾਈ ਗਈ।
ਪ੍ਰਭਦੀਪ ਸਿੰਘ ਨੱਥੋਵਾਲ ਨੇ ਕਿਹਾ ਕਿ 21 ਮਈ ਨੂੰ ਅਤਿਵਾਦ ਵਿਰੋਧੀ ਦਿਵਸ ਮਨਾਏ ਜਾਣ ਦਾ ਮੰਤਵ ਲੋਕਾਂ ਨੂੰ, ਖਾਸ ਤੌਰ ‘ਤੇ ਨੌਜੁਆਨ ਪੀੜੀ ਨੂੰ ਅਤਿਵਾਦ ਅਤੇ ਹਿੰਸਾ ਦੇ ਮਾਰਗ ਤੋਂ ਦਰਪੇਸ਼ ਦੁੱਖਾਂ–ਤਕਲੀਫ਼ਾਂ ਤੋਂ ਜਾਣੂ ਕਰਵਾ ਕੇ, ਅਜਿਹੇ ਮਾਰਗ ਤੋਂ ਦੂਰ ਰੱਖਣਾ ਹੈ ਅਤੇ ਰਾਸ਼ਟਰ ਦੇ ਹਿੱਤਾਂ ਨੂੰ ਪਹਿਲ ਦੇਣਾ ਹੈ।ਇਸ ਮੌਕੇ ਸਹਾਇਕ ਲੋਕ ਸੰਪਰਕ ਅਫ਼ਸਰ ਪੁਨੀਤ ਪਾਲ ਸਿੰਘ ਗਿੱਲ, ਉੱਪ ਜ਼ਿਲਾ ਸਿੱਖਿਆ ਅਫ਼ਸਰ (ਸੈਕੰ.) ਅਸ਼ੀਸ਼ ਕਪੂਰ ਅਤੇ ਵੱਡੀ ਗਿਣਤੀ ਵਿੱਚ ਦਫ਼ਤਰੀ ਸਟਾਫ਼ ਹਾਜ਼ਰ ਸੀ। ਇਸ ਤੋਂ ਇਲਾਵਾ ਸਿਵਲ ਸਰਜਨ ਦਫ਼ਤਰ ਵਿਖੇ ਵੀ ਇਹ ਦਿਵਸ ਮਨਾਇਆ ਗਿਆ, ਜਿਸ ਵਿੱਚ ਸਿਵਲ ਸਰਜਨ ਡਾ. ਪਰਵਿੰਦਰ ਪਾਲ ਸਿੰਘ ਸਿੱਧੂ ਨੇ ਹਾਜ਼ਰੀਨ ਨੂੰ ਸਹੁੰ ਚੁਕਾਈ।