ਅਕਾਲੀ – ਭਾਜਪਾ ਨੇ ਕੈਪਟਨ ਸਰਕਾਰ ਦੇ ਦੋ ਸਾਲ ਪੂਰੇ ਹੋਣ ਤੇ ਰੋਸ਼ ਮਾਰਚ ਕੱਢ ਮਨਾਇਆ ਵਿਸ਼ਵਾਸਘਾਤ ਦਿਵਸ

Loading

ਕਾਂਗਰਸ ਸਰਕਾਰ ਨੇ ਚੋਣ ਵਾਇਦੇਂ ਪੂਰੇ ਨਾਂ ਕਰਕੇ ਕੀਤਾ ਸੂਬੇ ਦੀ ਜਨਤਾ ਦੇ ਨਾਲ ਵਿਸ਼ਵਾਸਘਾਤ  :  ਦੇਬੀ / ਗੋਸ਼ਾ

ਲੁਧਿਆਣਾ 16ਮਾਰਚ  ( ਸਤ ਪਾਲ ਸੋਨੀ ) :   ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਤਾਸੀਨ ਕਾਂਗਰਸ  ਸਰਕਾਰ  ਦੇ ਦੋ ਸਾਲ  ਦੇ ਕੁਸ਼ਾਸਨ  ਦੇ ਖਿਲਾਫ ਸਡ਼ਕਾਂ ਤੇ ਅਕਾਲੀ-ਭਾਜਪਾ  ਦੇ ਸੈਂਕਡ਼ੇ ਵਰਕਰਾਂ ਨੇ ਰੋਸ਼ ਮਾਰਚ ਕੱਢ ਵਿਸ਼ਵਾਸਘਾਤ ਦਿਵਸ ਮਨਾਇਆ । ਪੰਜਾਬ ਭਾਜਪਾ  ਦੇ ਖਜਾਨਚੀ ਗੁਰਦੇਵ ਸ਼ਰਮਾ  ਦੇਬੀ ਅਤੇ ਯੂਥ ਅਕਾਲੀ ਦਲ ਪ੍ਰਧਾਨ ਗੁਰਦੀਪ ਸਿੰਘ  ਗੋਸ਼ਾ  ਦੀ ਅਗਵਾਈ ਹੇਠ ਵਿਧਾਨਸਭਾ ਸੈਂਟਰਲ ਸਥਿਤ ਡਿਵੀਜਨ ਨੰ.  3 ਚੌਂਕ ਤੋਂ ਸ਼ੁਰੂ ਹੋਇਆ ਰੋਸ਼ ਮਾਰਚ ਕੈਪਟਨ ਸਰਕਾਰ ਵੱਲੋਂ ਵਿਧਾਨਸਭਾ ਚੋਣਾਂ ਦੋਰਾਨ ਹਰ ਵਰਗ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰਕੇ ਰਾਜ ਦੀ ਜਨਤਾ ਨਾਲ ਕੀਤੇ ਵਿਸ਼ਵਾਸਘਾਤ ਦੀ ਜਾਣਕਾਰੀ ਹਰ – ਵਿਅਕਤੀ ਤੱਕ ਪੰਹੁਚਾਉਂਦੇ ਹੋਏ ਬਾਬਾ ਥਾਨ ਸਿੰਘ  ਚੌਂਕ ਵਿੱਖੇ ਸੰਪਨ ਹੋਇਆ ।  ਗੁਰਦੀਪ ਸਿੰਘ  ਗੋਸ਼ਾ ਅਤੇ ਗੁਰਦੇਵ ਸ਼ਰਮਾ  ਦੇਬੀ ਨੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ  ਨੂੰ ਵਿਸ਼ਵਾਸਘਾਤੀ ਦੱਸਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ । ਪਿਛਲੇ ਦੋ ਸਾਲਾਂ ਵਿੱਚ ਰਾਜ ਵਿਕਾਸ  ਦੇ ਰੁਪ ਵਿੱਚ ਪਿਛਡ਼ ਕੇ ਵਿਨਾਸ਼ ਵੱਲ ਵਧਦਾ ਜਾ ਰਿਹਾ ਹੈ। ਕਾਂਗਰਸ ਵਲੋਂ ਕੀਤੇ ਚੋਣ ਵਾਅਦਿਆਂ ਦਾ ਜਿਕਰ ਕਰਦੇ ਹੋਏ ਉਨਾਂ ਨੇ ਕਿਹਾ ਕਿ ਪੰਜਾਬ ਦੀ ਇੰਡਸਟਰੀ ਸਸਤੀ ਬਿਜਲੀ, ਨੌਜਵਾਨ ਰੋਜਗਾਰ ਨਾਂ ਮਿਲਣ, ਬੁਜੁਰਗ ਵਧੀ ਹੋਈ ਪੈਨਸ਼ਨ,ਕਿਸਾਨ ਕਰਜਮਾਫੀ ਅੱਤੇ ਆਰਥਿਕ  ਤੌਰ ਤੇ ਪਿਛਡ਼ਿਆ ਵਰਗ ਅਕਾਲੀ-ਭਾਜਪਾ ਸਰਕਾਰ ਸਮੇਂ ਮਿਲਣ ਵਾਲੇ ਸਸਤੇ ਆਟੇ-ਦਾਲ ਦੇ ਨਾਲ ਚਾਹ ਪੱਤੀ ਤੇ ਘਿਊ ਦਾ ਦੋ ਸਾਲਾਂ ਤੋਂ ਇੰਤਜਾਰ ਕਰ ਰਿਹਾ ਹੈ।  ਰੋਸ਼ ਮਾਰਚ ਵਿੱਚ ਜਿਲਾ ਭਾਜਪਾ ਪ੍ਰਧਾਨ ਜਤਿੰਦਰ ਮਿਤਲ , ਸਤਪਾਲ ਸਗਗਡ਼ ,  ਪ੍ਰਮਿੰਦਰ ਮਹਿਤਾ  , ਰਜਨੀਸ਼ ਧੀਮਾਨ , ਕੌਂਸਲਰ ਯਸ਼ਪਾਲ ਚੌਧਰੀ ਅਤੇ ਓਮ ਪ੍ਰਕਾਸ਼ ਰਤਡ਼ਾ ,  ਗੁਰਪ੍ਰੀਤ ਸਿੰਘ  ਰਾਜੂ , ਮਨਪ੍ਰੀਤ ਸਿੰਘ  ਮੰਨਾ , ਅੰਕਿਤ ਬਤਰਾ , ਅਸ਼ਵਨੀ ਟੰਡਨ  , ਹਰੀਸ਼ ਸ਼ਰਮਾ  , ਕੇਵਲ ਡੋਗਰਾ , ਗਰੀਬ ਦਾਸ   , ਰੌਨਕ ਸਿੰਘ  , ਅਥਰਵ ਗੁਪਤਾ  , ਮਾਨ ਸਿੰਘ ,  ਗੁਰਮੀਤ ਸਿੰਘ  , ਤਜਿੰਦਰ ਸਿੰਘ  ਟਿੰਕੂ , ਮਨਿੰਦਰ ਸਿੰਘ  ਲਾਡੀ , ਜਗਜੀਤ ਸਿੰਘ  ਹੈਪੀ ਸਹਿਤ ਹੋਰ ਵੀ ਮੌਜੂਦ ਸਨ ।

36550cookie-checkਅਕਾਲੀ – ਭਾਜਪਾ ਨੇ ਕੈਪਟਨ ਸਰਕਾਰ ਦੇ ਦੋ ਸਾਲ ਪੂਰੇ ਹੋਣ ਤੇ ਰੋਸ਼ ਮਾਰਚ ਕੱਢ ਮਨਾਇਆ ਵਿਸ਼ਵਾਸਘਾਤ ਦਿਵਸ

Leave a Reply

Your email address will not be published. Required fields are marked *

error: Content is protected !!