ਅਕਾਲੀ ਦਲ ਗੁਰਦਾਸਪੁਰ ਉਪ ਚੋਣਾਂ ਵਿੱਚ ਬੀਜੇਪੀ ਦਾ ਸਾਥ ਦੇਣ ਪ੍ਰਤੋਂ ਹੇਜ਼ ਕਰੇ : ਮੰਡ

Loading

 

 

 

ਪ੍ਰਸ਼ਾਦ ਦੀ ਰਸਦ ਤੇ ਕਿਸੇ ਵੀ ਕਿਸਮ ਦਾ ਜੀ•ਐਸ•ਟੀ ਲਾਉਣਾ ਗਲਤ

ਲੁਧਿਆਣਾ 9 ਅਕਤੂਬਰ( ਸਤ ਪਾਲ ਸੋਨੀ ) :ਅੱਜ ਗੁਰਸਿਮਰਨ ਸਿੰਘ ਮੰਡ ਪੰਜਾਬ ਪ੍ਰਦੇਸ਼ ਕਾਂਗਰਸ ਸਥਾਨਕ ਸਰਕਾਰਾਂ ਸੈਲ ਦੇ ਸਾਬਕਾ ਉਪ ਚੇਅਰਮੈਨ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆ ਕਿਹਾ ਕਿ:-
ਸਾਰੇ ਧਾਰਮਿਕ ਅਸਥਾਨਾਂ ਤੇ ਵਰਤੇ ਜਾਂਦੇ ਪ੍ਰਸ਼ਾਦ ਦੀ ਰਸਦ ਤੇ ਕਿਸੇ ਵੀ ਕਿਸਮ ਦਾ ਜੀ•ਐਸ•ਟੀ ਲਾਉਣਾ ਗਲਤ ਹੈ ।ਮੋਦੀ ਸਰਕਾਰ ਤੋਂ ਪ੍ਰਸਾਦ ਤੇ ਲੱਗੇ ਜੀ•ਐਸ•ਟੀ ਨੂੰ ਮੁਆਫ ਕਰਵਾਉਣ ਵਿੱਚ ਅਸਮਰੱਥ ਪੰਜਾਬ ਬੀਜੇਪੀ ਦੇ ਆਗੂ ਅਤੇ ਗੁਰਦਾਸਪੁਰ ਤੋਂ ਉਮੀਦਵਾਰ ਸਵਰਨ ਸਲਾਰੀਆ ਨੇ ਲੰਗਰ ਦੀ ਰਸਦ ਤੇ ਲੱਗੇ ਜੀਐਸਟੀ ਨੂੰ ਹਟਾਉਣ ਬਾਰੇ ਕੇਂਦਰ ਸਰਕਾਰ ਨੂੰ ਕੋਈ ਵੀ ਅਪੀਲ ਨਹੀ ਕੀਤੀ, ਸ੍ਰ ਮੰਡ ਨੇ ਕਿਹਾ ਕਿ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕੀਤਾ ਗਿਆ ਹੈ, ਭਾਜਪਾ ਦੇ ਰਾਜ ਵਿੱਚ ਨੋਟ ਬੰਦੀ, ਜੀਐਸਟੀ, ਮਹਿੰਗਾਈ ਦੀ ਮਾਰ ਜਨਤਾ ਝੱਲ ਰਹੀ ਹੈ। 2019 ਵਿੱਚ ਆਉਣ ਵਾਲਿਆਂ ਲੋਕਸਭਾ ਚੋਣਾਂ ਵਿੱਚ ਪੰਜਾਬ ਦੀ ਜਨਤਾ ਪ੍ਰਧਾਨਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਸਮੁੱਚੀ ਬੀਜੇਪੀ ਨੂੰ ਕਦੇ ਵੀ ਮੁਆਫ ਨਹੀ ਕਰਨਗੇ।
ਸਾਡੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਨੂੰ ਅਪੀਲ ਹੈ ਕਿ ਗੁਰਦਾਸਪੁਰ ਉਪ ਚੋਣਾਂ ਵਿੱਚ ਬੀਜੇਪੀ ਦੇ ਉਮੀਦਵਾਰ ਸਵਰਨ ਸਲਾਰੀਆ ਦਾ ਸਾਥ ਦੇਣ ਤੋਂ ਪ੍ਰਹੇਜ਼ ਕਰਨ ਕਿਉਕਿ ਅਕਾਲੀ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਸ੍ਰ ਕਿਰਪਾਲ ਸਿੰਘ ਬਡੂੰਗਰ ਨੇ ਕੇਂਦਰ ਸਰਕਾਰ ਨੂੰ ਪ੍ਰਸ਼ਾਦ ਦੀ ਰਸਦ ਤੇ ਜੀਐਸਟੀ ਨੂੰ ਹਟਾਉਣ ਬਾਰੇ ਅਪੀਲ ਕੀਤੀ ਸੀ ਪਰ ਅੱਜ ਤੱਕ ਮਾਮਲਾ ਜਿਉਂ ਦਾ ਤਿਉਂ ਹੈ ।
ਇਤਿਹਾਸਕ ਧਾਰਮਿਕ ਅਸਥਾਨਾਂ ਤੇ ਪ੍ਰਸ਼ਾਦ ਅਤੇ (ਲੰਗਰ) ਵਿੱਚ ਵਰਤੋਂ ਹੋਣ ਵਾਲੀ ਰਸਦ ਪਹਿਲਾਂ ਟੈਕਸ ਮੁਕਤ ਸੀ, ਪਰ ਹੁਣ 28% ਕਿਉ । ਧਾਰਮਿਕ ਅਸਥਾਨਾਂ ਤੇ ਹਰ ਰੋਜ ਲੱਖਾਂ ਲੋਕ ਫਰੀ ਲੰਗਰ ਛਕਦੇ ਹਨ , ਸਾਡੀ ਸਰਕਾਰ ਤੋਂ ਮੰਗ ਹੈ ਕਿ ਜੀ•ਐਸ•ਟੀ ਵਪਾਰਕ ਸੰਸਥਾਵਾਂ ਤੇ ਸਿਰਫ ਲਗਾਇਆ ਜਾਵੇ ਨਾ ਕਿ ਧਾਰਮਿਕ ਅਸਥਾਨਾਂ ਤੇ।

5920cookie-checkਅਕਾਲੀ ਦਲ ਗੁਰਦਾਸਪੁਰ ਉਪ ਚੋਣਾਂ ਵਿੱਚ ਬੀਜੇਪੀ ਦਾ ਸਾਥ ਦੇਣ ਪ੍ਰਤੋਂ ਹੇਜ਼ ਕਰੇ : ਮੰਡ

Leave a Reply

Your email address will not be published. Required fields are marked *

error: Content is protected !!