![]()

ਲੁਧਿਆਣਾ 9 ਦਸੰਬਰ ( ਸਤ ਪਾਲ ਸੋਨੀ ) : ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਲਈ ਰਾਜਨੀਤੀ ਧਰਮ ਤੋਂ ਉਪਰ ਹੈ ਅਤੇ ਇਹ ਲੋਕ ਆਪਣੀ ਰਾਜਨੀਤੀ ਚਮਕਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਇਨਸਾਫ਼ ਪਾਰਟੀ ਦੇ ਵਾਰਡ ਨੰ. 28 ਦੇ ਪ੍ਰਧਾਨ ਜੋਨੀ ਡੂਮਰਾ ਵਲੋਂ ਕੀਤਾ ਗਿਆ। ਉਨਾਂ ਕਿਹਾ ਕਿ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਮੱਲਾਂਵਾਲਾ ਵਿਖੇ ਕਾਂਗਰਸੀਆਂ ਵਲੋਂ ਉਨਾਂ ਤੇ ਕੀਤੀ ਗਏ ਧੱਕੇਸ਼ਾਹੀ ਖਿਲਾਫ਼ ਸਾਰੇ ਪੰਜਾਬ ਦੀਆਂ ਸਡ਼ਕਾਂ ਜਾਮ ਕਰ ਦਿੱਤੀਆ ਗਈਆ। ਉਨਾਂ ਕਿਹਾ ਕਿ ਸੁਖਬੀਰ ਬਾਦਲ ਵਲੋਂ ਜਿਨਾਂ ਆਗੂਆਂ ਦੇ ਹੱਕ ਵਿਚ ਧਰਨਾ ਲਾਇਆ ਗਿਆ ਹੈ ਉਹ ਆਗੂ ਬਹੁਤ ਵੱਡੇ ਮਾਫ਼ੀਆ ਹਨ ਅਤੇ ਉਨਾਂ ਨੇ ਪਿਛਲੀ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਵਿਚ ਦੱਬ ਕੇ ਧੱਕੇਸ਼ਾਹੀ ਕੀਤੀ ਹੈ, ਅੱਜ ਜਦੋਂ ਉਨਾਂ ਨਾਲ ਧੱਕੇਸ਼ਾਹੀ ਹੋਈ ਤਾਂ ਅਕਾਲੀ ਦਲ ਸਡ਼ਕਾਂ ਉਪਰ ਆ ਗਿਆ। ਉਨਾਂ ਕਿਹਾ ਕਿ ਇਹ ਅਕਾਲੀ ਦਲ ਉਦੋਂ ਕਿਥੇ ਸੀ ਜਦੋਂ 2015 ਵਿਚ ਬਰਗਾਡ਼ੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ। ਉਸ ਵੇਲੇ ਇਸ ਅਕਾਲੀ ਦਲ ਨੇ ਲੋਕਾਂ ਦੇ ਹੱਕਾਂ ਵਿਚ ਧਰਨੇ ਲਾਉਣ ਦੀ ਥਾਂ ਉਲਟਾ ਸ਼ਾਂਤਮਈ ਧਰਨੇ ਤੇ ਬੈਠੇ ਲੋਕਾਂ ਉਪਰ ਸ਼ਰੇਆਮ ਗੋਲੀਆਂ ਚਲਵਾਈਆਂ। ਉਨਾਂ ਕਿਹਾ ਕਿ ਅਕਾਲੀ ਦਲ ਦੇ ਧਰਨੇ ਨਾਲ ਪੰਜਾਬ ਵਿਚ ਜਿਨਾਂ ਜਾਨੀ ਤੇ ਮਾਲੀ ਨੁਕਸਾਨ ਹੋਇਆ ਉਸ ਲਈ ਦੋਹੇ ਪਾਰਟੀਆਂ ਬਰਾਬਰ ਦੀਆਂ ਹੱਕਦਾਰ ਹਨ। ਉਨਾਂ ਕਿਹਾ ਕਿ ਅਕਾਲੀ ਲੋਕਾਂ ਵਿਚ ਆਪਣਾ ਆਧਾਰ ਗਵਾ ਚੁੱਕੇ ਹਨ। ਉਨਾਂ ਕਿਹਾ ਕਿ ਅਕਾਲੀ ਦਲ ਤੇ ਕਾਂਗਰਸ ਦੇ ਗਠਜੋਡ਼ ਦੀ ਗੱਲ ਲੋਕਾਂ ਸਾਹਮਣੇ ਆ ਗਈ ਹੈ ਕਿ ਕਿਸ ਤਰਾਂ ਕਾਂਗਰਸ ਸਰਕਾਰ ਵਲੋਂ ਅਕਾਲੀਆਂ ਨੂੰ ਧਰਨੇ ਲਾ ਕੇ ਪੰਜਾਬ ਨੂੰ ਜਾਮ ਕਰਨ ਦਿੱਤਾ। ਉਨਾਂ ਕਿਹਾ ਜੇਕਰ ਕੈਪਟਨ ਸਰਕਾਰ ਵਲੋਂ 307 ਦਾ ਪਰਚਾ ਵਾਪਿਸ ਹੀ ਲੈਣਾਂ ਸੀ ਤਾਂ ਉਨਾਂ ਇਹ ਪਰਚਾ ਅਕਾਲੀਆਂ ਤੇ ਕੀਤਾ ਹੀ ਕਿਉਂ। ਉਨਾਂ ਕਿਹਾ ਕਿ ਇਹ ਦੋਹੇ ਪਾਰਟੀਆਂ ਦੇ ਆਗੂ ਆਪਣੀ ਰਾਜਨੀਤੀ ਚਮਕਾਉਣ ਲਈ ਕਿਸੇ ਵੀ ਹੱਦ ਤੱਕ ਗਿਰ ਸਕਦੇ ਹਨ। ਉਨਾਂ ਕਿਹਾ ਕਿ ਸਥਾਨਕ ਚੋਣਾਂ ਵਿਚ ਲੋਕ ਉਕਤ ਪਾਰਟੀਆਂ ਦੇ ਆਗੂਆਂ ਨੂੰ ਮੂੰਹ ਨੂੰ ਲਾਉਣਗੇ।