December 23, 2024

Loading

ਲੁਧਿਆਣਾ, 6 ਮਈ ( ਸਤਪਾਲ ਸੋਨੀ )  : ਜ਼ਿਲਾ ਮੈਜਿਸਟ੍ਰੇਟਕਮਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ 19 ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਮਈ 17, 2020 ਤੱਕ ਮੁਕੰਮਲ ਕਰਫਿਊ/ਲੌਕਡਾਊਨ ਕੀਤਾ ਹੋਇਆ ਹੈ ਉਨਾਂ ਦੱਸਿਆ ਕਿ ਜ਼ਿਲਾ ਲੁਧਿਆਣਾ ਰੈੱਡ ਜ਼ੋਨ ਵਿੱਚ ਪੈਂਦਾ ਹੈ, ਇਸ ਕਰਕੇ ਕੇਂਦਰ ਸਰਕਾਰ ਵੱਲੋਂ ਪ੍ਰਾਪਤ ਹਦਾਇਤਾਂ ਦੀ ਪਾਲਣਾ ਕਰਦਿਆਂ ਹਫ਼ਤਾਵਰੀ ਤੌਰਤੇ ਕੁਝ ਜ਼ੋਨਾਂ ਦੀ ਸ਼ਨਾਖ਼ਤ ਕੀਤੀ ਜਾਣੀ ਹੈ, ਇਹ ਹਫ਼ਤਾ 4 ਮਈ ਤੋਂ ਚਾਲੂ ਮੰਨਿਆ ਜਾਵੇਗਾ ਉਨਾਂ ਕਿਹਾ ਕਿ ਹਾਲੇ ਤੱਕ ਜ਼ਿਲਾ ਲੁਧਿਆਣਾ ਵਿੱਚ ਕੋਈ ਵੀ ਕਨਟੇਂਨਮੈਂਟ ਜ਼ੋਨ ਨਹੀਂ ਹੈ ਪਰ 9 ਅਜਿਹੇ ਖੇਤਰਾਂ ਦੀ ਪਛਾਣ ਕੀਤੀ ਗਈ ਹੈ, ਜਿਨਾਂ ਨੂੰ ਮਨਾਹੀ ਜਾਂ ਉੱਚ ਤਰਜੀਹੀ ਖੇਤਰ ਮੰਨਿਆ ਗਿਆ ਹੈ

ਇਸ ਸੰਬੰਧੀ ਨਵੇਂ ਹੁਕਮ ਜਾਰੀ ਕਰਦਿਆਂ ਸ੍ਰੀ ਅਗਰਵਾਲ ਨੇ ਦੱਸਿਆ ਕਿ ਹਵਾਈ, ਰੇਲ, ਅੰਤਰਰਾਜੀ ਬੱਸਾਂ, ਵਿਦਿਅਕ ਸੰਸਥਾਵਾਂ, ਸਕੂਲ, ਕਾਲਜ, ਸਿਖ਼ਲਾਈ ਅਤੇ ਕੋਚਿੰਗ ਸੰਸਥਾਨ, ਹੌਸਪੀਟੈਲਿਟੀ ਸੇਵਾਵਾਂ, ਸਿਨੇਮਾ ਹਾਲ, ਮਾਲਜ਼, ਜਿਮਨੇਜ਼ੀਅਮ, ਸਪੋਰਟਸ ਕੰਪਲੈਕਸ, ਸਮਾਜਿਕ, ਰਾਜਸੀ, ਸੱਭਿਆਚਾਰਕ, ਧਾਰਮਿਕ ਇਕੱਤਰਤਾਵਾਂ, ਧਾਰਮਿਕ ਸੰਸਥਾਨ, ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ ਆਮ ਵਿਅਕਤੀ ਦੀ ਆਵਾਜਾਈ, 65 ਸਾਲ ਤੋਂ ਉੱਪਰ ਉਮਰ ਵਾਲੇ, ਗਰਭਵਤੀ ਔਰਤਾਂ, 10 ਸਾਲ ਤੋਂ ਘੱਟ ਦੇ ਬੱਚੇ ਦੀ ਆਵਾਜਾਈ, ਅੰਤਰ ਜ਼ਿਲਾ ਬੱਸਾਂ, ਟੈਕਸੀਆਂ, ਰਿਕਸ਼ਾ, ਆਟੋ ਰਿਕਸ਼ਾ, ਨਾਈ ਦੀ ਦੁਕਾਨ, ਸੈਲੂਨ, ਸਪਾ ਸ਼ਾਪ (ਪੇਂਡੂ ਅਤੇ ਸ਼ਹਿਰੀ ਖੇਤਰ) ਬਿਲਕੁਲ ਵੀ ਨਹੀਂ ਖੁੱਲ ਜਾਂ ਚੱਲ ਸਕਣਗੇ ਸਿਰਫ਼ ਪੰਜਾਬ ਸਰਕਾਰ ਵੱਲੋਂ ਚਲਵਾਈਆਂ ਜਾ ਰਹੀਆਂ ਰੇਲਾਂ ਹੀ ਚੱਲ ਸਕਣਗੀਆਂ

ਉਨਾਂ ਦੱਸਿਆ ਕਿ ਚੁਪੱਹੀਆ ਵਾਹਨਤੇ ਚਾਲਕ ਸਮੇਤ ਦੋ ਵਿਅਕਤੀ ਸਫ਼ਰ ਕਰ ਸਕਦੇ ਹਨ, ਦੋਪਹੀਆਤੇ ਸਿਰਫ਼ ਚਾਲਕ ਹੀ ਜਾ ਸਕਣਗੇ ਵਿਅਕਤੀਗਤ ਤੌਰਤੇ ਆਵਾਜਾਈ ਕੁਝ ਬੰਦਿਸ਼ਾਂ ਸਹਿਤ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਕੀਤੀ ਜਾ ਸਕੇਗੀ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ . ਪੀ. ਡੀ. ਕੀਤੀ ਜਾ ਸਕਦੀ ਹੈ ਵਸਤਾਂ ਦੀ ਢੋਆਢੁਆਈ ਵਾਲੇ ਵਾਹਨ, ਪੇਂਡੂ ਦੁਕਾਨਾਂ (ਪੇਂਡੂ ਖੇਤਰਾਂ ਵਿੱਚ ਸ਼ਾਪਿੰਗ ਮਾਲ ਤੋਂ ਬਿਨਾਂ) ਸਵੇਰੇ 7 ਵਜੇ ਤੋਂ 3 ਵਜੇ ਤੱਕ ਚੱਲ ਸਕਣਗੀਆਂ ਸ਼ਹਿਰੀ ਖੇਤਰਾਂ ਵਿੱਚ ਇਕੱਲੀਆਂ ਦੁਕਾਨਾਂ, ਰਿਹਾਇਸ਼ੀ ਖੇਤਰਾਂ ਵਿੱਚ ਦੁਕਾਨਾਂ (ਸਵੇਰੇ 7 ਵਜੇ ਤੋਂ 3 ਵਜੇ ਤੱਕ), ਸ਼ਹਿਰੀ ਖੇਤਰਾਂ ਵਿੱਚ ਬਾਜ਼ਾਰ, ਮਾਰਕੀਟ ਕੰਪਲੈਕਸ (ਸਿਰਫ਼ ਜ਼ਰੂਰੀ ਵਸਤਾਂ ਲਈ) ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤੱਕ ਕਾਊਂਟਰ ਸੇਲ ਕਰ ਸਕਣਗੇ ਇਸ ਤੋਂ ਬਾਅਦ ਸ਼ਾਮ 7 ਵਜੇ ਤੱਕ ਹੋਮ ਡਲਿਵਰੀ ਕੀਤੀ ਜਾ ਸਕੇਗੀ

ਉਨਾਂ ਦੱਸਿਆ ਕਿ ਪੇਂਡੂ ਖੇਤਰਾਂ ਵਿੱਚ ਉਸਾਰੀ ਕਾਰਜ ਸ਼ੁਰੂ ਕਰਨ ਲਈ ਸਿਰਫ਼ ਈਮੇਲ acgludhiana0gmail.com  ‘ਤੇ ਕਰਕੇ ਸਵੈਘੋਸ਼ਣਾ ਭੇਜਣੀ ਪਵੇਗੀ ਸ਼ਹਿਰੀ ਖੇਤਰਾਂ ਵਿੱਚ ਪਹਿਲਾਂ ਚੱਲਦੇ ਉਸਾਰੀ ਕਾਰਜਾਂ ਨੂੰ ਮੁਕੰਮਲ ਕੀਤਾ ਜਾ ਸਕੇਗਾ ਜਿਸ ਲਈ ਲੇਬਰ ਨੂੰ ਅੰਦਰ ਹੀ ਰੱਖਣਾ ਲਾਜ਼ਮੀ ਹੋਵੇਗਾ ਆਰਕੀਟੈਕਟਾਂ ਨੂੰ ਆਣ ਜਾਣ ਲਈ ਪਾਸ ਲੈਣਾ ਲਾਜ਼ਮੀ ਹੈ ਖੇਤੀਬਾੜੀ, ਬਾਗਬਾਨੀ, ਪਸ਼ੂ ਪਾਲਣ, ਵੈਟਰਨਰੀ (ਜ਼ਰੂਰੀ ਸੇਵਾਵਾਂ), ਬੈਂਕਾਂ, ਵਿੱਤ ਅਦਾਰੇ (ਸਵੇਰੇ 9 ਵਜੇ ਤੋਂ 1 ਵਜੇ ਤੱਕ), ਕੋਰੀਅਰ, ਪੋਸਟਲ ਸੇਵਾ (ਸਵੇਰੇ 9 ਵਜੇ ਤੋਂ 1 ਵਜੇ ਤੱਕ), ਜ਼ਰੂਰੀ ਵਸਤਾਂ, ਆਈ. ਟੀ., ਜੂਟ, ਪੈਕਿੰਗ ਇੰਡਸਟਰੀ, ਪੇਂਡੂ ਖੇਤਰਾਂ ਵਿੱਚ ਇੰਡਸਟਰੀ (ਈਮੇਲ gmdicludhiana0gmail.com ‘ਤੇ ਸਵੈਘੋਸ਼ਣਾ ਭੇਜ ਕੇ), ਸ਼ਹਿਰੀ ਖੇਤਰਾਂ ਵਿੱਚ ਸਨਅਤਾਂ (ਸਿਰਫ਼ ਸੇਜ਼, . . ਯੂਜ਼, ਇੰਡਸਟਰੀਅਲ ਅਸਟੇਟਾਂ, ਮਾਸਟਰ ਪਲਾਨ ਵਿੱਚ ਪੈਂਦੇ ਡੈਜੀਗਨੇਟਿਡ ਖੇਤਰਾਂ, ਕਾਮਰਸ (ਜ਼ਰੂਰੀ ਵਸਤਾਂ ਲਈ), ਨਿੱਜੀ ਅਦਾਰੇ (ਸਿਰਫ਼ 33 ਫੀਸਦੀ ਸਟਾਫ਼ ਨਾਲ), ਦਫ਼ਤਰੀ ਕੰਮ ਲਈ ਵਿਦਿਅਕ ਸੰਸਥਾਨ, ਆਨਲਾਈਨ ਟੀਚਿੰਗ ਅਤੇ ਕਿਤਾਵਾਂ ਦੀ ਵੰਡ (ਸਿਰਫ਼ 33 ਫੀਸਦੀ ਸਟਾਫ਼ ਨਾਲ), ਸਰਕਾਰੀ ਅਦਾਰੇ (ਡਿਫੈਂਸ, ਸਿਹਤ, ਪੁਲਿਸ ਅਤੇ ਫਾਇਰ), ਕੇਂਦਰੀ ਸਰਕਾਰੀ ਅਦਾਰੇ (ਡਿਪਟੀ ਸਕੱਤਰ ਪੱਧਰ ਜਾਂ ਉੱਪਰ ਤੱਕ 100 ਫੀਸਦੀ ਅਤੇ 33 ਫੀਸਦੀ ਜੂਨੀਅਰ ਸਟਾਫ਼), ਪੰਜਾਬ ਸਰਕਾਰ ਦੇ ਅਦਾਰੇ (ਸਰਕਾਰ ਦੀਆਂ ਹਦਾਇਤਾਂ ਅਨੁਸਾਰ) ਖੁੱਲ ਸਕਣਗੇ

ਸ੍ਰੀ ਅਗਰਵਾਲ ਨੇ ਦੱਸਿਆ ਕਿ ਉਕਤ ਦੱਸੀਆਂ ਗਤੀਵਿਧੀਆਂ ਲਈ ਕਿਸੇ ਵੀ ਤਰਾਂ ਦੇ ਕਰਫਿਊ ਪਾਸ ਦੀ ਲੋੜ ਨਹੀਂ ਰਹੇਗੀ ਫਿਰ ਵੀ ਸਾਰੇ ਵਿਭਾਗਾਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ ਸਨਅਤਾਂ ਆਦਿ ਚਲਾਉਣ ਅਤੇ ਵੇਅਰਹਾਊਸ ਆਦਿ ਖੋਲਣ ਲਈ ਕਿਸੇ ਖਾਸ ਪ੍ਰਵਾਨਗੀ ਦੀ ਲੋੜ ਨਹੀਂ ਰਹੇਗੀ ਪਰ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀਸਰਕਾਰੀ ਅਧਿਕਾਰੀਆਂ, ਸਿਹਤ ਸੰਸਥਾਵਾਂ (ਸਾਰੇ ਸਰਕਾਰੀ ਅਤੇ ਨਿੱਜੀ ਹਸਪਤਾਲ, ਨਰਸਿੰਗ ਹੋਮ, ਮੁੱਢਲੇ ਸਿਹਤ ਕੇਂਦਰ, ਕਮਿਊਨਿਟੀ ਹੈੱਲਥ ਕੇਂਦਰ) ਦੇ ਮੁਲਾਜ਼ਮਾਂ, ਸੰਸਥਾਵਾਂ/ਡਾਕ ਦਫ਼ਤਰਾਂ, ਬੈਂਕਾਂ, ਰੇਲਵੇ, ਪ੍ਰਾਈਵੇਟ ਦਫ਼ਤਰ ਦੇ ਮੁਲਾਜ਼ਮਾਂ ਨੂੰ ਦਫ਼ਤਰੀ ਸਮੇਂ ਦੌਰਾਨ ਪਾਸ ਦੀ ਜ਼ਰੂਰਤ ਨਹੀਂ ਰਹੇਗੀ ਪਰ ਹਰੇਕ ਵਿਅਕਤੀ ਨੂੰ ਆਪਣਾ ਵਿਭਾਗੀ ਸ਼ਨਾਖਤੀ ਕਾਰਡ ਨਾਲ ਰੱਖਣਾ ਲਾਜ਼ਮੀ ਹੋਵੇਗਾ ਦੁਕਾਨਦਾਰਾਂ ਨੂੰ ਵੀ ਆਪਣਾ ਨਿੱਜੀ ਆਈ. ਡੀ. ਕਾਰਡ ਅਤੇ ਦੁਕਾਨ ਨਾਲ ਸੰਬੰਧਤ ਕਾਗਜ਼ ਨਾਲ ਰੱਖਣਾ ਹੋਵੇਗਾ ਉਹ ਸਵੇਰੇ 6 ਵਜੇ ਤੋਂ ਸਵੇਰੇ 7 ਵਜੇ ਤੱਕ ਜਦਕਿ ਸ਼ਾਮ ਨੂੰ 6 ਵਜੇ ਤੋਂ ਸ਼ਾਮ 7 ਵਜੇ ਤੱਕ ਹੀ ਏਧਰ ਓਧਰ ਜਾ ਸਕਣਗੇ

ਵੇਅਰਹਾਊਸ ਦੇ ਪ੍ਰਬੰਧਕ ਨੂੰ ਵੀ ਆਪਣਾ ਨਿੱਜੀ ਆਈ. ਡੀ. ਕਾਰਡ ਅਤੇ ਦੁਕਾਨ ਨਾਲ ਸੰਬੰਧਤ ਕਾਗਜ਼ ਨਾਲ ਰੱਖਣਾ ਹੋਵੇਗਾ, ਦੁੱਧ ਵਿਕਰੇਤਾ ਸਵੇਰੇ 7 ਵਜੇ ਤੋਂ ਸਵੇਰੇ 9 ਵਜੇ ਤੱਕ ਅਤੇ ਸ਼ਾਮ ਨੂੰ 5 ਵਜੇ ਤੋਂ 7 ਵਜੇ ਤੱਕ ਕੰਮ ਕਰ ਸਕਣਗੇ ਜਿਸ ਵਿਅਕਤੀ ਕੋਲ ਪਾਸ ਹੋਵੇਗਾ, ਉਹ ਵੀ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਹੀ ਜਾ ਸਕੇਗਾ ਸਨਅਤਾਂ ਦੇ ਪ੍ਰਬੰਧਕਾਂ ਅਤੇ ਮਾਲਕਾਂ ਨੂੰ ਵੀ ਆਪਣਾ ਸ਼ਨਾਖ਼ਤੀ ਕਾਰਨ ਅਤੇ ਲੇਬਰ ਨੂੰ ਉਸਦੇ ਮਾਲਕ ਵੱਲੋਂ ਜਾਰੀ ਪਾਸ ਨਾਲ ਰੱਖਣਾ ਹੋਵੇਗਾ ਉਹ ਸਵੇਰੇ 7 ਵਜੇ ਤੋਂ ਸਵੇਰੇ 9 ਵਜੇ ਤੱਕ ਉਸ ਤੋਂ ਬਾਅਦ ਸ਼ਾਮ 5 ਵਜੇ ਤੋਂ ਸ਼ਾਮ 7 ਵਜੇ ਤੱਕ ਚੱਲ ਸਕਣਗੇ ਉਨਾਂ ਸਪੱਸ਼ਟ ਕੀਤਾ ਕਿ ਗੈਰ ਕੰਮਾਂ ਲਈ ਵਾਹਨ ਵਰਤਣ ਲਈ ਪਾਸ ਲਾਜ਼ਮੀ ਹੈ

ਉਨਾਂ ਦੱਸਿਆ ਕਿ ਆਮ ਲੋਕ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤੱਕ ਬਿਨਾਂ ਕਿਸੇ ਪਾਸ ਤੋਂ ਜਾ ਸਕਣਗੇ ਘਰ ਦਾ ਇੱਕ ਵਿਅਕਤੀ ਹੀ ਜ਼ਰੂਰੀ ਵਸਤਾਂ ਦੀ ਖਰੀਦ ਲਈ ਬਾਹਰ ਸਕੇਗਾ ਰਾਹਗੀਰਾਂ ਲਈ ਮਾਸਕ ਆਦਿ ਲਗਾਉਣਾ ਅਤੇ ਸਮਾਜਿਕ ਦੁਰੀ ਬਣਾਈ ਰੱਖਣਾ ਲਾਜ਼ਮੀ ਹੈ ਲੇਬਰ ਆਦਿ ਨੂੰ ਆਉਣ ਜਾਣ ਲਈ ਮਾਲਕ ਵੱਲੋਂ ਪਾਸ ਦੀ ਲੋੜ ਪਵੇਗੀ ਉਹ ਸਵੇਰੇ 7 ਵਜੇ ਤੋਂ ਸਵੇਰੇ 9 ਵਜੇ ਤੱਕ ਅਤੇ ਸ਼ਾਮ ਨੂੰ 5 ਵਜੇ ਤੋਂ 7 ਵਜੇ ਤੱਕ ਹੀ ਚੱਲ ਸਕਣਗੇਉਨਾਂ ਸਪੱਸ਼ਟ ਕੀਤਾ ਕਿ ਗੈਰ ਜ਼ਰੂਰੀ ਕੰਮ ਲਈ ਆਮ ਵਿਅਕਤੀ ਦੀ ਆਵਾਜਾਈ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ ਮੁਕੰਮਲ ਤਰੀਕੇ ਨਾਲ ਬੰਦ ਰਹੇਗੀ ਜਨਤਕ ਥਾਵਾਂਤੇ ਥੁੱਕਣਾ ਵੀ ਮਨਾਹੀ ਹੈ ਅਤੇ ਸਜ਼ਾਯੋਗ ਅਪਰਾਧ ਮੰਨਿਆ ਜਾਵੇਗਾ ਜੇਕਰ ਕੋਈ ਵੀ ਵਿਅਕਤੀ ਇਨਾਂ ਹੁਕਮਾਂ ਦੀ ਉਲੰਘਣਾ ਕਰੇਗਾ ਤਾਂ ਉਸ ਖ਼ਿਲਾਫ਼ ਆਪਦਾ ਪ੍ਰਬੰਧਨ ਐਕਟ 2005 ਅਤੇ ਭਾਰਤੀ ਦੰਡਾਵਲੀ ਕੋਡ 1860 ਅਧੀਨ ਸਖ਼ਤ ਕਾਰਵਾਈ ਕੀਤੀ ਜਾਵੇਗੀ ਸ੍ਰੀ ਅਗਰਵਾਲ ਨੇ ਦੱਸਿਆ ਕਿ ਜ਼ਿਲਾ ਲੁਧਿਆਣਾ ਵਿੱਚ ਹੁਣ ਤੱਕ 5000 ਦੇ ਕਰੀਬ ਸਨਅਤਾਂ ਮੁੜ ਚੱਲ ਪਈਆਂ ਹਨ, ਜਿਸ ਨਾਲ ਵੱਡੀ ਗਿਣਤੀ ਵਿੱਚ ਲੇਬਰ ਨੂੰ ਮੁੜ ਰੋਜ਼ਗਾਰ ਨਾਲ ਜੋੜਿਆ ਜਾ ਚੁੱਕਾ ਹੈ

58180cookie-checkਜ਼ਿਲਾ ਮੈਜਿਸਟ੍ਰੇਟ ਵੱਲੋਂ ਢਿੱਲ ਸੰਬੰਧੀ ਨਵੀਂਆਂ ਹਦਾਇਤਾਂ ਜਾਰੀ
error: Content is protected !!