Share on Google+
Share on Tumblr
Share on Pinterest
Share on LinkedIn
Share on Reddit
Share on XING
Share on WhatsApp
Share on Hacker News
Share on VK
Share on Telegram
March 18, 2025

Loading

ਲੁਧਿਆਣਾ, 3 ਮਈ ( ਸਤਪਾਲ ਸੋਨੀ )  : ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਸਪੱਸ਼ਟ ਕੀਤਾ ਹੈ ਕਿਉਂਕਿ ਜ਼ਿਲਾ ਲੁਧਿਆਣਾ ਹੁਣ ਰੈੱਡ ਜ਼ੋਨ ਵਿੱਚ ਗਿਆ ਹੈ, ਇਸ ਲਈ ਜ਼ਰੂਰੀ ਘਰੇਲੂ ਲੋੜਾਂ ਵਾਲੀਆਂ ਦੁਕਾਨਾਂ ਹੀ ਕਾਊਂਟਰ ਸੇਲ ਲਈ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਖੁੱਲੀਆਂ ਰਹਿਣਗੀਆਂ ਇਸ ਤੋਂ ਇਲਾਵਾ ਦੁਕਾਨਦਾਰ ਸਵੇਰੇ 11 ਵਜੇ ਤੋਂ ਬਾਅਦ ਸ਼ਾਮ 7 ਵਜੇ ਤੱਕ ਘਰਘਰ ਡਲਿਵਰੀ ਕਰ ਸਕਣਗੇਸ੍ਰੀ ਅਗਰਵਾਲ ਨੇ ਦੱਸਿਆ ਕਿ ਜ਼ਿਲਾ ਲੁਧਿਆਣਾ ਵਿੱਚ ਹੁਣ ਤੱਕ 3078 ਨਮੂਨੇ ਲਏ ਗਏ ਹਨ, ਜਿਨਾਂ ਵਿੱਚੋਂ 2383 ਦੀ ਰਿਪੋਰਟ ਪ੍ਰਾਪਤ ਹੋ ਚੁੱਕੀ ਹੈ ਇਨਾਂ ਵਿੱਚੋਂ 2259 ਨੈਗੇਟਿਵ ਆਏ ਹਨ ਹੁਣ ਤੱਕ ਜ਼ਿਲਾ ਲੁਧਿਆਣਾ ਦੇ 111 ਅਤੇ ਹੋਰ ਜ਼ਿਲਿਆਂ ਦੇ 15 ਨਮੂਨੇ ਪਾਜ਼ੀਟਿਵ ਪਾਏ ਗਏ ਹਨ, ਜਿਨਾਂ ਦਾ ਇਲਾਜ਼ ਲੁਧਿਆਣਾ ਵਿਖੇ ਕੀਤਾ ਜਾ ਰਿਹਾ ਹੈ 7 ਮਰੀਜ਼ਾਂ ਦੇ ਠੀਕ ਹੋਣ ਕਾਰਨ ਹੁਣ 99 ਮਰੀਜ਼ ਇਲਾਜ਼ ਅਧੀਨ ਹਨ ਜਦਕਿ ਜ਼ਿਲਾ ਲੁਧਿਆਣਾ ਵਿੱਚ 5 ਮੌਤਾਂ ਹੋ ਚੁੱਕੀਆਂ ਹਨ

ਉਨਾਂ ਕਿਹਾ ਕਿ ਅੱਜ ਲੁਧਿਆਣਾ ਵਿੱਚ ਦੋ ਮੌਤਾਂ ਹੋਈਆਂ ਹਨ, ਜਿਨਾਂ ਵਿੱਚ 1 ਮਰੀਜ਼ ਫਗਵਾੜਾ ਅਤੇ 1 ਬਸਤੀ ਜੋਧੇਵਾਲ ਨਾਲ ਸੰਬੰਧਤ ਹੈ ਦੋਵਾਂ ਦਾ ਸਥਾਨਕ ਦਯਾਨੰਦ ਹਸਪਤਾਲ ਵਿਖੇ ਇਲਾਜ਼ ਚੱਲ ਰਿਹਾ ਸੀ ਇਸ ਤਰਾਂ ਕੁੱਲ 7 ਮੌਤਾਂ ਹੋ ਚੁੱਕੀਆਂ ਹਨ, ਜਿਨਾਂ ਵਿੱਚ ਦੋ ਮੌਤਾਂ ਹੋਰ ਜ਼ਿਲਿਆਂ ਨਾਲ ਸੰਬੰਧਤ ਹਨ ਉਨਾਂ ਦੱਸਿਆ ਕਿ ਸਵਰਗੀ . ਸੀ. ਪੀ. ਅਨਿਲ ਕੋਹਲੀ ਦੀ ਪਤਨੀ ਵੀ ਸਿਹਤਯਾਬ ਹੋ ਗਈ ਹੈ, ਉਨਾਂ ਦੀਆਂ ਦੋ ਰਿਪੋਰਟਾਂ ਨੈਗੇਟਿਵ ਚੁੱਕੀਆਂ ਹਨਉਨਾਂ ਦੱਸਿਆ ਕਿ ਹੁਣ ਤੱਕ ਜ਼ਿਲਾ ਲੁਧਿਆਣਾ ਵਿੱਚ 392 ਵਿਅਕਤੀ ਹੋਰਾਂ ਸੂਬਿਆਂ ਵਿੱਚ ਚੁੱਕੇ ਹਨ, ਜਿਨਾਂ ਦੀ ਜਾਂਚ ਦੀ ਪ੍ਰਕਿਰਿਆ ਜਾਰੀ ਹੈ ਜਿਆਦਾਤਰ ਦੀ ਰਿਪੋਰਟ ਪ੍ਰਾਪਤ ਹੋ ਚੁੱਕੀ ਹੈ ਰਹਿੰਦੀਆਂ ਰਿਪੋਰਟਾਂ ਵੀ ਜਲਦ ਹੀ ਪ੍ਰਾਪਤ ਹੋਣ ਦੀ ਸੰਭਾਵਨਾ ਹੈ ਉਨਾਂ ਕਿਹਾ ਕਿ ਹੁਣ ਸਿਹਤ ਵਿਭਾਗ ਨੇ ਨਮੂਨੇ ਸਥਾਨਕ ਡੀ. ਐੱਮ. ਸੀ. ਹਸਪਤਾਲ ਨੂੰ ਵੀ ਭੇਜਣੇ ਸ਼ੁਰੂ ਕਰ ਦਿੱਤੇ ਹਨ, ਜਿਸ ਨਾਲ ਨਮੂਨਿਆਂ ਦੇ ਨਤੀਜੇ ਜਲਦ ਪ੍ਰਾਪਤ ਹੋਣ ਲੱਗਣਗੇ ਉਨਾਂ ਕਿਹਾ ਕਿ ਮਰੀਜ਼ਾਂ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਸ਼ਨਾਖ਼ਤ ਦਾ ਕੰਮ ਜ਼ੋਰਾਂਤੇ ਚੱਲ ਰਿਹਾ ਹੈ ਜਿਸ ਕਾਰਨ ਰੋਜ਼ਾਨਾ 200 ਤੋਂ ਵਧੇਰੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਜਾ ਰਹੇ ਹਨ

ਸ੍ਰੀ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂਤੇ ਕਰਫਿਊ/ਲੌਕਡਾਊਨ ਵਿੱਚ ਦਿੱਤੀ ਢਿੱਲ ਦੌਰਾਨ ਜਿਹੜੀਆਂ ਦੁਕਾਨਾਂ ਕੋਲ ਜ਼ਰੂਰੀ ਘਰੇਲੂ ਵਸਤਾਂ, ਖੇਤੀਬਾੜੀ ਉਪਕਰਨ, ਹਾਰਡਵੇਅਰ ਆਦਿ ਦੀ ਪਹਿਲਾਂ ਹੀ ਪ੍ਰਵਾਨਗੀ ਲਈ ਹੋਈ ਹੈ, ਉਹ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਖੁੱਲ ਸਕਦੀਆਂ ਹਨ, ਇਹ ਢਿੱਲ 17 ਮਈ, 2020 ਤੱਕ ਜਾਰੀ ਰਹੇਗੀ ਉਹ ਘਰਘਰ ਡਲਿਵਰੀ ਦਾ ਕੰਮ ਸਵੇਰੇ 11 ਵਜੇ ਤੋਂ ਸ਼ਾਮ 7 ਵਜੇ ਤੱਕ ਕਰ ਸਕਦੇ ਹਨ ਇਸ ਸਮੇਂ ਦੌਰਾਨ ਕਾਊਂਟਰ ਸੇਲ ਬਿਲਕੁਲ ਵੀ ਨਹੀਂ ਕੀਤੀ ਜਾ ਸਕੇਗੀ ਦੁਕਾਨਦਾਰਾਂ ਨੂੰ ਆਪਣੀ ਦੁਕਾਨ ਦੇ ਅੰਦਰ ਕੰਮ ਕਰਨ ਵਾਲੇ ਵਰਕਰਾਂ ਨੂੰ ਮਾਸਕ, ਦਸਤਾਨੇ ਆਦਿ ਪਾਉਣੇ ਲਾਜ਼ਮੀ ਹੋਣਗੇ ਅਤੇ ਦੁਕਾਨ ਵਿੱਚ ਭੀੜ ਨਹੀਂ ਹੋਣ ਦੇਣੀ ਅਤੇ ਲੋਕਾਂ ਵਿੱਚ 2 ਮੀਟਰ ਦੀ ਸਮਾਜਿਕ ਦੂਰੀ ਵੀ ਜ਼ਰੂਰੀ ਹੋਵੇਗੀ ਜੇਕਰ ਦੁਕਾਨਦਾਰ ਇਸ ਵਿੱਚ ਅਸਫ਼ਲ ਰਹਿੰਦਾ ਹੈ ਤਾਂ ਉਸ ਦੀ ਪ੍ਰਵਾਨਗੀ ਰੱਦ ਕਰ ਦਿੱਤੀ ਜਾਵੇਗੀ

ਉਨਾਂ ਕਿਹਾ ਕਿ ਇਸ ਢਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਕਈ ਤਰਾਂ ਦੇ ਸਵਾਲ ਹਨ, ਜਿਨਾਂ ਬਾਰੇ ਸਪੱਸ਼ਟ ਕੀਤਾ ਜਾਂਦਾ ਹੈ ਕਿ ਜੋ ਵੀ ਲੋਕ ਦੁਕਾਨਾਂ ‘ਤੇ ਜਾਣਾ ਚਾਹੁੰਦੇ ਹਨ, ਉਨਾਂ ਨੂੰ ਸਵੇਰੇ 7 ਵਜੇ ਤੋਂ 11 ਵਜੇ (ਤਿੰਨ ਘੰਟੇ) ਤੱਕ ਕਿਸੇ ਪਾਸ ਦੀ ਲੋੜ ਨਹੀਂ ਰਹੇਗੀ। ਪਰ ਉਹ ਪੈਦਲ ਹੀ ਦੁਕਾਨਾਂ ਤੱਕ ਜਾ ਸਕਣਗੇ। ਜੇਕਰ ਕੋਈ ਵਿਅਕਤੀ ਵਾਹਨ ਦੀ ਵਰਤੋਂ ਕਰਦਾ ਫੜਿਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਆਰੰਭੀ ਜਾਵੇਗੀ। ਉਨਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੀਆਂ ਹਦਾਇਤਾਂ ਆਦਿ ਦੀ ਪੂਰਨ ਤੌਰ ‘ਤੇ ਪਾਲਣਾ ਯਕੀਨੀ ਬਣਾਉਣ। ਉਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਦੁਕਾਨਾਂ ‘ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਹੀ ਭੇਜਣ, ਉਨਾਂ ਦੇ ਮਾਸਕ ਆਦਿ ਪਾਇਆ ਹੋਣਾ ਚਾਹੀਦਾ ਹੈ ਅਤੇ ਦੁਕਾਨਾਂ ਤੋਂ ਖਰੀਦਿਆ ਸਮਾਨ ਅਤੇ ਹੱਥਾਂ ਨੂੰ ਚੰਗੀ ਤਰਾਂ ਸੈਨੀਟਾਈਜ਼ ਕਰਨਾ ਚਾਹੀਦਾ ਹੈ।

ਸ੍ਰੀ ਅਗਰਵਾਲ ਨੇ ਦੱਸਿਆ ਕਿ ਪੇਂਡੂ ਖੇਤਰਾਂ ਵਿੱਚ ਚੱਲਦੀਆਂ ਦੁਕਾਨਾਂ ਵੀ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਕਾਊਂਟਰ ਸੇਲ ਲਈ ਖੁੱਲ ਸਕਦੀਆਂ ਹਨ। ਲੋਕ ਬਿਨਾਂ ਕਿਸੇ ਪਾਸ ਦੇ ਪੈਦਲ ਦੁਕਾਨਾਂ ਤੱਕ ਜਾ ਸਕਣਗੇ। ਮਾਲਜ਼ ਅਤੇ ਸ਼ਾਪਿੰਗ ਸੈਂਟਰਾਂ ਵਿੱਚ ਮੌਜੂਦ ਦੁਕਾਨਾਂ ਨਹੀਂ ਖੁੱਲ ਸਕਣਗੀਆਂ। ਉਨਾਂ ਸਪੱਸ਼ਟ ਕੀਤਾ ਕਿ ਨਾਈ ਆਦਿ ਦੀਆਂ ਦੁਕਾਨਾਂ ਜਾਂ ਸੈਲੂਨ ਆਦਿ ਨਹੀਂ ਖੁੱਲ ਸਕਣਗੇ।ਉਨਾਂ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਵਿਅਕਤੀ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਦੁਕਾਨਾਂ ਤੋਂ ਸਮਾਨ ਖਰੀਦਣ ਤੋਂ ਬਿਨਾਂ ਕਿਸੇ ਹੋਰ ਗਤੀਵਿਧੀ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਆਰੰਭੀ ਜਾਵੇਗੀ। ਉਨਾਂ ਦੱਸਿਆ ਕਿ ਸ਼ਹਿਰੀ ਖੇਤਰਾਂ ਦੀਆਂ ਰਿਹਾਇਸ਼ੀ ਕਾਲੋਨੀਆਂ ਅਤੇ ਵਿਹੜਿਆਂ ਵਿੱਚ ਚੱਲਦੀਆਂ ਇਕੱਲੀਆਂ ਦੁਕਾਨਾਂ (ਆਸੇ ਪਾਸੇ ਕੋਈ ਹੋਰ ਦੁਕਾਨ ਨਾ ਹੋਵੇ) ਖੋਲੀਆਂ ਜਾ ਸਕਦੀਆਂ ਹਨ। ਬਾਜ਼ਾਰਾਂ ਵਿੱਚਲੀਆਂ ਦੁਕਾਨਾਂ ਨਹੀਂ ਖੋਲੀਆਂ ਜਾ ਸਕਦੀਆਂ ਉਨਾਂ ਦੱਸਿਆ ਕਿ ਹੋਲਸੇਲ ਦੁਕਾਨਾਂ ਸਵੇਰੇ 11 ਵਜੇ ਤੋਂ ਖੋਲੀਆਂ ਜਾ ਸਕਣਗੀਆਂ, ਜੋ ਕਿ ਸਿਰਫ਼ ਅੱਗੇ ਦੁਕਾਨਦਾਰਾਂ ਨੂੰ ਹੀ ਸਮਾਨ ਸਪਲਾਈ ਕਰ ਸਕਣਗੀਆਂਸ੍ਰੀ ਅਗਰਵਾਲ ਨੇ ਅੱਗੇ ਦੱਸਿਆ ਕਿ ਇਸ ਬਿਮਾਰੀ ਖ਼ਿਲਾਫ ਜਿੱਤ ਪ੍ਰਾਪਤ ਕਰਨ ਲਈ ਘਰਾਂ ਦੇ ਅੰਦਰ ਹੀ ਰਹਿਣਾ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੰਨਣਾ ਜ਼ਰੂਰੀ ਹੈ ਉਨਾਂ ਕਿਹਾ ਕਿ ਕਰਫਿਊ ਲੌਕਡਾਊਨ ਨੂੰ ਦੇਖਦਿਆਂ ਜ਼ਿਲਾ ਲੁਧਿਆਣਾ ਵਿੱਚ ਸਾਰੇ ਕਰਫਿਊ ਪਾਸ 17 ਮਈ, 2020 ਤੱਕ ਵੈਲਿਡ ਮੰਨੇ ਜਾਣਗੇ 

58090cookie-checkਲੁਧਿਆਣਾ ਰੈੱਡ ਜ਼ੋਨ ਵਿੱਚ, ਸਿਰਫ਼ ਜ਼ਰੂਰੀ ਘਰੇਲੂ ਵਸਤਾਂ ਵਾਲੀਆਂ ਦੁਕਾਨਾਂ ਹੀ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਖੁੱਲ ਸਕਣਗੀਆਂ-ਡਿਪਟੀ ਕਮਿਸ਼ਨਰ
error: Content is protected !!