ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 23 ਜਨਵਰੀ (ਪ੍ਰਦੀਪ ਸ਼ਰਮਾ ) : ਅੱਜ ਸਥਾਨਕ ਸ਼ਹਿਰ ਦੀ ਮਾਰਕੀਟ ਕਮੇਟੀ ਦਫ਼ਤਰ ਵਿਖੇ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਵਲੋਂ ਇਲਾਕਾ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਮੌਕੇ ‘ਤੇ ਹੀ ਉਨਾਂ ਦਾ ਹੱਲ ਕਰਵਾਇਆ ਗਿਆ। ਇਸ ਮੌਕੇ ਪਾਵਰਕਾਮ ਦੀ ਪੈਨਸ਼ਨਰਜ਼ ਐਸੋਸੀਏਸ਼ਨ ਦੇ ਵਫਦ ਵੱਲੋਂ ਵਿਧਾਇਕ ਬਲਕਾਰ ਸਿੱਧੂ ਨਾਲ ਮੁਲਾਕਾਤ ਕਰਕੇ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ ਜਿਸ ਸਬੰਧੀ ਹਲਕਾ ਵਿਧਾਇਕ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੱਕ ਉਨਾਂ ਦੀਆ ਮੰਗਾਂ ਨੂੰ ਪੁੱਜਦਾ ਕਰਨਗੇ ਤਾਂ ਜੋ ਇਨਾਂ ਮੰਗਾਂ ਨੂੰ ਸਮੇਂ ਸਿਰ ਪੂਰਾ ਕੀਤਾ ਜਾ ਸਕੇ। ਉਨਾਂ ਇਹ ਵੀ ਕਿਹਾ ਕਿ ਆਪ ਸਰਕਾਰ ਦੇ ਰਾਜ ਵਿਚ ਮੁਲਾਜਮ ਵਰਗ ਨੂੰ ਕੋਈ ਪ੍ਰੇਸ਼ਾਨੀ ਨਹੀ ਆਉਣ ਦਿੱਤੀ ਜਾਵੇਗੀ।
ਇਸ ਵਫਦ ਵਿਚ ਮੌਜੂਦ ਪੈਨਸ਼ਨਰਜ ਐਸੋਸੀਏਸਨ ਦੇ ਪ੍ਰਧਾਨ ਹਰਬੰਸ ਸਿੰਘ ਫੂਲ, ਸਕੱਤਰ ਨਸੀਬ ਚੰਦ ਸ਼ਰਮਾ, ਸਰਕਲ ਸਕੱਤਰ ਸੁਰਿੰਦਰ ਸਿੰਘ ਤੇ ਮਹਿੰਦਰ ਸਿੰਘ, ਕੁਲਦੀਪ ਸਿੰਘ, ਗੁਰਦੇਵ ਸਿੰਘ, ਕੌਰ ਸਿੰਘ, ਵਜੀਰ ਸਿੰਘ ਆਦਿ ਨੇ ਵਿਧਾਇਕ ਸਿੱਧੂ ਨੂੰ ਮਿਲ ਕੇ ਪ੍ਰਸੰਨਤਾ ਜਾਹਿਰ ਕੀਤੀ। ਦੂਜੇ ਪਾਸੇ ਅੱਜ ਤਰਕਸ਼ੀਲ ਸੋਸਾਇਟੀ ਦੇ ਨੁਮਾਇੰਦਿਆਂ ਵੱਲੋਂ ਵੀ ਆਪਣਾ ਮੰਗ ਪੱਤਰ ਵਿਧਾਇਕ ਸਿੱਧੂ ਨੂੰ ਦੇ ਕੇ ਮੰਗ ਕੀਤੀ ਗਈ ਕਿ ਜਾਦੂ, ਟੂਣਿਆਂ ਤੇ ਅੰਧਵਿਸ਼ਵਾਸ ਫੈਲਾਉਣ ਵਾਲੇ ਲੋਕਾਂ ਖਿਲਾਫ ਪੰਜਾਬ ਸਰਕਾਰ ਨੂੰ ਕਾਨੂੰਨ ਬਣਾਉਣਾ ਚਾਹੀਦਾ ਹੈ ਜਦ ਕਿ ਹਲਕਾ ਵਿਧਾਇਕ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਲੁੱਟਣ ਵਾਲਿਆਂ ਗਲਤ ਅਨਸਰਾਂ ਖਿਲਾਫ ਪੰਜਾਬ ਸਰਕਾਰ ਸਖਤ ਕਾਰਵਾਈ ਕਰੇਗੀ। ਇਸ ਦੌਰਾਨ ਹੋਰ ਵੀ ਬਹੁਤ ਸਾਰੇ ਲੋਕਾਂ ਵੱਲੋਂ ਆਪਣੇ ਕੰਮਾਂ ਸਬੰਧੀ ਵਿਧਾਇਕ ਨੂੰ ਮਿਿਲਆ ਗਿਆ ਜਿਨ੍ਹਾਂ ਦੇ ਕੰਮ ਮੌਕੇ ਤੇ ਹੀ ਕਰਵਾ ਦਿੱਤੇ ਗਏ।
ਰਾਮਪੁਰਾ ਹਲਕੇ ਵਿਚ ਜੰਗੀ ਪੱਧਰ ਤੇ ਚੱਲ ਰਹੇ ਨੇ ਵਿਕਾਸ ਕਾਰਜ: ਵਿਧਾਇਕ ਬਲਕਾਰ ਸਿੱਧੂ
ਅੱਜ ਪ੍ਰੈਸ ਨਾਲ ਗੱਲਬਾਤ ਕਰਦਿਆਂ ਵਿਧਾਇਕ ਬਲਕਾਰ ਸਿੱਧੂ ਨੇ ਕਿਹਾ ਕਿ ਰਾਮਪੁਰਾ ਹਲਕੇ ਵਿਚ ਇਸ ਵਾਰ ਜੰਗੀ ਪੱਧਰ ਤੇ ਵਿਕਾਸ ਕਾਰਜ ਹੋ ਰਹੇ ਹਨ ਜਿਨਾਂ ਤੋਂ ਹਲਕੇ ਦੇ ਲੋਕ ਬਹੁਤ ਖੁਸ਼ ਹਨ ਅਤੇ ਉਹ ਜਿਹੜੇ ਵੀ ਪਿੰਡ ਵਿਚ ਜਾਂਦੇ ਹਨ ਉਥੋਂ ਦੇ ਬਜੁਰਗ ਉਨ੍ਹਾਂ ਨੂੰ ਅਸੀਸਾਂ ਦਿੰਦੇ ਹਨ। ਉਨ੍ਹਾਂ ਕਿਹਾ ਕਿ ਮੁੱਖਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਪੰਜਾਬ ਵਾਸੀਆਂ ਦੀ ਖੁਸ਼ਹਾਲੀ ਲਈ ਜੋ ਫੈਸਲੇ ਲਏ ਹਨ ਉਨਾਂ ਕਾਰਨ ਸੂਬੇ ਦੇ ਲੋਕ ਆਮ ਆਦਮੀ ਪਾਰਟੀ ਤੋਂ ਬਹੁਤ ਜਿਆਦਾ ਪ੍ਰਭਾਵਿਤ ਹਨ। ਇਸ ਮੌਕੇ ਰਵੀ ਸਿੰਗਲਾ ਕਾਲਾ, ਆਰ.ਐਸ. ਜੇਠੀ, ਨਰੇਸ਼ ਕੁਮਾਰ ਬਿੱਟੂ, ਸਤਵਿੰਦਰ ਸਿੰਘ ਪੰਮਾ ਪ੍ਰਧਾਨ, ਜੋਧਾ ਸਿੰਘ ਮਹਿਰਾਜ, ਰੌਬੀ ਬਰਾੜ, ਲੇਖ ਰਾਜ, ਇੰਦਰਜੀਤ ਸਿੰਘ ਗੋਰਾ, ਸੀਰਾ ਮੱਲੂਆਣਾ ਨਿਜੀ ਸਹਾਇਕ ਤੇ ਸੁੱਖੀ ਮਹਿਰਾਜ ਆਦਿ ਹਾਜਰ ਸਨ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
1384700cookie-check ਵਿਧਾਇਕ ਬਲਕਾਰ ਸਿੱੱਧੂ ਨੂੰ ਜਥੇਬੰਦੀਆਂ ਵੱਲੋਂ ਸੌਂਪੇ ਮੰਗ ਪੱਤਰ