ਚੜ੍ਹਤ ਪੰਜਾਬ ਦੀ
ਲੁਧਿਆਣਾ, 23 ਅਕਤੂਬਰ ,( ਭੱਟੀ ) : ਗੁਰਦੁਆਰਾ ਸ੍ਰੀ ਨਾਨਕਸਰ (ਸ਼ਹੀਦ ਬਾਬਾ ਬਚਿੱਤਰ ਸਿੰਘ ਜੀ) ਚੋਂਕ ਬਾਈਪਾਸ, ਬਸਤੀ ਮਨੀ ਸਿੰਘ, ਰਾਹੋੋ ਰੋਡ, ਲੁਧਿਆਣਾ ਦੇ ਹੈਡ ਗ੍ਰੰਥੀ ਭੁੱਲਾ ਸਿੰਘ ਦੀਆਂ ਸੇਵਾਵਾਂ ਸਮਾਪਤ ਕਰਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਸਨੂੰ ਫਾਰਗ ਕਰ ਦਿੱਤਾ ਗਿਆ । ਇਸ ਗੱਲ ਦਾ ਜੱਦ ਇਲਾਕੇ ਦੀਆਂ ਸੰਗਤਾਂ ਨੂੰ ਪਤਾ ਲੱਗਾ ਤਾਂ ਉਨਾਂ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੁੱਖਤਿਆਰ ਸਿੰਘ ਚੀਮਾ ਨਾਲ ਇਸ ਬਾਰੇ ਗੱਲ ਕਰਨੀ ਚਾਹੀ ਤਾਂ ਉਨਾਂ ਨੇ ਸੰਗਤਾਂ ਨੂੰ ਦਫ਼ਤਰ ਵਿੱਚ ਆਉਣ ਲਈ ਕਿਹਾ ਤਾਂ ਸੰਗਤ ਨੇ ਕਿਹਾ ਕਿ ਤੁਸੀ ਦਫ਼ਤਰ ਤੋਂ ਬਾਹਰ ਆ ਕੇ ਗੱਲ ਕਰੋ। ਇਸ ਗੱਲ ਤੇ ਹੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਵੱਲੋਂ ਪੁਲਿਸ ਬੁਲਾਉਣ ਦੀ ਗੱਲ ਕਹਿਣ ਤੇ ਸੰਗਤ ਵਿੱਚ ਭਾਰੀ ਰੋਸ਼ ਪੈਦਾ ਹੋ ਗਿਆ ਤਾਂ ਉਨਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ।
ਪਿਛਲੇ 45 ਸਾਲਾਂ ਤੋ ਹੈਡ ਗ੍ਰੰਥੀ ਦੀ ਸੇਵਾ ਨਿਭਾ ਰਹੇ ਭੁੱਲਾ ਸਿੰਘ ਨੂੰ ਹਟਾਉਣ ਤੇ ਇਲਾਕੇ ਦੀਆਂ ਸੰਗਤਾਂ ਨੇ ਕੀਤਾ ਭਾਰੀ ਵਿਰੋਧ
ਇਸ ਗੱਲ ਨੂੰ ਲੈ ਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਉੱਥੋਂ ਚਲਾ ਗਿਆ ਤਾਂ ਸੰਗਤਾਂ ਨੇ ਆਰੋਪ ਲਗਾਇਆ ਹੈ ਕਿ ਪਿਛਲੇ 45 ਸਾਲਾਂ ਤੋ ਹੈਡ ਗ੍ਰੰਥੀ ਭੁੱਲਾ ਸਿੰਘ ਸੇਵਾ ਕਰਦੇ ਆ ਰਹੇ ਹਨ ਜੋ ਕਿ ਆਪਣੇ ਮਿਠੜੇ ਸੁਭਾਅ ਕਾਰਨ ਸੰਗਤਾਂ ਦੇ ਦਿੱਲ ਵਿੱਚ ਵੱਸੇ ਹੋਏ ਸਨ ਉਨਾਂ ਦੀ ਇੱਥੋ ਛੁੱਟੀ ਕਰ ਦੇਣ ਨਾਲ ਭਾਰੀ ਵਿਰੋਧ ਜਤਾਉਣਾ ਸ਼ੁਰੂ ਕਰ ਦਿੱਤਾ। ਇਸ ਮੋਕੇ ਤੇ ਜਦੋਂ ਪ੍ਰਧਾਨ ਦਾ ਪੱਖ ਜਾਨਣਾ ਚਾਹਿਆ ਤਾਂ ਉਨਾਂ ਦੇ ਦਫ਼ਤਰ ਨੂੰ ਤਾਲਾ ਲੱਗਾ ਹੋਣ ਕਾਰਨ ਮੋਬਾਇਲ ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨਾਂ ਵੱਲੋਂ ਫੋਨ ਚੁੱਕਣਾ ਵੀ ਮੁਨਾਸਿਬ ਨਹੀ ਸਮਝਿਆ, ਜੱਦ ਸੰਗਤਾਂ ਵਿੱਚ ਭਾਰੀ ਰੋਸ਼ ਵੱਧਦਾ ਜਾ ਰਿਹਾ ਸੀ ਤਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਮੱਖਣ ਸਿੰਘ ਦੇ ਵੱਲੋਂ ਵੀ ਸੰਗਤਾਂ ਨੂੰ ਕੋੜੇ ਸ਼ਬਦ ਬੋਲਣ ਕਾਰਨ ਕਾਫੀ ਗਰਮਾ ਗਰਮੀ ਹੋਈ ਤਾਂ ਉਨਾਂ ਦੇ ਵੱਲੋਂ ਸੰਗਤਾਂ ਨੂੰ ਬੁੱਧਵਾਰ ਸ਼ਾਮ ਨੂੰ 4 ਵਜੇ ਗੁਰਦੁਆਰਾ ਸਾਹਿਬ ਵਿਖੇ ਇਕੱਤਰ ਹੋ ਕੇ ਇਸ ਸਮੱਸਿਆ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ ਪਰ ਸੰਗਤਾਂ ਦੇ ਵੱਲੋਂ ਇਹ ਰੋਸ਼ ਹੈ ਕਿ ਹੁਣ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਦਲਾਉ ਕਰਕੇ ਹੀ ਹੈਡ ਗ੍ਰੰਥੀ ਭੋਲਾ ਸਿੰਘ ਦੀ ਨਿਯੁਕਤੀ ਕੀਤੀ ਜਾਵੇਗੀ । ਇੱਥੇ ਇਹ ਵੀ ਦੱਸਣਯੋਗ ਹੈ ਕਿ ਸੰਗਤਾਂ ਵੱਲੋਂ ਆਰੋਪ ਲਗਾਏ ਗਏ ਹਨ ਕਿ ਭੋਲਾ ਸਿੰਘ ਨੂੰ ਤੰਗ ਪਰੇਸ਼ਾਨ ਹੀ ਇੰਨਾ ਕਰ ਦਿੱਤਾ ਗਿਆ ਕਿ ਉਨਾਂ ਆਪਣੀਆਂ ਸੇਵਾਵਾਂ ਨੂੰ ਸਮਾਪਤ ਕਰਦਿਆਂ ਹੋਇਆ ਜਵਾਬ ਦੇ ਕੇ ਜਾਣਾ ਬਿਹਤਰ ਸਮਝਿਆ ।
ਇਸ ਮੋਕੇ ਤੇ ਪਾਠਕਾਂ ਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਇਹ ਗੁਰਦੁਆਰਾ ਸਾਹਿਬ ਹਮੇਸ਼ਾ ਹੀ ਵਿਵਾਦਾਂ ਵਿੱਚ ਰਹਿਣ ਕਾਰਨ ਕੋਈ ਨਾ ਕੋਈ ਮਸਲਾ ਉੱਭਰਦਾ ਰਹਿੰਦਾ ਹੈ । ਪਿਛਲੇ ਕਾਫੀ ਸਮਾਂ ਪਹਿਲਾਂ ਇਸ ਗੁਰਦੁਆਰਾ ਸਾਹਿਬ ਦੀ ਸਾਂਭ ਸੰਭਾਲ ਤੇ ਪ੍ਰਬੰਧ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੇ ਗਏ ਸਨ ਜਿਸ ਲਈ ਬਤੋਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਵੱਲੋਂ ਇਸ ਗੁਰਦੁਆਰਾ ਸਾਹਿਬ ਵਿਖੇ ਰਿਜੀਵਰ ਲਗਾ ਦਿੱਤਾ ਗਿਆ ਸੀ ਤਾਂ ਉਸ ਵਕਤ ਸਗਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੁਕਾਨਦਾਰਾਂ ਨੇ ਵੀ ਸ੍ਰੋਮਣੀ ਕਮੇਟੀ ਦੀ ਸ਼ਲਾਘਾ ਕਰਦਿਆਂ ਕਿਹਾ ਸੀ ਕਿ ਉਨਾਂ ਵੱਲੋ ਜੋ ਗੁਰਦੁਆਰਾ ਸਾਹਿਬ ਦੇ ਕਾਰਜ ਚਲਾਏ ਜਾ ਰਹੇ ਹਨ ਉਹ ਬਹੁਤ ਹੀ ਵਧੀਆ ਹਨ । ਇਸੇ ਤਰਾਂ ਸ੍ਰੋਮਣੀ ਕਮੇਟੀ ਕੋਲ ਹੀ ਪ੍ਰਬੰਧ ਰਹਿਣੇ ਚਾਹੀਦੇ ਹਨ । ਕੁਝ ਰਾਜਨੀਤਿਕ ਆਗੂਆਂ ਦੇ ਵੱਲੋਂ ਇਸ ਗੁਰਦੁਆਰਾ ਕਮੇਟੀ ਦੇ ਪ੍ਰਬੰਧ ਆਪਣੇ ਹੱਥਾਂ ਵਿੱਚ ਲਿੱਤੇ ਗਏ ਸਨ ਉਸ ਵਕਤ ਤੋ ਹੀ ਵਿਵਾਦ ਫਿਰ ਤੋਂ ਪੈਦਾ ਹੋਣੇ ਸ਼ੁਰੂ ਹੋ ਗਏ ਹਨ ।
ਇਸ ਮੋਕੇ ਤੇ ਗੁਲਜਾਰ ਸਿੰਘ, ਗੁਰਦੀਪ ਸਿੰਘ, ਸੰਦੀਪ ਸਿੰਘ, ਐਡਵੋਕੇਟ ਮਨਜੀਤ ਸਿੰਘ ਰਾਠੋੜ, ਹਰਭਜਨ ਸਿੰਘ, ਕਰਨੈਲ ਸਿੰਘ, ਜਗਮੇਲ ਸਿੰਘ, ਲਖਵਿੰਦਰ ਸਿੰਘ, ਜਤਿੰਦਰ ਸਿੰਘ, ਸੁਸ਼ੀਲ ਕੌਰ, ਰਮਨਦੀਪ ਕੌਰ, ਅਰਸ਼ਪ੍ਰੀਤ ਕੋਰ, ਸਵਰਨ ਕੌਰ, ਸੁਰਜੀਤ ਕੋਰ, ਰਣਜੀਤ ਕੌਰ, ਪਰਮਜੀਤ ਕੋਰ, ਕੁਲਵਿੰਦਰ ਕੋਰ, ਰੇਸ਼ਮ ਕੌਰ, ਹਰਨਾਮ ਕੌਰ, ਸ਼ਸ਼ੀ ਬਾਲਾ, ਕੇਹਰ ਸਿੰਘ, ਗੁਰਦਿਆਲ ਸਿੰਘ, ਕ੍ਰਿਸ਼ਨਾਂ ਕੌਰ, ਜੋਗਿੰਦਰ ਕੌਰ, ਤਰਸੇਮ ਕੋਰ ਹੁਝਨ, ਦਵਿੰਦਰ ਕੌਰ, ਬਲਵਿੰਦਰ ਕੋਰ ਤੋ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ ।
#For any kind of News and advertisment contact us on 980-345-0601
1322400cookie-checkਫਿਰ ਆਇਆ ਵਿਵਾਦਾਂ ਦੇ ਘੇਰੇ ਵਿੱਚ ਗੁਰਦੁਆਰਾ ਸ੍ਰੀ ਨਾਨਕਸਰ (ਸ਼ਹੀਦ ਬਾਬਾ ਬਚਿੱਤਰ ਸਿੰਘ ਜੀ)