ਚੜ੍ਹਤ ਪੰਜਾਬ ਦੀ
ਲੱਕੀ ਘੁਮੇਤ
ਸਾਹਨੇਵਾਲ- ਡੀਜੀਪੀ ਪੰਜਾਬ ਗੌਰਵ ਯਾਦਵ ਦੇ ਦਿਸ਼ਾ – ਨਿਰਦੇਸ਼ਾਂ ਮੁਤਾਬਕ ਪੁਲਿਸ ਕਮਿਸ਼ਨਰ ਲੁਧਿਆਣਾ ਮਨਦੀਪ ਸਿੰਘ ਸਿੱਧੂ ਦੇ ਹੁਕਮਾਂ ਅਨੁਸਾਰ ਥਾਣਾ ਸਾਹਨੇਵਾਲ ਦੇ ਮੁਖੀ ਇੰਸਪੈਕਟਰ ਇੰਦਰਜੀਤ ਸਿੰਘ ਬੋਪਾਰਾਏ ਅਤੇ ਐੱਸਟੀਐੱਫ ਇੰਚਾਰਜ ਸਬ-ਇੰਸਪੈਕਟਰ ਨਰੇਸ਼ ਕੁਮਾਰ ਦੀ ਅਗਵਾਈ ਹੇਠ ਨਸ਼ੇ ਦੇ ਤਸਕਰਾਂ ਖਿਲਾਫ ਆਪ ਪਾਰਟੀ ਦੇ ਆਗੂ ਗੁਰਦੀਪ ਸਿੰਘ ਕੌਲ ਸੇਵਾਮੁਕਤ ਈਟੀਓ ਦੇ ਸਹਿਯੋਗ ਨਾਲ ਵਾਰਡ ਨੰਬਰ -2 ਸਾਹਨੇਵਾਲ ਵਿਖੇ ਲੋਕਾਂ ਨਾਲ ਨਸ਼ਿਆਂ ਦੇ ਖਿਲਾਫ ਚਲਾਈ ਮੁਹਿੰਮ ਤਹਿਤ ਨੁੱਕੜ ਮੀਟਿੰਗ ਤੇ ਵਿਚਾਰਾਂ ਕੀਤੀਆਂ।
ਇਸ ਮੌਕੇ ਐੱਸਟੀਐੱਫ ਦੇ ਏਐੱਸਆਈ ਭੁਪਿੰਦਰ ਸਿੰਘ ਅਤੇ ਏਐੱਸਆਈ ਸੁਖਦੇਵ ਸਿੰਘ ਨੇ ਲੋਕਾਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਨੂੰ ਬਾਹਰ ਕੱਢਣ ਵਾਸਤੇ ਡਾਕਟਰੀ ਸਹਾਇਤਾ ਰਾਹੀ ਸਹਿਯੋਗ ਦੇਣ ਦੀ ਸਲਾਹ ਦਿੱਤੀ।ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਵਾਸਤੇ ਖੇਡਾਂ ਵੱਲ ਉਤਸ਼ਾਹਿਤ ਹੋਣ ਵੱਲ ਪ੍ਰੇਰਿਆ ਉਹਨਾਂ ਨੇ ਨਸ਼ੇ ਦੇ ਤਸਕਰਾਂ ਨੂੰ ਤਾੜਨਾਂ ਕਰਦਿਆਂ ਕਿਹਾ ਕਿ ਉਹ ਆਪਣਾ ਇਹ ਗੋਰਖ ਧੰਦਾ ਬੰਦ ਕਰ ਦੇਣ ਅਗਰ ਕੋਈ ਵਿਅਕਤੀ ਨਸ਼ਿਆਂ ਦੀ ਤਸਕਰੀ ਕਰਦਾ ਫ਼ੜਿਆ ਗਿਆ ਤਾਂ ਉਸ ਦੀ ਸਾਰੀ ਪ੍ਰਾਪਰਟੀ ਨੂੰ ਕੇਸ ਨਾਲ ਅਟੈਚ ਕਰਕੇ ਸਖਤੀ ਨਾਲ ਪੇਸ਼ ਆਇਆ ਜਾਵੇਗਾ।
ਇਸ ਮੌਕੇ ਥਾਣਾ ਸਾਹਨੇਵਾਲ ਦੇ ਥਾਣਾ ਮੁਖੀ ਇੰਸਪੈਕਟਰ ਇੰਦਰਜੀਤ ਸਿੰਘ ਬੋਪਾਰਾਏ ਨੇ ਤਸਕਰਾਂ ਨੂੰ ਸਖ਼ਤੀ ਨਾਲ ਤਾੜਨਾਂ ਕਰਦਿਆਂ ਕਿਹਾ ਕਿ ਜ਼ੋ ਵਿਅਕਤੀ ਮੇਰੇ ਥਾਣੇ ਅਧੀਨ ਆਉਂਦੇ ਪਿੰਡਾਂ ਵਿੱਚ ਨਸ਼ੇ ਦੀ ਤਸਕਰੀ ਕਰਦੇ ਹਨ। ਉਹ ਬਾਜ਼ ਆ ਜਾਣ ਨਹੀਂ ਤਾਂ ਉਹਨਾਂ ਨੂੰ ਫੜਕੇ ਸਖ਼ਤ ਤੋਂ ਸਖ਼ਤ ਸਜ਼ਾ ਕਰਵਾਈ ਜਾਵੇਗੀ ਉਹਨਾਂ ਨੌਜਵਾਨਾਂ ਨੂੰ ਪੁਲੀਸ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਉਹਨਾਂ ਵਾਰਡ ਵਾਸੀਆਂ ਨੂੰ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਟੀਮਾਂ ਬਨਾਉਣ ਦੀ ਪ੍ਰੇਰਨਾ ਵੀ ਦਿੱਤੀ ਤਾਂ ਜ਼ੋ ਉਹਨਾਂ ਟੀਮਾਂ ਨਾਲ ਮਿਲਾਕੇ ਪੁਲਿਸ ਨਸ਼ੇ ਦੇ ਤਸਕਰਾਂ ਖਿਲਾਫ ਸਖ਼ਤ ਕਾਰਵਾਈ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਬ-ਇੰਸਪੈਕਟਰ ਹਰਮੀਤ ਸਿੰਘ ਅਟਵਾਲ, ਏਐੱਸਆਈ ਰਣਜੀਤ ਸਿੰਘ ਚਾਹਲ, ਏਐੱਸਆਈ ਯਾਦਵਿੰਦਰ ਸਿੰਘ, ਏਐੱਸਆਈ ਮਹਿੰਦਰ ਸਿੰਘ, ਹੌਲਦਾਰ ਰਾਕੇਸ਼ ਸਿੰਘ, ਹੌਲਦਾਰ ਅਮਨਦੀਪ ਸਿੰਘ, ਹੌਲਦਾਰ ਗੁਰਪ੍ਰੀਤ ਸਿੰਘ, ਸੋਮਨਾਥ ਰੱਤੂ (ਸੇਵਾਮੁਕਤ ਏਐੱਸਆਈ ਪੰਜਾਬ ਪੁਲਿਸ), ਮਨਜਿੰਦਰ ਭੋਲਾ, ਲਾਲੀ ਹਰਾ, ਮੈਨੇਜਰ ਰਣਜੀਤ ਸਿੰਘ, ਮੇਜਰ ਸਿੰਘ ਛੰਦੜਾਂ, ਮਾਸਟਰ ਨਵਦੀਪ ਸਿੰਘ, ਮੰਗਾ ਸਿੰਘ ਆਦਿ ਭਾਰੀ ਗਿਣਤੀ ਵਿੱਚ ਵਾਰਡ ਵਾਸੀਆਂ ਹਾਜ਼ਰ ਸਨ।
#For any kind of News and advertisement contact us on 980-345-0601 ਚੜ੍ਹਤ ਪੰਜਾਬ ਦੀ
Kindly Like,share and subscribe our News Portal http://charhatpunjabdi.com/wp-login.php
1606000cookie-checkਨਸ਼ੇ ਦੇ ਤਸ਼ਕਰਾਂ ਨੂੰ ਠੱਲ੍ਹ ਪਾਉਣ ਵਾਸਤੇ ਐੱਸਟੀਐੱਫ ਲੁਧਿਆਣਾ ਅਤੇ ਥਾਣਾ ਸਾਹਨੇਵਾਲ ਹੋਇਆ ਪੱਬਾਂ ਭਾਰ, ਸਾਹਨੇਵਾਲ ਵਾਸੀਆਂ ਨਾਲ ਕੀਤੀ ਨੁੱਕੜ ਮੀਟਿੰਗ