![]()

* ਮਿਸਟਰ ਪੰਜਾਬ ਦਾ ਖਿਤਾਬ ਸੋਨੂੰ ਕੁਮਾਰ ਹੁਸ਼ਿਆਰਪੁਰ ਨੇ ਜਿੱਤਿਆ, ਸੀਨੀਅਰ ਮਿਸਟਰ ਲੁਧਿਆਣਾ ਅਨਿਲ ਕੁਮਾਰ ਅਤੇ ਜੂਨੀਅਰ ਮਿਸਟਰ ਲੁਧਿਆਣਾ ਸੁਖਦੀਪ ਬਣੇ
ਲੁਧਿਆਣਾ, 10 ਦਸੰਬਰ ( ਸਤ ਪਾਲ ਸੋਨੀ ) : ਪੰਜਾਬ ਬਾਡੀ ਬਿਲਡਿੰਗ ਅਤੇ ਸਪੋਰਟਸ ਵੈਲਫੇਅਰ ਸੁਸਾਇਟੀ ਵਲੋਂ ਲੁਧਿਆਣਾ ਦੇ ਦੁੱਗਰੀ ਰੋਡ ਸਥਿਤ ਬਿਜਨੈਸ ਸੈਂਟਰ ਹਾਲ ਵਿਖੇ ਮਿਸਟਰ ਪੰਜਾਬ-2017 ਅਤੇ ਮਿਸਟਰ ਲੁਧਿਆਣਾ-2017 ਪ੍ਰਤੀਯੋਗਤਾ ਕਰਵਾਈ ਗਈ, ਜਿਸ ਵਿਚ ਪੰਜਾਬ ਭਰ ਤੋਂ ਆਏ 470 ਬਾਡੀ ਬਿਲਡਰਾਂ ਨੇ ਹਿੱਸਾ ਲਿਆ। ਇਸ ਮੌਕੇ ਪ੍ਰਤੀਯੋਗਤਾ ਦਾ ਰਸਮੀ ਉਦਘਾਟਨ ਪ੍ਰਧਾਨ ਪ੍ਰਦੀਪ ਕੁਮਾਰ ਅੱਪੂ, ਚੇਅਰਮੈਨ ਗੁਰਵਿੰਦਰ ਦੋਸਾਂਝ ਤੇ ਕਮੇਟੀ ਦੇ ਹੋਰ ਮੈਂਬਰਾਂ ਨੇ ਸਾਂਝੇ ਤੌਰ ‘ਤੇ ਕੀਤਾ। ਇਸ ਮੌਕੇ ਸ਼ਹਿਰ ਦੀਆਂ ਕਈ ਰਾਜਨੀਤਿਕ, ਸਮਾਜਿਕ ਸੰਸਥਾ ਦੇ ਆਗੂ ਸ਼ਾਮਿਲ ਹੋਏ। ਸੁਸਾਇਟੀ ਦੇ ਪ੍ਰਧਾਨ ਪ੍ਰਦੀਪ ਅੱਪੂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨਾਂ ਦਾ ਮੁੱਖ ਮਕਸਦ ਪੰਜਾਬ ਦੇ ਨੌਜਵਾਨਾਂ ਨੂੰ ਇਸ ਖੇਡ ਨਾਲ ਜੋਡ਼ਣਾ ਹੈ ਤਾਂ ਜੋ ਹਰ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੀ ਪ੍ਰਤੀਭਾ ਨੂੰ ਉਜਾਗਰ ਕਰ ਸਕਣ ਅਤੇ ਚੰਗਾ ਸਰੀਰ ਬਣਾ ਸਕਣ। ਉਨਾਂ ਦੱਸਿਆ ਕਿ ਇਸ ਪ੍ਰਤੀਯੋਗਤਾ ਵਿਚ ਵੱਖ ਵੱਖ 8 ਕੈਟਾਗਿਰੀਆਂ ਦੌਰਾਨ ਖਿਡਾਰੀਆਂ ਨੇ ਹਿੱਸਾ ਲਿਆ, ਜਿਨਾਂ ਵਿਚੋਂ ਜੇਤੂ ਖਿਡਾਰੀ ਨੂੰ ਮੋਟਰਸਾਈਕਲ ਅਤੇ ਐਲ.ਈ.ਡੀ, ਟੀ ਵੀ ਤੋਂ ਇਲਾਵਾ ਹੋਰ ਕਈ ਇਨਾਮ ਦਿੱਤੇ ਗਏ। ਇਸ ਮੌਕੇ ਸੰਬੋਧਨ ਕਰਦਿਆਂ ਸੁਸਾਇਟੀ ਦੇ ਚੇਅਰਮੈਨ ਗੁਰਵਿੰਦਰ ਦੋਸਾਂਝ ਨੇ ਕਿਹਾ ਕਿ ਉਹ ਜਿੱਥੇ ਸਹਿਯੋਗੀ ਸੱਜਣਾਂ ਦਾ ਧੰਨਵਾਦ ਕਰਦੇ ਹਨ, ਉਥੇ ਹੀ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਬਾਡੀ ਬਿਲਡਿੰਗ ਖੇਡ ਨੂੰ ਹੋਰਨਾਂ ਖੇਡਾਂ ਵਾਂਗ ਮਾਨਤਾ ਦਿੱਤੀ ਜਾਵੇ ਅਤੇ ਜੇਤੂ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਦੇ ਕੇ ਨਿਵਾਜਿਆ ਜਾਵੇ। ਮਿਸਟਰ ਪੰਜਾਬ ਪ੍ਰਤੀਯੋਗਤਾ ਦੌਰਾਨ 55 ਕਿੱਲੋਂਗ੍ਰਾਮ ਵਿਚ ਸ਼ੁਭਮ ਨੇ ਪਹਿਲਾ, ਦਲੀਪ ਕੁਮਾਰ ਨੇ ਦੂਜਾ ਅਤੇ ਲਵਦੀਪ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ, 60 ਕਿਲੋਂ ਗ੍ਰਾਮ ਵਿਚ ਰੋਹਿਤ ਰਾਣਾ ਨੇ ਪਹਿਲਾ, ਅੰਕੁਰ ਨੇ ਦੂਜਾ ਅਤੇ ਸੁਖਦੀਪ ਨੇ ਤੀਜਾ, 65 ਕਿਲੋਗ੍ਰਾਮ ਵਰਗ ਵਿਚ ਅਜੈ ਸੈਣੀ ਨੇ ਪਹਿਲਾ, ਅਨੀਸ਼ ਡੋਗਰਾ ਨੇ ਦੂਜਾ ਅਤੇ ਪੰਕਜ ਨੇ ਤੀਜਾ, 70 ਕਿਲੋਗ੍ਰਾਮ ਵਿਚ ਸੋਨੂੰ ਨੇ ਪਹਿਲਾ, ਅਨਿਲ ਕੁਮਾਰ ਨੇ ਦੂਜਾ, ਸ਼ਮਸ਼ਾਦ ਨੇ ਤੀਜਾ, 75 ਕਿਲੋਗ੍ਰਾਮ ਵਿਚ ਪਰਵਿੰਦਰ ਸਿੰਘ ਨੇ ਪਹਿਲਾ, ਫਨਿੰਦਰ ਭੱਟੀ ਨੇ ਦੂਜਾ ਅਤੇ ਸੰਜੇ ਨੇ ਤੀਜਾ, 80 ਕਿਲੋਗ੍ਰਾਮ ਵਿਚ ਸੁਨੀਲ ਨੇਹਰਾ ਨੇ ਪਹਿਲਾ, ਬਲਵਿੰਦਰ ਨੇ ਦੂਜਾ ਅਤੇ ਸੁਨੀਲ ਕੁਮਾਰ ਨੇ ਤੀਜਾ, 85 ਕਿਲੋਗ੍ਰਾਮ ਵਿਚ ਦੋਸ਼ਾਂਤ ਨੇ ਪਹਿਲਾ, ਅਰਜੁਨ ਨੇ ਦੂਜਾ ਅਤੇ ਅਸ਼ੋਕ ਕੁਮਾਰ ਨੇ ਤੀਜਾ ਜਦ ਕਿ 85 ਕਿਲੋਗ੍ਰਾਮ ਤੋਂ ਵੱਧ ਵਰਗ ਵਿਚ ਪੁਨੀਤ ਸਿੰਘ ਨੇ ਪਹਿਲਾ, ਅਮਨ ਰਾਣਾ ਨੇ ਦੂਜਾ ਅਤੇ ਜਸਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸੇ ਤਰਾਂ ਮਿਸਟਰ ਲੁਧਿਆਣਾ ਪ੍ਰਤੀਯੋਗਤਾ ਵਿਚ 55 ਕਿਲੋਗ੍ਰਾਮ ਵਿਚ ਸ਼ੁਭਮ ਨੇ ਪਹਿਲਾ, ਸੰਜੇ ਕੁਮਾਰ ਨੇ ਦੂਜਾ ਅਤੇ ਹਰਪ੍ਰੀਤ ਨੇ ਤੀਜਾ, 60 ਕਿਲੋਗ੍ਰਾਮ ਵਿਚ ਸੁਖਦੀਪ ਨੇ ਪਹਿਲਾ, ਅੰਕੁਰ ਨੇ ਦੂਜਾ ਅਤੇ ਅਰਜੁਨ ਨੇ ਤੀਜਾ, 65 ਕਿਲੋਗ੍ਰਾਮ ਵਿਚ ਅਰਜੁਨ ਸੈਣੀ ਨੇ ਪਹਿਲਾ, ਜੈਦੀਪ ਸ਼ਰਮਾ ਨੇ ਦੂਜਾ ਅਤੇ ਪੰਕਜ ਨੇ ਤੀਜਾ, 70 ਕਿਲੋਗ੍ਰਾਮ ਵਿਚ ਅਨਿਲ ਕੁਮਾਰ ਨੇ ਪਹਿਲਾ, ਸ਼ਮਸ਼ਾਦ ਨੇ ਦੂਜਾ ਅਤੇ ਸੂਰਜ ਨੇ ਤੀਜਾ, 75 ਕਿਲੋਗ੍ਰਾਮ ਵਿਚ ਪਰਮਿੰਦਰ ਸਿੰਘ ਨੇ ਪਹਿਲਾ, ਮਨੀਸ਼ ਵਰਮਾ ਨੇ ਦੂਜਾ ਅਤੇ ਸਮਾਈਲ ਪੁਰੀ ਨੇ ਤੀਜਾ, 80 ਕਿਲੋਗ੍ਰਾਮ ਵਿਚ ਹਰਿੰਦਰ ਸਿੰਘ ਨੇ ਪਹਿਲਾ, ਅਸ਼ੋਕ ਨੇ ਦੂਜਾ ਅਤੇ ਮਨਦੀਪ ਨੇ ਤੀਜਾ, ਜਦ ਕਿ 85 ਕਿਲੋਂ ਤੋਂ ਉਪਰ ਵਰਗ ਵਿਚ ਅਮਨ ਰਾਣਾ ਨੇ ਪਹਿਲਾ, ਤੇਜਿੰਦਰ ਸਿੰਘ ਨੇ ਦੂਜਾ ਅਤੇ ਭਰਤ ਨੇ ਤੀਜਾ ਸਥਾਨ ਹਾਸਿਲ ਕੀਤਾ। ਜੇਤੂਆਂ ਨੂੰ ਇਨਾਮ ਜ਼ਿਲਾ ਭਾਜਪਾ ਦੇ ਸਾਬਕਾ ਪ੍ਰਧਾਨ ਪ੍ਰਵੀਨ ਬਾਂਸਲ, ਏ.ਡੀ.ਸੀ.ਪੀ ਪਰਮਜੀਤ ਸਿੰਘ ਪੰਨੂੰ, ਯੂਥ ਅਕਾਲੀ ਆਗੂ ਗੁਰਦੀਪ ਸਿੰਘ ਗੋਸ਼ਾ, ਕਾਂਗਰਸੀ ਆਗੂ ਕਮਲਜੀਤ ਸਿੰਘ ਬਰਾਡ਼, ਮਿਸਟਰ ਇੰਡੀਆ ਬੰਟੀ ਕੁਮਾਰ, ਮਿਸਟਰ ਵਰਲਡ ਮੁਨੀਸ਼ ਕੁਮਾਰ, ਮਿਸਟਰ ਇੰਡੀਆ ਸੰਦੀਪ ਕੁਮਾਰ ਸੋਨੀ ਨੇ ਦਿੱਤੇ। ਇਸ ਮੌਕੇ ਮਨਿੰਦਰ ਸਿੰਘ ਬਾਬਾ, ਜੌਸਨ ਸਿੰਘ, ਗੁਰਇਕਬਾਲ ਸਿੰਘ ਤੇਜੀ, ਅਮਨਦੀਪ ਸਿੰਘ ਗਿੱਪੀ, ਸ਼ਮਸ਼ੇਰ ਸਿੰਘ ਗਰੇਵਾਲ, ਪ੍ਰੋ: ਰਜਿੰਦਰ ਸਿੰਘ, ਮਨਿੰਦਰ ਸਿੰਘ ਸ਼ੰਟੀ, ਮਨਦੀਪ ਸਿੰਘ, ਰਮੇਸ਼ ਕੁਮਾਰ ਪੱਪੂ ਆਦਿ ਹਾਜ਼ਰ ਸਨ।