ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ/ਭਗਤਾ ਭਾਈਕਾ, 19 ਅਕਤੂਬਰ , (ਪ੍ਰਦੀਪ ਸ਼ਰਮਾ):ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਵਿੱਚ ਆਮ ਆਦਮੀ ਪਾਰਟੀ ਵੱਲੋ ਲਗਾਤਾਰ ਹਲਕੇ ਦੇ ਲੋਕਾ ਨੂੰ ਪਾਰਟੀ ਨਾਲ ਜੋੜਨ ਦੀਆਂ ਸਰਗਰਮੀਆਂ ਵਿੱਢੀਆ ਹੋਈਆ ਹਨ। ਹਲਕੇ ਵਿੱਚ ਇਸ ਸਮੇਂ ਜੇ ਸ੍ਰੋਮਣੀ ਅਕਾਲੀ ਦਲ ਤੋ ਬਾਅਦ ਸਿਆਸੀ ਸਰਗਰਮੀਆਂ ਵਿੱਚ ਪੂਰੀ ਤਰ੍ਹਾਂ ਸਰਗਰਮ ਪਾਰਟੀ ਦੀ ਗੱਲ ਕਰੀਏ ਤਾਂ ਉਹ ਆਮ ਆਦਮੀ ਪਾਰਟੀ ਹੀ ਹੈ। ਆਮ ਆਦਮੀ ਪਾਰਟੀ ਦਾ ਹਰ ਵਰਕਰ, ਵਲੰਟੀਅਰ ਤੇ ਆਗੂ ਆਪਣੇ ਆਪਣੇ ਪੱਧਰ ਤੇ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਤੇ ਗਰੰਟੀ ਯੋਜਨਾਵਾਂ ਨੂੰ ਘਰ ਘਰ ਲੈਕੇ ਜਾਣ ਲਈ ਜੁਟਿਆ ਹੋਇਆ ਹੈ।ਉਨ੍ਹਾਂ ਵਿੱਚ ਭਗਤਾਂ ਭਾਈਕਾ ਦੇ ਨੌਜਵਾਨ ਸਮਾਜ ਸੇਵੀ ਇੰਦਰਜੀਤ ਸਿੰਘ ਮਾਨ ਬਹੁਤ ਹੀ ਚੰਗੇ ਢੰਗ ਤਰੀਕੇ ਨਾਲ ਹਲਕੇ ਵਿੱਚ ਆਮ ਆਦਮੀ ਪਾਰਟੀ ਲਈ ਕੰਮ ਕਰ ਰਹੇ ਹਨ।
ਬੂਟਾ ਸਿੰਘ ਆੜ੍ਹਤੀਆਂ ਦੇ ਘਰ ਇਕੱਤਰਤਾ ਕਰਕੇ ਆਪ ਦੀਆਂ ਨੀਤੀਆਂ ‘ਤੇ ਕੀਤੀ ਚਰਚਾ
ਇਸੇ ਮੁਹਿੰਮ ਤਹਿਤ ਹੀ ਬੀਤੇ ਦਿਨ ਇੰਦਰਜੀਤ ਸਿੰਘ ਮਾਨ ਨੇ ਪਿੰਡ ਜਲਾਲ ਵਿਖੇ ਬੂਟਾ ਸਿੰਘ ਆੜ੍ਹਤੀਆਂ ਦੇ ਗ੍ਰਹਿ ਵਿਖੇ ਮੀਟਿੰਗ ਕੀਤੀ ਜਿਥੇ ਹਾਜਰ ਲੋਕਾ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹੀ ਇੱਕੋ ਇੱਕ ਪਾਰਟੀ ਹੈ ਜੋ ਪੰਜਾਬ ਵਿੱਚ ਮੁੱਢਲੀਆਂ ਸਹੂਲਤਾਂ ਨੂੰ ਲੈਕੇ ਤਰਸ ਰਹੇ ਪੰਜਾਬ ਵਾਸੀਆਂ ਲਈ ਕਈ ਯੋਜਨਾਵਾਂ ਲੈਕੇ ਆਈ ਹੈ। ਜਿੰਨਾ ਵਿੱਚ ਪਹਿਲੀ ਬਿਜਲੀ ਗਰੰਟੀ ਯੋਜਨਾ ਤੇ ਹੁਣ ਸਿਹਤ ਸਬੰਧੀ ਦੂਸਰੀ ਗਰੰਟੀ ਯੋਜਨਾ ਲੈਕੇ ਆਈ ਹੈ। ਪੰਜਾਬ ਤੇ ਹਲਕਾ ਵਾਸੀਆਂ ਨੂੰ ਕੇਜਰੀਵਾਲ ਦੀ ਦੂਸਰੀ ਗਰੰਟੀ ਯੋਜਨਾ ਤੋਂ ਜਾਣੂ ਕਰਵਾਉਣ ਲਈ ਹਲਕੇ ਵਿੱਚ ਵਿਸੇਸ ਮੀਟਿੰਗਾਂ ਕੀਤੀਆਂ ਜਾ ਰਹੀਆਂ ਜਿਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ।
ਇਸ ਮੌਕੇ ਉਹਨਾਂ ਨਾਲ ਬੂਟਾ ਸਿੰਘ ਆੜਤੀਆਂ, ਗੁਰਮੀਤ ਸਿੰਘ, ਜਗਜੀਤ ਸਿੰਘ, ਸੋਹਣ ਸਿੰਘ, ਜਗਤਾਰ ਸਿੰਘ ਖੋਸਾ, ਗੋਲਾ ਸਿੰਘ ਖੋਸਾ, ਖਾਨ ਜਲਾਲ, ਭਾਗ ਫੌਜੀ, ਜਰਨੈਲ ਸਿੰਘ ਮਾਸਟਰ, ਗੁਰਮੀਤ ਸਿੰਘ ਜਲਾਲ, ਬਲਦੇਵ ਸਿੰਘ, ਬੂਟਾ ਧਾਲੀਵਾਲ, ਬੀਰ ਸਿੰਘ, ਗੁਰਪ੍ਰੀਤ ਸਿੰਘ, ਮੰਦਰ ਸਿੰਘ, ਜੱਸਾ ਸਿੰਘ ਜਲਾਲ, ਹਨੀ ਸਿੰਘ, ਸੋਨੀ ਸਿੰਘ, ਅਜੈਬ ਸਿੰਘ ਭਗਤਾ, ਵਿੱਕੀ ਸਿੰਘ, ਜਗਤਾਰ ਸਿੰਘ, ਕੈਪਟਨ ਸਰਮਾਂ ਤੇ ਰਣਧੀਰ ਸਿੰਘ ਭਗਤਾ ਆਦਿ ਹਾਜ਼ਰ ਸਨ।
874300cookie-checkਪਿੰਡ ਜਲਾਲ ਵਿਖੇ ਕੇਜਰੀਵਾਲ ਦੀ ਸਿਹਤ ਸਬੰਧੀ ਦੂਜੀ ਗਰੰਟੀ ਵਾਰੇ ਜਾਗਰੂਕ ਕੀਤਾ