![]()

ਵਿਦਿਆਰਥੀਆਂ ਨੇ ਪਲਾਸਟਿਕ ਬੈਗ, ਲਿਫਾਫੇ ਅਤੇ ਗਲਾਸਾਂ ਆਦਿ ਦੀ ਰੋਕਥਾਮ ਲਈ ਕੀਤਾ ਪ੍ਰੇਰਿਤ
ਲੁਧਿਆਣਾ04 ਅਕਤੂਬਰ , ( ਸਤ ਪਾਲ ਸੋਨੀ ) : ਸੀਟੀ ਯੁਨੀਵਰਸਿਟੀ ਦੇ ਵਿਦਿਆਰਥੀਆਂ ਨੇ ਸੱਵਛ ਭਾਰਤ ਮੁਹਿੰਮ ਦੇ ਤਹਿਤ ਲੁਧਿਆਣਾ ਬੱਸ ਅੱਡੇ ਵਿਖੇ ਸਫਾਈ ਕੀਤੀ। ਲੋਕਾਂ ਨੂੰ ਸਫ਼ਾਈ ਦੇ ਪ੍ਰਤੀ ਜਾਗਰੂਕ ਕਰਨ ਲਈ ਇਸ ਮੁਹਿੰਮ ਦੀ ਆਯੋਜਨਾ ਕੀਤੀ ਗਈ। ਇਸ ਵਿੱਚ ਦੋ ਸੌ ਤੋਂ ਵੱਧ ਵਿਦਿਆਰਥੀਆਂ ਨੇ ਵੱਧ ਚੱਡ਼ ਕੇ ਭਾਗ ਲਿਆ ਗਿਆ। ਇਸ ਮੁਹਿੰਮ ਦੇ ਮੁੱਖ ਮਹਿਮਾਨ ਸੀਟੀ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਮਨਬੀਰ ਸਿੰਘ ਹਾਜ਼ਰ ਸਨ।
ਸੀਟੀ ਯੁਨੀਵਰਸਿਟੀ ਦੇ ਹੋਟਲ ਮੈਨੇਜਮੈਂਟ ਅਤੇ ਸੀਟੀ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਐਂਡ ਕੇਟਰਿੰਗ ਟੈਕਨੌਲਾਜੀ ਵਿਭਾਗ ਨੇ ਵਿਦਿਆਰਥੀਆਂ ਨੇ ਬੱਸ ਅੱਡੇ ਪੁੱਜ ਕੇ ਸਫਾਈ ਕੀਤੀ । ਵਿਦਿਆਰਥੀਆਂ ਵਲੋਂ ਪੂਰੀ ਸਾਵਧਾਨੀਆਂ ਦਾ ਉਪਯੋਗ ਕੀਤਾ ਗਿਆ ਸੀ। ਵਿਦਿਆਰਥੀਆਂ ਨੇ ਐਪਰਨ, ਮੁੰਹ ਤੇ ਮਾਸਕ, ਹੱਥਾ ‘ਚ ਦਸਤਾਨੇ ਅਤੇ ਝਾਡ਼ੁ ਮਾਰ ਕੇ ਸਾਰਾ ਬੱਸ ਅੱਡਾ ਸਾਫ਼ ਕੀਤਾ। ਉਨਾਂ ਬੱਸ ਸਟੈਂਡ ਦਾ ਫੁਟਪਾਥ, ਰਸਤੇ ਸਾਫ਼ ਕੀਤੇ ਅਤੇ ਡਸਟਬੀਨ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ। ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਸਭ ਨੂੰ ਪਲਾਸਟਿਕ ਦੇ ਬੈਗ ਅਤੇ ਪਲਾਸਟਿਕ ਦੀਆਂ ਬਣੀਆਂ ਚੀਜਾਂ ਦਾ ਬਾਈਕਾਟ ਕਰਨ ਲਈ ਅਪੀਲ ਕੀਤੀ।

ਇਸ ਮੌਕੇ ਬਸ ਸਟੈਂਡ ਦੇ ਸੁਪਰਵਾਇਜ਼ਰ ਸ਼੍ਰੀ ਮੇਜਰ ਸਿੰਘ ਨੇ ਦੱਸਿਆ ਕਿ ਹਰ ਰੋਜ਼ 1 ਲੱਖ ਤੋਂ ਵੱਧ ਯਾਤਰੀ 2100- 2200 ਬੱਸਾਂ ਤੇ ਬੱਸ ਸਟੈਂਡ ਰਾਹਿ ਸਫਰ ਕਰਦੇ ਹਨ। ਜਿਸ ਕਰਕੇ ਸਫਾਈ ਰੱਖਣੀ ਮੁਸ਼ਕਿਲ ਹੋ ਜਾਂਦੀ ਹੈ ਪਰ ਸੀਟੀ ਸੰਸਥਾ ਦੇ ਉਪਰਾਲੇ ਵਜੋਂ ਸਾਨੂੰ ਬਹੁਤ ਮਦਦ ਮਿਲੀ ਹੈ।
ਸੀਟੀ ਯੁਨੀਵਰਸਿਟੀ ਦੇ ਪ੍ਰੋ ਵਾਇਸ ਚਾਂਸਲਰ ਡਾ. ਹਰਸ਼ ਸਦਾਵਰਤੀ ਨੇ ਕਿਹਾ ਕਿ ਜਿਆਦਾ ਤਰ ਲੋਗ ਸਫ਼ਰ ਕਰਨ ਲਈ ਬੱਸਾ ਦਾ ਇਸਤੇਮਾਲ ਕਰਦੇ ਹਨ ਅਤੇ ਗੰਦਗੀ ਵੀ ਇੱਥੇ ਹੀ ਦੇਖਣ ਨੂੰ ਮਿਲਦੀ ਹੈ, ਜਿਸਦੇ ਚਲਦੇ ਇਸ ਮੁਹਿੰਮ ਦਾ ਆਯੋਜਨ ਬੱਸ ਅੱਡੇ ਵਿਖੇ ਕੀਤਾ ਗਿਆ।
ਸੀਟੀ ਗਰੁੱਪ ਦੇ ਮੈਨੇਜਿੰਗ ਡਾਇਰਕੈਟਰ ਸ਼੍ਰੀ ਮਨਬੀਰ ਸਿੰਘ ਨੇ ਸੀਟੀ ਯੁਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਬੱਸ ਸਟੈਂਡ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਅਤੇ ਸ਼ਹਿਰ, ਰਾਜ ਅਤੇ ਦੇਸ਼ ਨੂੰ ਸਾਫ਼ ਰੱਖਣ ਲਈ ਪ੍ਰੇਰਿਤ ਕੀਤਾ।