ਸਿਵਲ ਸਰਜਨ ਵੱਲੋਂ ਕੈਮਿਸਟਾਂ ਨੂੰ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਤੁਰੰਤ ਹੜਤਾਲ ਵਾਪਸ ਲੈਣ ਲਈ ਅਪੀਲ

Loading

 

ਦਵਾਈ ਵਿਕਰੇਤਾਵਾਂ ਵੱਲੋਂ ਹੜਤਾਲ ਵਾਪਸ ਲੈਣ ਦਾ ਭਰੋਸਾ

-ਡਿਪਟੀ ਕਮਿਸ਼ਨਰ ਵੱਲੋਂ ਜਾਇਜ਼ ਮੰਗਾਂ ਮੰਨਣ ਦਾ ਯਕੀਨ

ਲੁਧਿਆਣਾ, 15 ਜੁਲਾਈ ( ਸਤ ਪਾਲ ਸੋਨੀ ) : ਨਸ਼ਾ ਵਿਰੋਧੀ ਮੁਹਿੰਮ ਪੰਜਾਬ ਦੇ ਚਲਦੇ ਹੋਏ ਕੈਮਿਸਟ ਐਸੋਸੀਏਸ਼ਨ ਲੁਧਿਆਣਾ ਨੇ ਕੁਝ ਮੁਸ਼ਕਿਲਾਂ ਕਾਰਨ ਪਿਛਲੇ ਦਿਨਾਂ ਤੋਂ ਹੜਤਾਲ ਕੀਤੀ ਹੋਈ ਸੀ।ਇਨਾਂ  ਮੁਸ਼ਕਿਲਾਂ ਦੇ ਹੱਲ ਕਰਨ ਲਈ ਅੱਜ ਮੀਟਿੰਗ ਅਹੁਦੇਦਾਰਾਂ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਕੁਮਾਰ ਅਗਰਵਾਲ ਵਿਚਕਾਰ ਹੋਈ।ਇਸ ਮੀਟਿੰਗ ਵਿੱਚ ਸਿਵਲ ਸਰਜਨ ਲੁਧਿਆਣਾ ਡਾ. ਪਰਵਿੰਦਰਪਾਲ ਸਿੰਘ ਵੀ ਹਾਜ਼ਰ ਸਨ।ਬਹੁਤ ਹੀ ਸਾਰਥਿਕ ਮਾਹੌਲ ਵਿੱਚ ਹੋਈ ਇਸ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਨੇ ਕੈਮਿਸਟ  ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀਆਂ ਜਾਇਜ਼ ਮੰਗਾਂ ਦਾ ਢੁੱਕਵਾਂ ਹੱਲ ਕੱਢਣ ਦਾ ਯਕੀਨ ਦਿਵਾਉਂਦਿਆਂ ਹੜਤਾਲ ਵਾਪਸ ਲੈਣ ਲਈ ਕਿਹਾ।ਅਹੁਦੇਦਾਰਾਂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਪੁਲਿਸ ਕਮਿਸ਼ਨਰ ਨਾਲ ਮੀਟਿੰਗ ਤੋਂ ਤੁਰੰਤ ਬਾਅਦ ਹੜਤਾਲ ਵਾਪਸ ਲੈ ਲਈ ਜਾਵੇਗੀ।ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਦੱਸਿਆ ਗਿਆ ਕਿ ਕੈਮਿਸਟ ਦੁਕਾਨ ਦੀ ਚੈਕਿੰਗ ਸਮੇਂ ਤਹਿਸੀਲਦਾਰ ਜਾਂ ਐੱਸ.ਡੀ.ਐੱਮ. ਪੱਧਰ ਤੋਂ ਘੱਟ ਅਧਿਕਾਰੀ ਨਹੀਂ ਜਾਵੇਗਾ। ਸਿਹਤ ਵਿਭਾਗ ਦੇ ਅਧਿਕਾਰੀ ਪਹਿਲਾਂ ਹੀ ਆਪਣੇ ਅਧਿਕਾਰ ਅਨੁਸਾਰ ਇਸ ਤਰਾਂ ਦੀ ਚੈਕਿੰਗ ਕਰਦੇ ਹਨ।

ਉਨਾਂ  ਕਿਹਾ ਕਿ ਪੁਲਿਸ ਨੂੰ ਉਦੋਂ ਹੀ ਸੂਚਿਤ ਕੀਤਾ ਜਾਵੇ ਤੇ ਮੱਦਦ ਲਈ ਜਾਵੇ ਜਦੋਂ ਸ਼ਾਪ ਤੋਂ ਕੋਈ ਗੈਰ ਕਾਨੂੰਨੀ ਚੀਜ਼ ਪ੍ਰਾਪਤ ਹੁੰਦੀ ਹੈ ਨਹੀਂ ਤਾਂ ਸਿਵਲ ਜਾਂ ਸਿਹਤ ਵਿਭਾਗ ਦੇ ਅਧਿਕਾਰੀ ਹੀ ਚੈਕਿੰਗ ਕਰਨ।ਉਨਾਂ  ਆਪਣਾ ਸ਼ਾਪ ਦਾ ਰਿਕਾਰਡ ਪੂਰੀ ਤਰਾਂ ਅਪਡੇਟ ਕਰਨ ਲਈ ਕਿਹਾ।ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਕਿ ਕਿਸੇ ਵੀ ਤਰਾਂ ਦਾ ਨਸ਼ਾ ਨਾ ਵੇਚਿਆ ਜਾਵੇ। ਉਨਾਂ  ਐੱਸ.ਡੀ.ਐੱਮ. ਅਤੇ ਐੱਸ.ਐੱਮ.ਓ. ਨੂੰ ਆਪਣੇ ਦਫਤਰਾਂ ਵਿੱਚ ਮੀਟਿੰਗ ਬੁਲਾਉਣ ਦੀ ਹਦਾਇਤ ਕੀਤੀ, ਜਿਸ ਵਿੱਚ ਪੁਲਿਸ ਦੇ ਅਧਿਕਾਰੀ ਸ਼ਾਮਿਲ ਹੋਣ।

ਸਿਵਲ ਸਰਜਨ ਡਾ. ਪਰਵਿੰਦਰਪਾਲ ਸਿੰਘ ਸਿੱਧੂ ਵੱਲੋਂ ਕੈਮਿਸਟਾਂ ਨੂੰ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਤੁਰੰਤ ਹੜਤਾਲ ਵਾਪਸ ਲੈਣ ਲਈ ਅਪੀਲ ਕੀਤੀ।ਕੈਮਿਸਟ ਅਹੁਦੇਦਾਰਾਂ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਗਿਆ। ਉਨਾਂ  ਕਿਹਾ ਕਿ ਜੇਕਰ ਕੋਈ ਦੁਕਾਨਦਾਰ ਗੈਰ ਕਾਨੂੰਨੀ ਧੰਦਾ ਕਰਦਾ ਹੈ ਤਾਂ ਅਸੀਂ ਉਸ ਦਾ ਬਿਲਕੁਲ ਸਾਥ ਨਹੀਂ ਦੇਵਾਂਗੇ। ਮੀਟਿੰਗ ਵਿੱਚ ਅਸ਼ੋਕ ਪੁਰੀ ਪ੍ਰਧਾਨ, ਪੰਜਾਬ ਪ੍ਰਧਾਨ ਗੁਰਬਖਸ਼ ਸਿੰਘ ਚਾਵਲਾ, ਜ. ਸੈਕਟਰੀ ਰਾਕੇਸ਼ ਕਾਲੜਾ, ਚੇਅਰਮੈਨ ਵਿਨੋਦ ਸ਼ਰਮਾ, ਇੰਦਰਜੀਤ ਸਿੰਘ, ਵਿਰੰਦਰ ਧੀਮਾਨ, ਕਰਨ ਲਾਡੀ, ਅਸ਼ਵਨੀ ਕੁਮਾਰ, ਰਾਜਵੰਤ ਅਤੇ ਹੋਰ ਵੀ ਹਾਜ਼ਰ ਸਨ।

22040cookie-checkਸਿਵਲ ਸਰਜਨ ਵੱਲੋਂ ਕੈਮਿਸਟਾਂ ਨੂੰ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਤੁਰੰਤ ਹੜਤਾਲ ਵਾਪਸ ਲੈਣ ਲਈ ਅਪੀਲ

Leave a Reply

Your email address will not be published. Required fields are marked *

error: Content is protected !!