![]()
ਚੜ੍ਹਤ ਪੰਜਾਬ ਦੀ
ਸਤ ਪਾਲ ਸੋਨੀ
ਲੁਧਿਆਣਾ : ਅੱਜ ਸਥਾਨਕ ਸਰਕਟ ਹਾਊਸ ਵਿਖੇ ਸਟੇਟ ਮੀਡੀਆ ਕਲੱਬ ਦੀ ਸਲਾਨਾ ਮੀਟਿੰਗ ਚੇਅਰਮੈਨ ਅਰੁਣ ਸਰੀਨ ਅਤੇ ਪ੍ਰਧਾਨ ਜਤਿੰਦਰ ਟੰਡਨ ਦੀ ਪ੍ਰਧਾਨਗੀ ਹੇਠ ਹੋਈ। ਇਹ ਕਲੱਬ ਪੰਜਾਬ ਸੂਬੇ ਦਾ ਇੱਕ ਪੱਤਰਕਾਰਾਂ ਦਾ ਵੱਡਾ ਕਲੱਬ ਹੈ ਜਿਸ ਵਿੱਚ ਹੁਣ ਤੱਕ 1400 ਦੇ ਕਰੀਬ ਪੱਤਰਕਾਰ ਆਨਲਾਈਨ ਤੇ ਆਫਲਾਈਨ 1000 ਦੇ ਕਰੀਬ ਪੱਤਰਕਾਰ ਜੁੜ ਚੁੱਕੇ ਹਨ। ਅੱਜ ਦੀ ਮੀਟਿੰਗ ਵਿੱਚ 350 ਤੋਂ ਵੱਧ ਪੱਤਰਕਾਰ ਹਾਜ਼ਿਰ ਹੋਏ।
*ਸਟੇਟ ਮੀਡੀਆ ਕਲੱਬ ਦੀ ਹੰਗਾਮੀ ਮੀਟਿੰਗ ਵਿੱਚ ਭਾਰੀ ਇੱਕਠ ਦੇਖ ਪੰਜਾਬ ਭਰ ਵਿੱਚ ਹੋਈ ਚਰਚਾ
ਸਟੇਟ ਮੀਡੀਆ ਕਲੱਬ ਵਲੋ ਹੁਣ ਤੱਕ ਬਹੁਤ ਸਾਰੇ ਪੱਤਰਕਾਰਾਂ ਦੀ ਵਿੱਤੀ, ਪਰਵਾਰਿਕ ਅਤੇ ਮੈਡੀਕਲ ਸਹਾਇਤਾ ਬਿਨਾ ਕਿਸੇ ਰਾਜਨੀਤਿਕ ਲੋਕਾ ਦੀ ਮਦਦ ਤੋਂ ਬਿਨਾ ਕਿਸੇ ਸਰਕਾਰੀ ਫੰਡ ਤੋ ਸਿਰਫ ਆਪਸੀ ਪੱਤਰਕਾਰ ਭਾਈਚਾਰੇ ਵਲੋ ਕੀਤੀ ਗਈ ਹੈ। ਪ੍ਰਧਾਨ ਜਤਿੰਦਰ ਟੰਡਨ ਨੇ ਕਿਹਾ ਕਿ ਪੱਤਰਕਾਰ ਭਾਈਚਾਰੇ ਲਈ ਸਟੇਟ ਮੀਡੀਆ ਕਲੱਬ ਦਿਨ ਰਾਤ ਹਮੇਸ਼ਾ ਤਿਆਰ ਰਹਿੰਦਾ ਹੈ।
ਉਹਨਾਂ ਦਸਿਆ ਕਿ ਅਸੀ 2019 ਤੋ ਪੂਰੇ ਪੰਜਾਬ ਦੇ ਪੱਤਰਕਾਰ ਨੂੰ ਇਕ ਛੱਤ ਹੇਠਾਂ ਇੱਕਠੇ ਕਰ ਰਹੇ ਹਾਂ ਜਿਸ ਵਿੱਚ ਹੁਣ ਤੱਕ ਅਸੀਂ 1000 ਆਫਲਾਈਨ ਤੇ 1400 ਆਨਲਾਈਨ ਹੀ ਜੋੜ ਚੁੱਕੇ ਹਾਂ।
ਅੱਜ ਇਸ ਮੀਟਿੰਗ ਵਿਚ ਸਟੇਟ ਮੀਡੀਆ ਕਲੱਬ ਦੀ ਲੀਗਲ ਟੀਮ ਵਲੋ ਐਡੀਸ਼ਨਲ ਐਡਵੋਕੇਟ ਜਨਰਲ ਮਧੁਰ ਸ਼ਰਮਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲੀਗਲ ਟੀਮ ਦੇ ਐਡੋਕੇਟ ਪੁਨੀਤ ਸਰੀਨ, ਦੀਪਕ ਬੇਰੀ, ਮੰਨਣ ਬੇਰੀ, ਸੰਜੀਵ ਮਿੰਕਾ, ਕੁਨਾਲ ਵੋਹਰਾ ਆਦਿ ਮੌਜੂਦ ਰਹੇ।
*ਪੱਤਰਕਾਰਾਂ ਦੀ ਭਲਾਈ ਲਈ 300 ਤੋਂ ਵੱਧ ਪੱਤਰਕਾਰਾਂ ਨੂੰ ਫ੍ਰੀ ਮੈਡੀਕਲ ਚੈੱਕਅਪ ਅਤੇ ਦਵਾਈਆ ਦਿੱਤੀਆਂ ਗਈਆਂ
ਅੱਜ ਦੀ ਮੀਟਿੰਗ ਵਿੱਚ ਪੱਤਰਕਾਰਾਂ ਦੀ ਭਲਾਈ ਲਈ ਫ੍ਰੀ ਮੈਡੀਕਲ ਚੈੱਕਅਪ ਲਗਾਇਆ ਗਿਆ ਜਿਸ ਵਿਚ ਪਤਰਕਾਰਾਂ ਦਾ ਫ੍ਰੀ ਮੈਡੀਕਲ ਚੈੱਕਅਪ ਕੀਤਾ ਗਿਆ ਅਤੇ 300 ਤੋਂ ਵੱਧ ਪੱਤਰਕਾਰਾਂ ਨੂੰ ਫ੍ਰੀ ਦਵਾਈਆ ਦਿੱਤੀਆਂ ਗਈਆਂ । ਅੱਜ ਦੀ ਮੀਟਿੰਗ ਵਿੱਚ ਕੌਰ ਕਮੇਟੀ ਵਲੋ ਆਏ ਪੱਤਰਕਾਰਾਂ ਨੂੰ ਆਈ ਡੀ ਕਾਰਡ ਅਤੇ ਪ੍ਰਸੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰਧਾਨ ਜਤਿੰਦਰ ਟੰਡਨ, ਚੇਅਰਮੈਨ ਅਰੁਣ ਸਰੀਨ, ਵਾਈਸ ਚੇਅਰਮੈਨ ਪੰਕਜ ਮਦਾਨ, ਵਾਈਸ ਪ੍ਰਧਾਨ ਨਰੇਸ਼ ਕਪੂਰ, ਜਰਨਲ ਸਕੱਤਰ ਨਿਤਿਨ ਗਰਗ, ਸਟੇਟ ਵਾਈਸ ਪ੍ਰਧਾਨ ਸਰਬਜੀਤ ਬੱਬੀ, ਜੁਆਇੰਟ ਸਕੱਤਰ ਸ਼ੁਸੀਲ ਮੁਚਾਨ,ਵਾਈਸ ਪ੍ਰਧਾਨ ਹਰਜੀਤ ਸਿੰਘ ਖਾਲਸਾ, ਕੈਸ਼ੀਅਰ ਮਨਦੀਪ ਮਹਿਰਾ, ਸਕੱਤਰ ਨੀਰਜ ਕੁਮਾਰ, ਸਕੱਤਰ ਅਮਰੀਕ ਸਿੰਘ, ਸਕੱਤਰ ਮਨੋਜ ਹੀਰਾ, ਕੈਸ਼ੀਅਰ ਸਰਬਜੀਤ ਸਿੰਘ ਪਨੇਸਰ, ਜਿਲਾ ਵਾਈਸ ਪ੍ਰਧਾਨ ਅਨਿਲ ਗਾਧਰਾ, ਸੀਨੀਅਰ ਪਤਰਕਾਰ ਗੌਰਵ ਸਲੂਜਾ, ਸੀਨੀਅਰ ਪਤਰਕਾਰ ਰਾਜ ਗਲਹੋਤ, ਸੀਨੀਅਰ ਪਤਰਕਾਰ ਸੁਰਿੰਦਰ ਸਿੰਘ ਸੰਨੀ, ਕੌਰ ਕਮੇਟੀ ਮੈਬਰ ਅਜੇ ਵਰਮਾ, ਸਤ ਪਾਲ ਸੋਨੀ, ਵਿਵੇਕ ਬਖਸ਼ੀ, ਪਲਵਿੰਦਰ ਗਿੱਲ, ਜਸਵਿੰਦਰ ਵਰਮਾ ਸੰਨੀ, ਰਾਹੁਲ ਅਰੋੜਾ, ਰਵਿੰਦਰ ਜਿੰਮੀ, ਰਾਜੀਵ ਕੁਮਾਰ, ਅਨਿਲ ਪਾਸੀਂ, ਰਵੀ ਗਰਗ, ਯੋਗੇਸ਼ ਕਪੂਰ, ਰਣਜੀਤ ਕਲਸੀ, ਲਾਲ ਸਿੰਘ ਅਤੇ ਸੈਂਕੜੇ ਪੱਤਰਕਾਰ ਹਾਜਿਰ ਹੋਏ। ਇਸ ਮੌਕੇ ਡਾਕਟਰ ਵਿਕਾਸ ਕੁਮਾਰ, ਡਾਕਟਰ ਰੀਨਾ ਵਿਸ਼ੇਸ਼ ਤੌਰ ਤੇ ਹਾਜਿਰ ਹੋਏ।
Editor: Sat Pal Soni. Kindly Like,Share and Subscribe our youtube channel CPD NEWS. Contact for News and advertisement at Mobile No. 98034-50601
1686800cookie-checkਸਟੇਟ ਮੀਡੀਆ ਕਲੱਬ ਪੱਤਰਕਾਰਾਂ ਦੀ ਮਦਦ ਲਈ ਹਮੇਸ਼ਾ ਤਿਆਰ : ਪ੍ਰਧਾਨ ਜਤਿੰਦਰ ਟੰਡਨ