October 24, 2024

Loading

ਚੜ੍ਹਤ ਪੰਜਾਬ ਦੀ

ਸਤ ਪਾਲ ਸੋਨੀ

ਲੁਧਿਆਣਾ-ਆਬਕਾਰੀ ਅਤੇ ਕਰ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਗਾਹਕਾਂ ਤੇ ਦੁਕਾਨਦਾਰਾਂ ਨੂੰ ਬਿੱਲ ਕੱਟਣ ਅਤੇ ਸਮਾਨ ਖਰੀਦਦੇ ਸਮੇਂ ਬਿਲ ਜਰੂਰ ਲੈਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਜਿਸਦੀ ਲੜੀ ਤਹਿਤ ਆਬਕਾਰੀ ਵਿਭਾਗ ਅਤੇ ਕਰ ਵਿਭਾਗ ਦੀਆਂ ਟੀਮਾਂ ਵੱਲੋਂ ਵੱਖ-ਵੱਖ ਥਾਵਾਂ ਤੇ ਸਮਾਨ ਤੇ ਬਿੱਲਾਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ  ਜਿਸਦੇ ਸਬੰਧ ਵਿੱਚ ਏ.ਸੀ.ਐਸ.ਟੀ ਡਾ ਦੀਪਕ ਭਾਟੀਆ ਦੀ ਅਗਵਾਈ ਹੇਠ ਐਸ.ਟੀ.ਓ ਦੀਪਕ ਘਈ, ਨਵਕਿਰਨ ਕੌਰ ਸਿੱਧੂ ਐਸ.ਟੀ.ਆਈ ਸ਼ਿਵਾਨੀ ਵੱਲੋਂ ਮਹਾਨਗਰ ਦੀਆ ਵੱਖ ਵੱਖ ਐਸੋਸੀਏਸ਼ਨਾਂ ਤੇ ਸਨਅਤਕਾਰਾਂ ਨਾਲ ਮੀਟਿੰਗ ਕੀਤੀ, ਜਿਸ ਵਿੱਚ ਇੰਡਸਟਰੀ ਐਸੋਸੀਏਸ਼ਨ ਫੋਕਲ ਪੁਆਇੰਟ ਦੇ ਪ੍ਰਧਾਨ ਓਪੀ ਬਰਸੀ, ਜਨਰਲ ਸਕੱਤਰ ਰਾਜਨ ਸਚਦੇਵਾ,ਕੈਮੀਕਲ ਇੰਡਸਟਰੀ ਦੇ ਪ੍ਰਧਾਨ ਵਿਕਾਸ ਸ਼ਰਮਾ,ਪਲਾਸਟਿਕ ਇੰਡਸਟਰੀ ਦੇ ਪ੍ਰਧਾਨ ਪਵਨ ਗਰਗ ਵੱਲੋਂ ਵਿਸ਼ੇਸ਼ ਤੌਰ ਤੇ ਭਾਗ ਲਿਆ ਗਿਆ ਮੀਟਿੰਗ ਦੁਰਾਨ ਕਰ ਵਿਭਾਗ ਵਲੋਂ ਬਿੱਲ ਦੇਣ ਨੂੰ ਯਕੀਨੀ ਬਣਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ।

ਮੀਟਿੰਗ ’ਚ  ਐਸੋਸੀਏਸ਼ਨ ਸਮੇਤ 50 ਦੇ ਕਰੀਬ ਸਨਅਤਕਾਰ ਹਾਜ਼ਰ ਸਨ। ਏਸੀਐਸਟੀ ਡਾ ਦੀਪਕ ਭਾਟੀਆ ਨੇ ਲੋਕਾਂ ਨੂੰ ਸਮਾਨ ਖਰੀਦਣ ਉਪਰੰਤ ਬਿੱਲ ਜਰੂਰ ਲੈਣ ਅਤੇ ਦੁਕਾਨਦਾਰਾਂ ਨੂੰ ਸਮਾਨ ਦੀ ਵੇਚਦਾਰੀ ਕਰਨ ’ਤੇ ਬਿੱਲ ਜਰੂਰ ਕੱਟਣ ਲਈ ਜਾਗਰੂਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਸਮਾਨਾਂ ਦੇ ਬਿੱਲ ਜਿਵੇਂ ਕੱਪੜਾ, ਲੋਹਾ, ਕਰਿਆਨਾ, ਮਨਿਆਰੀ ਆਦਿ ਦੇ ਸਮਾਨ ਦੀ ਚੈਕਿੰਗ ਦਾ ਕੰਮ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਬੀਤੇ ਕੁਝ ਦਿਨਾਂ ਤੋਂ ਇਸ ਸਬੰਧੀ ਵੱਖ-ਵੱਖ ਥਾਵਾਂ ਤੇ  ਦੁਕਾਨਦਾਰਾਂ ਨੂੰ ਜਾਗਰੂਕ ਵੀ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਫਿਲਹਾਲ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਜੇਕਰ ਜਿਹੜੇ ਦੁਕਾਨਦਾਰਾਂ ਵੱਲੋਂ ਬਿੱਲ ਨਾ ਕੱਟੇ ਗਏ ਜਾਂ ਗਾਹਕਾਂ ਵੱਲੋਂ ਨਾ ਲਏ ਗਏ ਤਾਂ ਉੱਚ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

Kindly like,share and subscribe our youtube channel CPD NEWS.Contact for News and advertisement at 9803-4506-01

166310cookie-checkਆਬਕਾਰੀ ਅਤੇ ਕਰ ਵਿਭਾਗ ਦੀਆਂ ਟੀਮਾਂ ਨੇ ਵੱਖ ਵੱਖ ਐਸੋਸੀਏਸ਼ਨਾਂ ਨਾਲ ਕੀਤੀ ਮੀਟਿੰਗ
error: Content is protected !!