November 24, 2024

Loading

ਚੜ੍ਹਤ ਪੰਜਾਬ ਦੀ

ਸਤ ਪਾਲ ਸੋਨੀ

ਲੁਧਿਆਣਾ- ਨਵਨੀਤ ਸਿੰੰਘ ਬੈਸ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਲੁਧਿਆਣਾ (ਦਿਹਾਤੀ) ਵੱਲੋਂ ਪੈ੍ਰਸ ਨੂੰ ਜਾਣਕਾਰੀ ਦਿੰਦੇ ਦੱਸਿਆ ਗਿਆ ਹੈ ਕਿ ਪੰਜਾਬ ਸਰਕਾਰ ਅਤੇ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਚੰਡੀਗੜ੍ਹ  ਵੱਲੋ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਨਸ਼ਾ ਵੇਚਣ/ਸਪਲਾਈ ਕਰਨ ਵਾਲੇ ਸਮੱਗਲਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਪੁਲਿਸ ਜਿਲ੍ਹਾ ਲੁਧਿਆਣਾ(ਦਿਹਾਤੀ) ਵੱਲੋਂ ਸਾਲ-2024 ਵਿੱਚ ਐਨ.ਡੀ.ਪੀ.ਐਸ ਐਕਟ ਦੇ ਕੁੰਲ 211 ਮੁਕੱਦਮੇ ਦਰਜ ਕਰਕੇ 330 ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਜਿਹਨਾਂ ਪਾਸੋਂ 03 ਕਿਲੋ 696 ਗ੍ਰਾਮ ਹੈਰੋਇੰਨ, 40 ਕੁਇੰਟਲ, 13 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ, 19 ਕਿਲੋ 338 ਗ੍ਰਾਮ ਅਫੀਮ, 02 ਕਿਲੋ 990 ਗ੍ਰਾਮ ਗਾਂਜਾ, 14871 ਨਸ਼ੀਲੀਆਂ ਗੋਲੀਆਂ/ਕੈਪਸੂਲ, 18 ਕਿਲੋ 780 ਗ੍ਰਾਮ ਭੁੱਕੀ ਚੂਰਾ ਪੋਸਤ ਦੇ ਹਰੇ ਪੌਦੇ, 04,07,600/- ਡਰੱਗ ਮਨੀ ਅਤੇ 71 ਵਹੀਕਲ  (45 ਮੋਟਰ ਸਾਈਕਲ, 25 ਕਾਰਾਂ ਅਤੇ 01 ਟਰੱਕ) ਬਰਾਮਦ ਕੀਤੇ ਗਏ ਹਨ।

ਇਸਤੋਂ ਇਲਾਵਾ ਮਹੀਨੇ  ਅਗਸਤ,2024 ਵਿੱਚ ਐਨ.ਡੀ.ਪੀ.ਐਸ ਐਕਟ ਦੇ ਕੁੱਲ 06 ਕੇਸਾਂ ਵਿੱਚ 14 ਸਮੱਗਲਰਾਂ ਦੀ ਕੁੱਲ 01,01,08,900 ਰੁਪਏ – (ਇੱਕ ਕਰੋੜ, ਇੱਕ ਲੱਖ, ਅੱਠ ਹਜਾਰ, ਨੌ ਸੌ) ਰੁਪਏ ਦੀ ਪ੍ਰਾਪਰਟੀ ਅਟੈਚ ਕਰਵਾਈ ਗਈ ਹੈ। ਇਸਤੋਂ ਇਲਾਵਾ ਸਾਲ-2024 ਦੌਰਾਨ ਐਨ.ਡੀ.ਪੀ.ਐਸ ਦੇ ਕੁੱਲ 31 ਕੇਸਾਂ ਵਿੱਚ 51 ਸਮੱਗਲਰਾਂ ਦੀ ਕੁੱਲ 09,44,81,510 ਰੁਪਏ -( ਨੌਂ ਕਰੋੜ, ਚੁਤਾਲੀ ਲੱਖ, ਇਕਾਸੀ ਹਜਾਰ, ਪੰਜ ਸੌ ਦਸ) ਰੁਪਏ ਦੀ ਪ੍ਰਾਪਰਟੀ ਅਟੈਚ ਕਰਵਾਈ ਗਈ ਹੈ।

Kindly like,share and subscribe our youtube channel CPD NEWS.Contact for News and advertisement at 9803-4506-01  

165900cookie-checkਸਾਲ 2024 ਦੌਰਾਨ ਨਸ਼ਾ ਸਮੱਗਲਰਾਂ ਦੀ ਕੁੱਲ 09,44,81,510/- ਰੁਪਏ  ਦੀ ਪ੍ਰਾਪਰਟੀ ਅਟੈਚ ਕਰਨ ਸਬੰਧੀ
error: Content is protected !!