ਚੜ੍ਹਤ ਪੰਜਾਬ ਦੀ
ਸਤ ਪਾਲ ਸੋਨੀ
ਲੁਧਿਆਣਾ,7 ਸਤੰਬਰ- ਸਿੱਖ ਕੌਮ ਦੇ ਮਹਾਨ ਸੁਧਾਰਕ, ਪ੍ਰਚਾਰਕ, ਪੱਤਰਕਾਰ ਅਤੇ ਜਬਰਦਸਤ ਲਿਖਾਰੀ ਦੇ ਵੱਜੋਂ ਜਾਂਣੇ ਜਾਂਦੇ ਗਿਆਨੀ ਦਿੱਤ ਸਿੰਘ ਜੀ ਸਿੱਖ ਧਰਮ ਦੇ ਗਿਆਨ ਦਾ ਇੱਕ ਮਹਾਨ ਪ੍ਰਕਾਸ਼ ਸ਼੍ਰੋਤ ਸਨ।ਜਿੰਨ੍ਹਾਂ ਨੇ ਆਪਣੇ ਗਿਆਨ ਗਿਆਨ ਪ੍ਰਕਾਸ਼ ਦੇ ਸਦਕਾ ਸਮਾਜ ਅੰਦਰ ਭਰਮ ਰੂਪੀ ਅੰਧੇਰੇ ਦੀ ਹੋਂਦ ਹੀ ਮਿਟਾ ਦਿੱਤੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਿੰਸੀਪਲ ਨਸੀਬ ਸਿੰਘ ਪ੍ਰਧਾਨ ਗਿਆਨੀ ਦਿੱਤ ਸਿੰਘ ਮੈਮੋਰੀਅਲ ਅੰਤਰਰਾਸ਼ਟਰੀ ਸੁਸਾਇਟੀ(ਰਜ਼ਿ) ਨੇ ਅੱਜ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ,ਮਾਇਆ ਨਗਰ ਲੁਧਿਆਣਾ ਵਿਖੇ ਗਿਆਨੀ ਦਿੱਤ ਸਿੰਘ ਮੈਮੋਰੀਅਲ ਅੰਤਰਰਾਸ਼ਟਰੀ ਸੁਸਾਇਟੀ(ਰਜ਼ਿ) ਅਤੇ ਅਦਾਰਾ ਭਾਈ ਦਿੱਤ ਸਿੰਘ ਪੱਤ੍ਰਿਕਾ ਵੱਲੋ ਸਿੰਘ ਸਭਾ ਲਹਿਰ ਦੇ ਮੋਢੀ ਪੰਥ ਰਤਨ ਗਿਆਨੀ ਦਿੱਤ ਸਿੰਘ ਜੀ ਦੀ 122ਵੀਂ ਯਾਦ ਨੂੰ ਸਮਰਪਿਤ ਆਯੋਜਿਤ ਕੀਤੇ ਗਏ ਸਨਮਾਨ ਸਮਾਰੋਹ ਦੌਰਾਨ ਇੱਕਤਰ ਹੋਈਆਂ ਪ੍ਰਮੁੱਖ ਸਿੱਖ ਸ਼ਖਸ਼ੀਅਤਾਂ ਤੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਇਆ ਕੀਤਾ।
ਸਮਾਗਮ ਦੌਰਾਨ ਆਪਣੇ ਆਪਣੇ ਵਿਚਾਰਾਂ ਦੀ ਸਾਂਝ ਸੰਗਤਾਂ ਨਾਲ ਕਰਦਿਆਂ ਸੁਸਾਇਟੀ ਦੇ ਸਲਾਹਕਾਰ ਇੰਜੀ.ਸੁਖਦੇਵ ਸਿੰਘ ਲਾਜ,ਕਰਮਜੀਤ ਸਿੰਘ ਔਜਲਾ,ਜਸਪਾਲ ਸਿੰਘ ਕੰਵਲ, ਅਵਤਾਰ ਸਿੰਘ ਮਹਿਤਪੁਰੀ ਤੇ ਪ੍ਰਿੰ.ਬਹਾਦਰ ਸਿੰਘ ਗੋਸਲ ਨੇ ਕਿਹਾ ਕਿ ਸਿੱਖ ਕੌਮ ਨੂੰ ਜਿੱਥੇ ਤੇਗ ਦੇ ਧਨੀ ਯੋਧਿਆਂ ਉੱਤੇ ਬਹੁਤ ਮਾਣ ਹੈ, ਉੱਥੇ ਗਿਆਨੀ ਦਿੱਤ ਸਿੰਘ ਜੀ ਵਰਗੇ ਕਲਮ ਦੇ ਧਨੀ ਯੋਧਿਆਂ ਦਾ ਵੀ ਵੱਡਾ ਸਤਿਕਾਰ ਹੈ।ਜਿੰਨ੍ਹਾਂ ਨੇ “ਦੁਰਗਾ ਪ੍ਰਬੋਧ” ਸਮੇਤ ਵੱਡੀ ਗਿਣਤੀ ਵਿੱਚ ਜਾਗਰੂਕ ਪੁਸਤਕਾਂ ਤੇ ਲਿਖਤਾਂ ਕੌਮ ਦੀ ਝੋਲੀ ਵਿੱਚ ਪਾ ਕੇ ਇੱਕ ਨਵੇਂ ਇਤਿਹਾਸ ਦੀ ਸਿਰਜਣਾ ਕਰਨ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ।ਅੱਜ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਗਿਆਨ ਖੜਗ ਦੇ ਧਨੀ ਗਿਆਨੀ ਦਿੱਤ ਸਿੰਘ ਜੀ ਦੀ ਸੋਚ ਤੇ ਪਹਿਰਾ ਦੇਣ ਵਾਲੀਆਂ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਸੁਸਾਇਟੀ ਵੱਲੋ ਵਿਸ਼ੇਸ਼ ਤੌਰ ਸਨਮਾਨਿਤ ਕੀਤਾ ਜਾ ਰਿਹਾ ਹੈ।
ਗਿਆਨੀ ਦਿੱਤ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਆਯੋਜਿਤ ਕੀਤੇ ਗਏ ਸਮਾਗਮ ਦੌਰਾਨ ਉੱਘੇ ਸਿੱਖ ਵਿਦਵਾਨ ਪ੍ਰਿੰ.ਗੁਰਬਚਨ ਸਿੰਘ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਨੇ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਅੰਦਰ ਸਿੰਘ ਸਭਾ ਲਹਿਰ ਦੇ ਅਸਲ ਸਕੰਲਪ ਅਤੇ ਗਿਆਨੀ ਦਿੱਤ ਸਿੰਘ ਵੱਲੋ ਲਿਖੀਆਂ ਪੁਸਤਕਾਂ ਤੇ ਲਿਖਤਾਂ ਨੂੰ ਸਿੱਖ ਸਮਾਜ ਅੰਦਰ ਵੱਧ ਤੋ ਵੱਧ ਪ੍ਰਚਾਰਨ ਦੀ ਵੱਡੀ ਲੋੜ ਹੈ,ਤਾਂ ਕਿ ਮਿੱਥੀ ਹੋਈ ਸ਼ਾਜਿਸ਼ ਅਧੀਨ ਸਿੱਖ ਵਿਰੋਧੀ ਜੱਥੇਬੰਦੀਆਂ ਵੱਲੋ ਗੁਰੂ ਸਾਹਿਬ ਅਤੇ ਸਿੱਖ ਧਰਮ ਸਬੰਧੀ ਕੀਤੇ ਜਾ ਰਹੇ ਕੂੜ ਪ੍ਰਚਾਰ ਤੋ ਸੁਚੇਤ ਹੋ ਸਕੀਏ।
ਰਾਣਾ ਇੰਦਰਜੀਤ ਸਿੰਘ, ਰਣਜੀਤ ਸਿੰਘ(ਨੈਸ਼ਨਲ ਐਵਾਰਡੀ) ਤੇ ਬੀਬੀ ਕੁਲਵੰਤ ਕੌਰ ਨੂੰ ਗਿਆਨੀ ਦਿੱਤ ਸਿੰਘ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ
ਸਨਮਾਨ ਸਮਾਰੋਹ ਦੌਰਾਨ ਗਿਆਨੀ ਦਿੱਤ ਸਿੰਘ ਮੈਮੋਰੀਅਲ ਅੰਤਰਰਾਸ਼ਟਰੀ ਸੁਸਾਇਟੀ(ਰਜ਼ਿ) ਅਤੇ ਅਦਾਰਾ ਭਾਈ ਦਿੱਤ ਸਿੰਘ ਪੱਤ੍ਰਿਕਾ ਦੇ ਪ੍ਰਧਾਨ ਤੇ ਮੁੱਖ ਸੰਪਾਦਕ ਪ੍ਰਿੰਸੀਪਲ ਨਸੀਬ ਸਿੰਘ ਅਤੇ ਸੁਸਾਇਟੀ ਦੇ ਪ੍ਰਮੁੱਖ ਅਹੁਦੇਦਾਰਾਂ ਵੱਲੋ ਸਿੱਖ ਕੌਮ ਦੀਆਂ ਤਿੰਨ ਪ੍ਰਮੁੱਖ ਸ਼ਖਸ਼ੀਅਤਾਂ ਰਾਣਾ ਇੰਦਰਜੀਤ ਸਿੰਘ(ਚੇਅਰਮੈਨ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ) ਹੈਡ ਮਾਸਟਰ ਰਿਟਾ.ਰਣਜੀਤ ਸਿੰਘ ਨੈਸ਼ਨਲ ਐਵਾਰਡੀ ਅਤੇ ਬੀਬੀ ਕੁਲਵੰਤ ਕੌਰ ਪਟਿਆਲਾ(ਮਾਈ ਭਾਗੋ ਬ੍ਰਿਗੇਡ) ਨੂੰ ਉਨ੍ਹਾਂ ਵੱਲੋ ਸਿੱਖ ਕੌਮ ਦੀ ਚੜ੍ਹਦੀਕਲਾ ਲਈ ਕੀਤੇ ਜਾ ਰਹੇ ਕੀਤੇ ਜਾ ਰਹੇ ਕਾਰਜਾਂ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਸਦਕਾ ਜੈਕਾਰਿਆਂ ਦੀ ਗੂੰਜ ਵਿੱਚ ਗਿਆਨੀ ਦਿੱਤ ਸਿੰਘ ਯਾਦਗਾਰੀ ਐਵਾਰਡ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਸਨਮਾਨ ਸਮਾਗਮ ਦੇ ਅੰਤ ਵਿੱਚ ਸੁਸਾਇਟੀ ਦੇ ਮੁੱਖ ਸਲਾਹਕਾਰ ਇੰਜੀ.ਸੁਖਦੇਵ ਸਿੰਘ ਲਾਜ ਨੇ ਸਮੂਹ ਸੰਗਤਾਂ ਤੇ ਸਿੱਖ ਸ਼ਖਸ਼ੀਅਤਾਂ ਦਾ ਤਹਿ ਦਿਲੋਂ ਧੰਨਵਾਦ ਪ੍ਰਗਟ ਕੀਤਾ। ਸਮਾਗਮ ਦੌਰਾਨ ਸੁਸਾਇਟੀ ਦੇ ਪ੍ਰਮੁੱਖ ਅਹੁਦੇਦਾਰ ਅਜੀਤ ਸਿੰਘ ਸੋਮਲ,ਸੁੱਚਾ ਸਿੰਘ ਕਲੋੜ,ਹਰਬੰਸ ਸਿੰਘ ਸ਼ਾਨ ,ਅਮਰਜੀਤ ਜੋਸ਼ੀ ਸਮੇਤ ਸਿਮਰਨ ਸਿੰਘ ਫ਼ਿਲਮ ਡਾਇਰੈਕਟਰ,ਗਿਆਨੀ ਦਲੇਰ ਸਿੰਘ ਜੋਸ਼, ਜੋਗਿੰਦਰ ਸਿੰਘ ਮਿਸ਼ਨਰੀ ਪ੍ਰਚਾਰਕ,ਅੰਮ੍ਰਿਤਪਾਲ ਸਿੰਘ ਡਾਇਰੈਕਟਰ ਪੰਜਾਬ ਯੂਨਾਈਟਿਡ ਸਿੱਖਜ ਰਣਜੀਤ ਸਿੰਘ ਖਾਲਸਾ ਪੱਤਰਕਾਰ,ਮੰਗਤ ਸਿੰਘ ਰਾਹੀਂ, ਮੇਹਰ ਸਿੰਘ ਦੁੱਗਰੀ, ਮੈਡਮ ਅਵਿਨਾਸ਼ ਕੌਰ ਵਾਲੀਆਂ ਚੇਅਰਪ੍ਰਸਨ ਸਪਰਿੰਗ ਡੇਲ ਪਬਲਿਕ ਸਕੂਲ, ਮੈਡਮ ਕਮਲ ਵਾਲੀਆਂ ਡਾਇਰੈਕਟਰ ਸਪਰਿੰਗ ਡੇਲ ਪਬਲਿਕ ਸਕੂਲ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
#For any kind of News and advertisement contact us on 980-345-0601
Kindly Like,share and subscribe our News Portal http://charhatpunjabdi.com/wp-login.php
1603300cookie-checkਸਿੰਘ ਸਭਾ ਲਹਿਰ ਦੇ ਮੋਢੀ ਗਿਆਨੀ ਦਿੱਤ ਸਿੰਘ ਜੀ ਦੀ 122 ਵੀਂ ਯਾਦ ਨੂੰ ਸਮਰਪਿਤ ਸਨਮਾਨ ਸਮਾਰੋਹ ਆਯੋਜਿਤ