![]()
ਲੁਧਿਆਣਾ , ( ਸਤ ਪਾਲ ਸੋਨੀ ) : ਲਕਸ਼ਮੀ ਨਗਰ ਰੈਜੀਡੈਂਟਸ ਵੇਲਫੈਅਰ ਸੋਸਾਇਟੀ ਵਾਰਡ ਨੰਬਰ 94 ਵਲੋਂ ਪ੍ਰਧਾਨ ਰਜਿੰਦਰ ਅਰੋੜਾ ਦੀ ਅਗਵਾਈ ਵਿੱਚ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਵਿਧਾਇਕ ਰਾਕੇਸ਼ ਪਾਂਡੇ ਪੁੱਜੇ ।ਇਲ ਮੌਕੇ ਪ੍ਰਧਾਨ ਰਜਿੰਦਰ ਅਰੋੜਾ ਦੀ ਟੀਮ ਵਲੋਂ ਵਿਧਾਇਕ ਪਾਂਡੇ ਨੂੰ ਨਵੇ ਸਾਲ ਅਤੇ ਲੋਹੜੀ ਦੀਆਂ ਸ਼ੁਭ ਕਾਮਨਾਵਾਂ ਦਿੰਦਿਆਂ ਹੋਇਆਂ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ ਗਿਆ। ਇਸ ਤੋਂ ਬਾਦ ਇਲਾਕਾ ਨਿਵਾਸੀਆਂ ਨੇ ਪੇਸ਼ ਆ ਰਹੀਆਂ ਸਮਸਿਆਵਾਂ ਸਬੰਧੀ ਵਿਧਾਇਕ ਪਾਂਡੇ ਨੂੰ ਇਕ ਮੰਗ ਪੱਤਰ ਵੀ ਸੌਂਪਿਆ।

ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਹੋਇਆਂ ਵਿਧਾਇਕ ਪਾਂਡੇ ਨੇ ਇਕੱਠੇ ਹੋਏ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਨਾਂ੍ਹ ਦੀਆਂ ਸਮਸਿਆਵਾਂ ਦਾ ਹੱਲ ਪਹਿਲ ਪੱਧਰ ‘ਤੇ ਕੀਤਾ ਜਾਵੇਗਾ । ਇਸ ਮੌਕੇ ਚੇਅਰਮੈਨ ਬਲਵੰਤ ਸਿੰਘ, ਜਸਵੰਤਰਾਏ, ਕਰਮਜੀਤ ਸਿੰਘ ਸਿਕਾ,ਫੈਜ਼ੀ ਧਵਨ, ਵਰੁਣ ਗੁੱਪਤਾ,ਦਾਨ ਸਿੰਘ,ਸਤ ਪਾਲ, ਦਲਜੀਤਕੌਰ,ਰਵਿੰਦਰ ਕਪੂਰ, ਗਗਨੇਸ਼ ਪ੍ਰਭਾਕਰ,ਹਿਤੇਸ਼ ਅਰੋੜਾ,ਗੁਰਪ੍ਰੀਤ ਗੋਪੀ, ਹਰਪ੍ਰੀਤ ਹੈਪੀ, ਸੁਰੇਸ਼ ਕੋਚਰ,ਰਜਿੰਦਰ ਸ਼ਰਮਾ,ਅਸ਼ੋਕ ਕੁਮਾਰ, ਜਤਿੰਦਰ ਪਾਲ ਸਿੰਘ ਅਤੇ ਭਾਰਤ ਪੁੰਜ ਆਦਿ ਹਾਜ਼ਿਰ ਸਨ ।