November 21, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 1 ਫਰਵਰੀ (ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ) :  ਰਾਮਪੁਰਾ ਅੰਦਰ ਕਾਂਗਰਸ ਪਾਰਟੀ ਦੀ ਸਥਿਤੀ ਦਿਨੋ ਦਿਨ ਮਜ਼ਬੂਤ ਹੁੰਦੀ ਜਾ ਰਹੀ ਹੈ। ਇਸੇ ਸਿਲਸਿਲੇ ਵਿਚ ਇੱਥੋਂ ਦੇ ਦਸਮੇਸ਼ ਨਗਰ ਦੇ ਵੀਹ ਪਰਿਵਾਰ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਦੀ ਨੂੰਹ ਅਨੁਪ੍ਰੀਤ ਕੌਰ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਚ ਸ਼ਾਮਲ ਹੋ ਗਏ। ਸ਼ਾਮਲ ਹੋਏ ਲੋਕਾਂ ਨੇ ਕਾਂਗੜ ਅਤੇ ਕਾਂਗਰਸ ਦੇ ਹੱਕ ਵਿੱਚ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ।
ਕਾਂਗੜ ਵਲੋਂ ਪੂਰੇ ਹਲਕੇ ਚ ਰੱਖੀ ਅਮਨ-ਸ਼ਾਂਤੀ ਭਾਈਚਾਰਕ ਸਾਂਝ ਅਤੇ ਕਰਵਾਏ ਕਰੋੜਾਂ ਦੇ ਵਿਕਾਸ ਕਾਰਜਾਂ ਤੋਂ ਉਹ ਬਹੁਤ ਪ੍ਰਭਾਵਿਤ ਹੋਏ ਹਨ। ਅਨੁਪ੍ਰੀਤ ਦੇ ਨਾਲ ਨਾਲ ਇੱਥੇ ਯੂਥ ਆਗੂ ਤਿੱਤਰ ਮਾਨ ਅਤੇ ਰਾਣਾ ਸ਼ਰਮਾ ਨੇ ਜ਼ੋਰਦਾਰ ਭੂਮਿਕਾ ਨਿਭਾਈ। ਕਾਂਗਰਸ ਦਾ ਦੂਜਾ ਸਮਾਗਮ ਖੁਦ ਕਾਂਗੜ ਦੀ ਅਗਵਾਈ ਹੇਠ ਦਸਮੇਸ਼ ਟੈਕਸੀ ਸਟੈਡ ਕੰਪਲੈਕਸ ਵਿੱਚ ਹੋਇਆ। ਟੈਕਸੀ ਸਟੈਂਡ ਯੂਨੀਅਨ ਨੇ ਕਾਂਗਰਸ ਪਾਰਟੀ ਦੀ ਹਮਾਇਤ ਕਰਨ ਦਾ ਐਲਾਨ ਕੀਤਾ।
ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਉਹਨਾਂ ਨੇ ਅਮਨ-ਸ਼ਾਂਤੀ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਡਟਵੇਂ ਫੈਸਲੇ ਲਏ। ਕਾਰੋਬਾਰੀਆਂ ਨੂੰ ਇੰਸਪੈਕਟਰੀ ਰਾਜ ਤੋਂ ਮੁਕਤੀ ਦਿੱਤੀ। ਇਹਨਾਂ ਕਾਰਨਾਂ ਕਰਕੇ ਪੂਰੇ ਹਲਕੇ ਦੇ ਲੋਕ ਚੈਨ ਦੀ ਨੀਂਦ ਸੌਂਦੇ ਰਹੇ ਤੇ ਕਾਰੋਬਾਰੀਆਂ ਨੇ ਬੇਖੌਫ ਹੋ ਕੇ ਆਪਣੇ ਕੰਮ ਕਰ ਕੀਤੇ। ਉਹਨਾਂ ਕਿਹਾ ਕਿ ਦੂਜੇ ਪਾਸੇ ਉਹ ਲੋਕ ਹਨ, ਜਿਹੜੇ ਹਮੇਸ਼ਾ ਹੀ ਧੌਂਂਸ ਦੀ ਰਾਜਨੀਤੀ ਕਰਦੇ ਆਏ ਹਨ ਅਤੇ ਹੁਣ ਵੋਟਰਾਂ ਅੱਗੇ ਹੱਥ ਜੋੜਦੇ ਫਿਰਦੇ ਹਨ। ਉਹਨਾਂ ਦੋਸ਼ ਲਾਏ ਕਿ ਜੇਕਰ ਧੌਂਸ ਦੀ ਰਾਜਨੀਤੀ ਕਰਨ ਵਾਲਿਆਂ ਨੂੰ ਅਸੀਂ ਜਿਤਾ ਦਿੱਤਾ ਤਾਂ ਉਹ ਮੁੜ ਪਹਿਲਾਂ ਵਾਂਗ ਦਹਿਸ਼ਤ ਦਾ ਰਾਜ ਚਾਲੂ ਕਰ ਦੇਣਗੇ।ਕਾਂਗੜ ਨੇ ਬਾਹਰਲੇ ਵਿਅਕਤੀਆਂ ਨਾਲ ਜੁੜੀ ਅਤੇ ਲਾਲੀਪਾਪ ਦੇ ਸਹਾਰੇ ਰਾਜ ਹਾਸਲ ਕਰਨ ਦੇ ਭਰਮ ਪਾਲ ਰਹੀ  ਪਾਰਟੀ ਅਤੇ ਉਸ ਦੇ ਉਮੀਦਵਾਰ ਤੋਂ ਵੀ  ਲੋਕਾਂ ਨੂੰ ਖ਼ਬਰਦਾਰ ਕੀਤਾ। ਇਸ ਮੌਕੇ ਸੰਜੀਵ ਢੀਂਗਰਾ ਟੀਨਾ, ਸੁਨੀਲ ਬਿੱਟਾ, ਸੁਰੇਸ਼ ਬਾਹੀਆ, ਅਸ਼ੋਕ ਆੜ੍ਹਤੀਆ, ਕਰਮਜੀਤ ਸਿੰਘ ਖਾਲਸਾ ਹਾਜ਼ਰ ਸਨ।

 

 

103650cookie-checkਸੂਬੇ ਦੇ ਲੋਕ ਦੁਬਾਰਾ ਕਾਂਗਰਸ ਸਰਕਾਰ ਬਣਾਉਣ ਲਈ ਕਾਹਲੇ- ਕਾਂਗੜ 
error: Content is protected !!