April 25, 2024

Loading

ਕੁਲਵਿੰਦਰ ਕੜਵਲ
ਚੜ੍ਹਤ ਪੰਜਾਬ ਦੀ
ਸਰਦੂਲਗੜ੍ਹ, 4 ਮਈ : ਮੰਗਲਵਾਰ ਦੇਰ ਰਾਤ ਹੋਈ ਵਰਖਾ ਕਾਰਨ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੇ ਪਿੰਡ ਜਟਾਣਾ ਖੁਰਦ ਦੇ ਇਕ ਗਰੀਬ ਪਰਿਵਾਰ ਦਾ ਦੇਰ ਰਾਤ ਮਕਾਨ ਚਿਉਣ ਕਾਰਨ ਉਸਦੇ ਮਕਾਨ ਦੀ ਛੱਤ ਡਿੱਗਣ ਕਿਨਾਰੇ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੇਵਲ ਸਿੰਘ ਪੁੱਤਰ ਮਹਿਦਰ ਸਿੰਘ ਨੇ ਦੱਸਿਆ ਕਿ ਵਰਖਾ ਕਾਰਨ ਉਸ ਦਾ ਪੁਰਾਣਾ ਮਕਾਨ ਬਿਲਕੁਲ ਖਸਤਾ ਹਾਲਤ ਚ ਹੋ ਗਿਆ ਹੈ।
ਕੇਵਲ ਸਿੰਘ ਨੇ ਕਿਹਾ ਕਿ ਤੇਜ ਵਰਖਾ ਹੋਣ ਕਾਰਨ ਜਿੱਥੇ ਉਨ੍ਹਾਂ ਦੀ ਛੱਤ ਚਿਉਣ ਕਰਕੇ ਮਕਾਨ ਦਾ ਸਾਰਾ ਸਮਾਨ ਭਿਜਕੇ ਖ਼ਰਾਬ ਹੋ ਗਿਆ ਹੈ, ਉੱਥੇ ਉਨ੍ਹਾਂ ਨੂੰ ਉਸ ਮਕਾਨ ਵਿਚ ਰਹਿਣ ਦਾ ਡਰ ਸਤਾ ਰਿਹਾ ਹੈ। ਮਜ਼ਦੂਰ ਕੇਵਲ ਸਿੰਘ ਰਾਮਦਾਸੀਆ ਸਿੱਖ ਨੇ ਜਿਲਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਮਕਾਨ ਦੀ ਖਸਤਾ ਹਾਲਤ ਦੇਖ ਕੇ ਉਹਨਾਂ ਨੂੰ ਮੁੜ ਤੋ ਮਕਾਨ ਬਣਾਉਣ ਲਈ ਸਹਾਇਤਾ ਕੀਤੀ ਜਾਵੇ।
# Contact us for News and advertisement on 980-345-0601
Kindly Like,Share & Subscribe http://charhatpunjabdi.com
150900cookie-checkਜਟਾਣਾ ਖੁਰਦ ਵਿਚ ਮਜ਼ਦੂਰ ਦਾ ਮਕਾਨ ਡਿੱਗਣ ਕਿਨਾਰੇ, ਪੀੜਤ ਪਰਿਵਾਰ ਨੇ ਸਰਕਾਰ ਮਾਲੀ ਮਦਦ ਦੀ ਕੀਤੀ ਮੰਗ
error: Content is protected !!