December 22, 2024

Loading

ਚੜ੍ਹਤ ਪੰਜਾਬ ਦੀ,
 ਰਾਮਪੁਰਾ ਫੂਲ, 22 ਅਕਤੂਬਰ , (ਪ੍ਰਦੀਪ ਸ਼ਰਮਾ):ਸਥਾਨਕ ਸਹਿਰ ਵਿਖੇ ਵਾਲਮੀਕ ਸਮਾਜ ਤੇ ਸਮੂਹ ਸਹਿਰ ਵਾਸੀਆਂ ਨੇ ਭਗਵਾਨ ਵਾਲਮੀਕ ਜੀ ਦਾ ਪ੍ਰਕਾਸ਼ ਪੁਰਬ ਸਰਧਾਂ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਭਗਵਾਨ ਵਾਲਮੀਕ ਧਰਮਸ਼ਾਲਾ ਵੈਲਫੇਅਰ ਸੋਸਾਇਟੀ ਰਜਿ:  ਰਾਮਪੁਰਾ ਫੂਲ ਵੱਲੋਂ ਕਰਵਾਏ ਗਏ ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਦੇ ਪ੍ਰਗਟ ਉਤਸਵ ਨੂੰ ਸਮਰਪਿਤ ਪ੍ਰੋਗਰਾਮ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਲਕਾਰ ਸਿੰਘ ਸਿੱਧੂ ਨੇ ਆਪਣੀ ਟੀਮ ਸਮੇਤ ਸ਼ਿਰਕਤ ਕਰਦਿਆ ਭਗਵਾਨ ਵਾਲਮੀਕ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।  ਬਲਕਾਰ ਸਿੱਧੂ ਨੇ ਕਿਹਾ ਕਿ ਸਾਨੂੰ ਭਗਵਾਨ ਵਾਲਮੀਕ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਜਰੂਰਤ ਹੈ ਤਾਂ ਕਿ ਸਮਾਜ ਵਿੱਚ ਸਮਾਜਿਕ ਬੁਰਾਈਆਂ ਦਾ ਖਾਤਮਾ ਕੀਤਾ ਜਾ ਸਕੇ।
ਇਸ ਮੌਕੇ ਭਗਵਾਨ ਵਾਲਮੀਕ ਵੈਲਫੇਅਰ ਸੁਸਾਇਟੀ ਦੇ  ਪ੍ਰਧਾਨ ਸੋਨੀ ਲੋਟ, ਵਾਈਸ ਪ੍ਰਧਾਨ ਰਾਹੁਲ ਥੋਰੀ, ਮੈਂਬਰ ਸਿਕੰਦਰ, ਰਾਜੂ, ਰਵੀ, ਸਨੀ, ਸਤੀਸ਼ ਅਤੇ ਸਮੂਹ ਮੈਂਬਰਾਂ ਨੇ ਹਲਕਾ ਇੰਚਾਰਜ ਬਲਕਾਰ ਸਿੱਧੂ ਨੂੰ ਜੀ ਆਇਆਂ ਕਹਿੰਦਿਆ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਇਸ ਸਮੇ ਉਹਨਾਂ ਨਾਲ ਆਮ ਆਦਮੀ ਪਾਰਟੀ ਦੇ  ਨਰੇਸ਼ ਕੁਮਾਰ ਬਿੱਟੂ ਜੁਆਇੰਟ ਸਕੱਤਰ ਟਰੇਡ ਵਿੰਗ, ਰਾਜੂ ਜੇਠੀ ਬਲਾਕ ਪ੍ਰਧਾਨ, ਸੀਨੀਅਰ ਆਗੂ ਆਪ  ਆਰ ਐਸ ਜੇਠੀ, ਨੌਜਵਾਨ ਆਗੂ ਨਿਸ਼ੂ , ਰਿਸ਼ੂ , ਰਾਜਨ, ਸੀਰਾ ਮੱਲੂਆਣਾ, ਜਗਦੇਵ ਆਦਿ ਮੌਜੂਦ ਸਨ।
88050cookie-checkਸਮਾਜ ਵਿੱਚੋ ਬੁਰਾਈਆਂ ਦੂਰ ਕਰਨ ਲਈ ਭਗਵਾਨ ਵਾਲਮੀਕ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਲੋੜ : ਬਲਕਾਰ ਸਿੱਧੂ
error: Content is protected !!