ਚੜ੍ਹਤ ਪੰਜਾਬ ਦੀ
ਲੁਧਿਆਣਾ, 18 ਅਕਤੂਬਰ (ਸਤ ਪਾਲ ਸੋਨੀ/ਰਵੀ ਵਰਮਾ) – ਸਿਵਲ ਸਰਜਨ ਡਾ ਐਸ ਪੀ ਸਿੰਘ ਨੇ ਡੇਂਗੂ ਦੇ ਵੱਧ ਰਹੇ ਪ੍ਰਕੋਪ ਨੂੰ ਰੋਕਣ ਅਤੇ ਇਸ ਤੋਂ ਬਚਾਅ ਸਬੰਧੀ ਜਾਗਰੂਕ ਕਰਨ ਦੇ ਮੰਤਵ ਨਾਲ, ਅੱਜ ਸਿਵਲ ਸਰਜਨ ਦਫ਼ਤਰ ਲੁਧਿਆਣਾ ਤੋ ਆਟੋ ਰਿਕਸ਼ਾ ਨੂੰ ਝੰਡੀ ਦੇ ਕਿ ਰਵਾਨਾ ਕੀਤਾ।ਇਸ ਮੌਕੇ ਡਾ ਐਸ ਪੀ ਸਿੰਘ ਨੇ ਦੱਸਿਆ ਕਿ ਇਹ ਆਟੋ ਰਿਕਸਾ ਸ਼ਹਿਰ ਦੇ ਗਲੀ ਮੁਹੱਲਿਆਂ ਵਿੱਚ ਜਾ ਕੇ ਆਮ ਲੋਕਾਂ ਨੂੰ ਡੇਗੂ ਤੋ ਬਚਾਅ ਬਾਰੇ ਜਾਗਰੂਕ ਕਰਨਗੇ ਜਿਸ ਵਿੱਚ ਆਪਣੇ ਘਰਾਂ ਦੀ ਸਫਾਈ ਰੱਖਣਾ, ਘਰਾਂ ਵਿਚ ਅਤੇ ਆਪਣੇ ਆਲੇ ਦੁਆਲੇ ਪਾਣੀ ਨਾ ਖੜਨ ਦਿੱਤਾ ਜਾਵੇ, ਘਰਾਂ ਦੇ ਅੰਦਰ ਕੂਲਰ ਅਤੇ ਗਮਲਿਆਂ ਵਿਚ ਖੜੇ ਪਾਣੀ ਦੀ ਸਫਾਈ ਕੀਤੀ ਜਾਵੇ ਆਦਿ ਸ਼ਾਮਲ ਹੈ। ਉਨਾਂ ਦੱਸਿਆ ਕਿ ਸਿਹਤ ਵਿਭਾਗ ਵਲੋ ਹਰ ਸੁੱਕਰਵਾਰ ਨੂੰ ਡਰਾਈ ਡੇਅ ਵਜੋਂ ਮਨਾਇਆ ਜਾਂਦਾ ਹੈ।
ਉਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਸਿਹਤ ਵਿਭਾਗ ਵਲੋ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਹਰ ਸੁੱਕਰਵਾਰ ਨੂੰ ਆਪਣੇ ਆਲੇ ਦੁਆਲੇ ਖੜੇ ਪਾਣੀ ਦੀ ਸਾਫ ਸਫਾਈ ਕਰਦਿਆਂ ਡਰਾਈ ਡੇਅ ਮਨਾਉਣ। ਡਾ. ਸਿੰਘ ਨੇ ਦੱਸਿਆ ਕਿ ਡੇਂਗੂ ਦਾ ਜੋ ਮੱਛਰ ਹੈ ਉਹ ਸਾਫ ਖੜੇ ਪਾਣੀ ‘ਤੇ ਪੈਦਾ ਹੁੰਦਾ ਹੈ। ਡੇਗੂ ਮੱਛਰ ਜ਼ਿਆਦਾਤਰ ਦਿਨ ਵੇਲੇ ਹੀ ਕੱਟਦਾ ਹੈ, ਇਸ ਲਈ ਆਪਣੇ ਸਰੀਰ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖਿਆ ਜਾਵੇ, ਮੱਛਰ ਨੂੰ ਭਜਾਉਣ ਵਾਲੀਆਂ ਕਰੀਮਾਂ ਅਤੇ ਸੌਣ ਸਮੇ ਮੱਛਰਦਾਨੀਆਂ ਦੀ ਵਰਤੋ ਕੀਤੀ ਜਾਵੇ।ਉਨ੍ਹਾਂ ਦੱਸਿਆ ਕਿ ਸਾਵਧਾਨੀਆਂ ਦੀ ਵਰਤੋ ਕਰਕੇ ਡੇਂਗੂ ਦੀ ਬਿਮਾਰੀ ਤੋ ਬਚਿਆ ਜਾ ਸਕਦਾ ਹੈ ਅਤੇ ਜੇਕਰ ਕਿਸੇ ਵਿਅਕਤੀ ਨੂੰ ਤੇਜ ਬੁਖਾਰ ਵਰਗੇ ਲੱਛਣ ਦਿਖਾਈ ਦੇਣ ਤਾਂ ਉਹ ਵਿਅਕਤੀ ਨੇੜੇ ਦੇ ਸਿਹਤ ਕੇਦਰ ‘ਤੇ ਜਾ ਕੇ ਆਪਣੀ ਜਾਂਚ ਕਰਵਾ ਸਕਦੇ ਹਨ, ਤਾਂ ਜੋ ਜਲਦ ਇਲਾਜ ਹੋ ਸਕੇ।
873600cookie-checkਸਿਵਲ ਸਰਜਨ ਵੱਲੋਂ ਵਸਨੀਕਾਂ ਨੂੰ ਡੇਂਗੂ ਤੋਂ ਬਚਾਅ ਤੇ ਸਾਵਧਾਨੀਆਂ ਲਈ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ