![]()

ਸਿੱਖ ਰਹਿਤ ਮਰਿਆਦਾ ਤੋਂ ਦੂਰ ਹੋਏ ਨੌਜਵਾਨਾਂ ਦੀ ਘਰ ਵਾਪਸੀ ਵਿੱਚ ਮਦਦਗਾਰ ਸਾਬਤ ਹੋਵੇਗੀ ਫਿਲਮ : ਗੋਸ਼ਾ
ਲੁਧਿਆਣਾ, 17 ਨਵੰਬਰ ( ਸਤ ਪਾਲ ਸੋਨੀ ) : ਰੁਟਸ ਮਿਊਜਿਕ ਕੰਪਨੀ ਵੱਲੋਂ ਸਿੱਖ ਰਹਿਤ ਮਰਿਆਦਾ ਤੋਂ ਦੂਰ ਹੁੰਦੀ ਜਾ ਰਹੀ ਨੌਜਵਾਨ ਪੀਡ਼ੀ ਨੂੰ ਸਿੱਖ ਧਰਮ ਦੇ ਨਾਲ ਜੋਡ਼ਨ ਲਈ ਵਿਸ਼ੇਸ਼ ਤੌਰ ਤੇ ਤਿਆਰ ਕੀਤੀ ਗਈ ਧਾਰਮਿਕ ਪੰਜਾਬੀ ਫਿਲਮ ਰਹਿਤ ਪਿਆਰੀ ਮੁਝਕੋਂ ਸਿੱਖ ਪਿਆਰਾ ਨਾਹੀ ਦਾ ਪ੍ਰੀਮਿਅਰ ਸ਼ੋ ਰੇਲਵੇ ਸਟੇਸ਼ਨ ਦੇ ਨੇਡ਼ੇ ਸੌਲਿਟੇਅਰ ਸਿਨੇਮਾ ਵਿੱਖੇ ਆਯੋਜਿਤ ਕੀਤਾ ਗਿਆ । ਬਤੋਰ ਮੁੱਖ ਮਹਿਮਾਨ ਸ਼ਾਮਿਲ ਹੋਏ ਯੂਥ ਅਕਾਲੀ ਦਲ ਪ੍ਰਧਾਨ ਗੁਰਦੀਪ ਗੋਸ਼ਾ, ਦਰਸ਼ਨ ਸਿੰਘ ਪਨੇਸਰ, ਕੁਲਵੰਤ ਸਿੱਧੂ ਅਤੇ ਇੰਦਰਜੀਤ ਕੌਰ ਜੌਲੀ ਨੇ ਫਿਲਮ ਦੀ ਪ੍ਰੰਸ਼ਸਾ ਕੀਤੀ । ਯੂਥ ਅਕਾਲੀ ਦਲ ਪ੍ਰਧਾਨ ਗੁਰਦੀਪ ਗੋਸ਼ਾ ਨੇ ਕੰਪਨੀ ਵੱਲੋਂ ਰਹਿਤ ਮਰਿਆਦਾ ਦੇ ਪ੍ਰਚਾਰ ਲਈ ਤਿਆਰ ਕੀਤੀ ਗਈ ਫਿਲਮ ਦੀ ਪ੍ਰੰਸ਼ਸਾ ਕਰਦੇ ਹੋਏ ਨੌਜਵਾਨ ਪੀਡ਼ੀ ਦਾ ਮਾਰਗ ਦਰਸ਼ਕ ਦੱਸਿਆ । ਉਨਾਂ ਨੇ ਕਿਹਾ ਸਿੱਖ ਰਹਿਤ ਮਰਿਆਦਾ ਤੋਂ ਦੂਰ ਹੋ ਚੁੱਕੇ ਨੌਜਵਾਨਾਂ ਦੀ ਲਈ ਘਰ ਵਾਪਸੀ ਵਿੱਚ ਮਦਦਗਾਰ ਸਾਬਤ ਹੋਵੇਗੀ ਇਹ ਫਿਲਮ ।ਫਿਲਮ ਦੇ ਪ੍ਰੋਡਿਊਸਰ , ਰਾਈਟਰ ਅਤੇ ਡਾਇਰੈਕਟਰ ਜਤਿੰਦਰ ਸਿੰਘ ਅਤੇ ਰਾਜਿੰਦਰ ਸਿੰਘ ਨੇ ਦੱਸਿਆ ਫਿਲਮ ਵਿੱਚ ਸਿੱਖ ਰਹਿਤ ਮਰਿਆਦਾ ਦੀ ਜਾਣਕਾਰੀ ਦੇ ਕੇ ਸਿੱਖੀ ਸਵਰੁਪ ਤੋਂ ਦੂਰ ਹੋ ਚੁੱਕੀ ਨੌਜਵਾਨ ਪੀਡ਼ੀ ਦਾ ਮਾਰਗ ਦਰਸ਼ਨ ਕਰਕੇ ਉਨਾਂ ਨੂੰ ਸਿੱਖ ਧਰਮ ਵਿੱਚ ਵਾਪਸ ਲਿਆਉਣ ਦੇ ਯਤਨ ਕੀਤੇ ਗਏ ਹਨ । ਉਥੇ ਹੀ ਸਮਾਜ ਵਿੱਚ ਫੈਲੀ ਬੁਰਾਇਆਂ ਦੇ ਮਾਡ਼ੇ ਅੰਤ ਦਾ ਵੀ ਫਿਲਮਾਕੰਨ ਕੀਤਾ ਗਿਆ ਹੈ । ਫਿਲਮ ਦੀ ਅਡਿਟਿੰਗ ਅਤੇ ਡੰਬਿਗ ਅਮਰਜੋਤ ਨੇ। ਮਿਊਜਿਕ ਜੱਗਾ ਕੈਂਥ ਨੇ ਦਿੱਤਾ ਹੈ । ਮੁੱਖ ਕਿਰਦਾਰਾਂ ਦੀ ਭੂਮਿਕਾ ਸਮਰਾਜ ਸਿੰਘ ਸੈਮੀ ਅਤੇ ਮਨਦੀਪ ਕੌਰ ਨੇ ਨਿਭਾਈ । ਰਵਿੰਦਰਪਾਲ ਸਿੰਘ ਸਾਜਨ , ਮਨਦੀਪ ਕੌਰ , ਜਗਜੀਤ ਸਿੰਘ ਨੀਟਾ , ਗੁਰਦੀਪ ਸਿੰਘ , ਇਕਬਾਲ ਸਿੰਘ ਬਾਬਾ , ਫਤਿਹ ਚੰਦ ਖੋਸਲਾ , ਮੀਨਾਕਸ਼ੀ ਮਿਤਲ , ਅਨਿਤ ਕੌਰ ਜੌਲੀ , ਪਰਮਵੀਰ ਸਿੰਘ , ਕ੍ਰਿਸ਼ਨ ਕਬੀਰ , ਇਸ਼ਪ੍ਰੀਤ ਸਿੰਘ , ਆਜਾਦ ਖਾਨ , ਜਸਕਰਨ ਸਿੰਘ , ਪਰਮਜੀਤ ਸਿੰਘ ਕਪੂਰ , ਮਨਮੀਤ ਕੌਰ , ਤਰਨਜੋਤ ਸਿੰਘ ਨੇ ਵੀ ਫਿਲਮ ਵਿੱਚ ਅਹਿਮ ਭੂਮਿਕਾ ਨਿਭਾਈ ।