April 30, 2024

Loading

ਚੜ੍ਹਤ ਪੰਜਾਬ ਦੀ:

ਲੁਧਿਆਣਾ, 29 ਅਗਸਤ, (ਸਤ ਪਾਲ ਸੋਨੀ/ ਰਵੀ ਵਰਮਾ) – ਸਿਵਲ ਸਰਜਨ ਲੁਧਿਆਣਾ ਡਾ. ਕਿਰਨ ਆਹਲੂਵਾਲੀਆ ਨੇ ਕਿਹਾ ਕਿ ਕੋਵਿਡ-19 ਦਾ ਖ਼ਤਰਾ ਅਜੇ ਬਣਿਆ ਹੋਇਆ ਹੈ ਅਤੇ ਅਵੇਸਲੇ ਹੋਣ ਦੀ ਬਜਾਏ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਹੋਰ ਵੀ ਸਖ਼ਤੀ ਨਾਲ ਕਰਨ ਦੀ ਲੋੜ ਹੈ।ਡਾ. ਆਹਲੂਵਾਲੀਆ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਸਿਹਤ ਵਿਭਾਗ ਵਲੋ ਜਾਰੀ ਹਦਾਇਤਾਂ ਅਨੁਸਾਰ ਕੋਵਿਡ ਦੇ ਕੇਸਾਂ ਦੇ ਵਾਧੇ ਨੂੰ ਰੋਕਣ ਲਈ ਪੰਜਾਬ ਸਟੇਟ ਦੇ ਐਂਟਰੀ ਪਆਇੰਟ, ਬੱਸ ਅੱਡੇ, ਸਕੂਲ ਵਿਦਿਆਰਥੀ, ਅਧਿਆਪਕ, ਹਸਪਤਾਲ ਸਰਕਾਰੀ ਅਤੇ ਪ੍ਰਾਈਵੇਟ ਵਿਚ ਦਾਖਲ ਮਰੀਜ਼ ਅਤੇ ਓ.ਪੀ.ਡੀ. ਮਰੀਜ਼ ਲੇਬਰ ਕਲੋਨੀਆਂ, ਉਦਯੋਗ ਖੇਤਰ ਵਿਚ ਕੰਮ ਕਰਦੇ ਕਾਮੇ, ਨਸ਼ਾ ਛੁਡਾਉ ਕੇਦਰ, ਜਿੰਮ ਅਤੇ ਰੈਸਟੋਰੈਟ ਨਾਲ ਸਬੰਧਤ ਲੋਕਾਂ ਦੇ ਕੋਵਿਡ ਟੈਸਟ ਜਰੂਰੀ ਹਨ।
ਡਾ ਕਿਰਨ ਆਹੂਲਵਾਲੀਆ ਨੇ ਜਨਤਾ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਭਾਵੇ ਅੱਜ ਕੋਰੋਨਾ ਦੇ ਕੇਸ ਘੱਟ ਹਨ, ਪ੍ਰੰਤੂ ਕਿਸੇ ਵੀ ਤਰ੍ਹਾਂ ਦੀ ਬੇਧਿਆਨੀ ਕਾਰਨ ਕੋਰੋਨਾ ਕੇਸ ਫਿਰ ਤੋ ਵੱਧ ਸਕਦੇ ਹਨ। ਉਨਾਂ ਜਨਤਾ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਦੇ ਕਰਮਚਾਰੀ ਜੋ ਕੋਵਿਡ ਸੈਪਲ ਲੈਦੇ ਹਨ, ਉਨਾਂ ਨੂੰ ਸਹਿਯੋਗ ਦਿੱਤਾ ਜਾਵੇ ਅਤੇ ਵੱਧ ਤੋ ਵੱਧ ਕੋਵਿਡ ਟੈਸਟ ਕਰਵਾਉਣ ਤਾ ਜ਼ੋ ਲੋੜ ਅਨੁਸਾਰ ਪ੍ਰਭਾਵਿਤ ਵਿਅਕਤੀਆਂ ਨੂੰ ਇਕਾਂਤਵਾਸ ਕੀਤਾ ਜਾ ਸਕੇ ਅਤੇ  ਲੋੜੀਦੀ ਡਾਕਟਰੀ ਸਾਹਾਇਤਾ ਮੁਹੱਈਆ ਕਰਵਾਈ ਜਾ ਸਕੇ।
ਡਾ. ਰਮੇਸ ਕੁਮਾਰ ਜਿਲ੍ਹਾ ਐਪੀਡੀਮੋਲੋੋਜਿਸਟ ਨੇ ਦੱਸਿਆ ਕਿ ਇਸ ਦੇ ਨਾਲ ਜਰੂਰੀ ਹੈ ਕਿ ਕਿਸੇ ਵੀ ਤਰਾਂ ਦਾ ਸਮਾਨ ਵੰਡਣ ਵਾਲੇ ਵਿਅਕਤੀ, ਫਲ ਅਤੇ ਸਬਜ਼ੀ ਵਿਕਰੇਤਾ, ਸੈਲੂਨ ਆਦਿ ਵਾਲੇ ਵਿਅਕਤੀਆਂ ਦਾ ਵੀ ਕੋਵਿਡ ਟੈਸਟ ਜਰੂਰੀ ਹੈ ਜੋ ਕਿ ਆਪਣੇ ਏਰੀਏ ਦੀਆਂ ਟੀਮਾਂ ਤੋ ਕਰਵਾ ਸਕਦੇ ਹਨ। ਉਨਾ ਦੱਸਿਆ ਕਿ ਕੋਰੋਨਾ ਦੇ ਬਚਾਉ ਲਈ ਜਰੂਰੀ ਹੈ ਕਿ ਮਾਸਕ ਪਹਿਨਿਆ ਜਾਵੇ, ਸਮਾਜਿਕ ਦੂਰੀ ਰੱਖੀ ਜਾਵੇ, ਹੱਥ ਸਾਬਣ ਅਤੇ ਪਾਣੀ ਨਾਲ ਸਾਫ ਕੀਤੇ ਜਾਣ ਅਤੇ ਕੋਰੋਨਾ ਵੈਕਸੀਨ ਲਗਵਾਈ ਜਾਵੇ ਜੇਕਰ ਅਸੀ ਕੋਵਿਡ ਸਾਵਧਾਨੀਆਂ ਦੀ ਪਾਲਣਾ ਕਰਾਂਗੇ ਤਾਂ ਸੰਭਾਵਿਤ ਕੋਵਿਡ ਦੀ ਤੀਸਰੀ ਲਹਿਰ ਤੋਂ ਬਚਿਆ ਜਾ ਸਕਦਾ ਹੈ।

81140cookie-checkਖ਼ਤਰਾ ਅਜੇ ਬਰਕਰਾਰ ਹੈ, ਕੋਵਿਡ ਪ੍ਰੋਟੋਕਾਲ ਦੀ ਕੀਤੀ ਜਾਵੇ ਸਖ਼ਤੀ ਨਾਲ ਪਾਲਣਾ – ਸਿਵਲ ਸਰਜਨ ਲੁਧਿਆਣਾ
error: Content is protected !!