ਵਾਇਸ ਆਫ਼ ਸੋਲ ਦਾ ਆਡੀਸ਼ਨ ਲੁਧਿਆਣਾ ‘ਚ 18 ਨਵੰਬਰ ਨੂੰ

Loading

ਲੁਧਿਆਣਾ, 15 ਨਵੰਬਰ  ( ਸਤ ਪਾਲ ਸੋਨੀ ) : ਸਥਾਨਕ ਜੀ.ਆਰ.ਐਕਡਮੀ ਵਿਖੇ ਡੀਸੈਂਟ ਸਰਵਸਿਸ ਦੀ ਅਗਵਾਈ ਵਿਚ ਆਰ.ਜੇ ਕਮਲ ਪ੍ਰੋਡਕਸ਼ਨ ਵੱਲੋਂ ਸੰਗੀਤ ਤੇ ਡਾਂਸ ਦਾ ਰਿਐਲਟੀ ਸ਼ੋਅ ਵਾਇਸ ਆਫ਼ ਸੋਲ ਦਾ ਆਡੀਸ਼ਨ 18 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਡੀਸੈਂਟ ਸਰਵਸਿਸ ਦੇ ਐਮ.ਡੀ ਸਿਮਰਜੀਤ ਸਿੰਘ ਪ੍ਰਿੰਸ ਤੇ ਪ੍ਰਸ਼ਾਂਤ ਬੱਠਲਾ, ਆਰ.ਜੇ ਕਮਲ ਪ੍ਰੋਡਕਸ਼ਨ ਦੇ ਐਮ.ਡੀ ਕਮਲਦੀਪ ਸਿੰਘ, ਚੰਦਰ ਗੁਪਤਾ ਨੇ ਦੱਸਿਆ ਕਿ ਰਿਐਲਟੀ ਸ਼ੋਅ ਦੇ ਆਡੀਸ਼ਨ 13 ਅਕਤੂਬਰ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ, 15 ਅਕਤੂਬਰ ਨੂੰ ਮਾਲ ਆਫ਼ ਅੰਮ੍ਰਿਤਸਰ, 16 ਅਕਤੂਬਰ ਬਾਬਾ ਫਰੀਦ ਗੁਰੱਪ ਆਫ਼ ਇੰਸਟੀਚਿਊਸ਼ਨ ਬਠਿੰਡਾ, 23 ਅਕਤੂਬਰ ਨੂੰ ਚੰਡੀਗਡ਼ ਯੂਨੀਵਰਸਿਟੀ ਕਰਨ ਤੋਂ ਬਾਅਦ ਹੁਣ ਇਸੇ ਲਡ਼ੀ ਤਹਿਤ 18 ਨਵੰਬਰ ਨੂੰ ਜੀ.ਆਰ. ਐਕਡਮੀ ਹੰਬਡ਼ਾ ਰੋਡ ਲੁਧਿਆਣਾ ਵਿਖੇ ਹੋ ਰਿਹਾ ਹੈ।
ਉਨਾਂ ਨੇ ਦੱਸਿਆ ਕਿ ਜੋਸ਼ ਟੀ.ਵੀ ਤੇ ਪ੍ਰਸਰਾਨ ਹੋਣ ਵਾਲੇ ਇਸ ਰਿਐਲਟੀ ਸ਼ੋਅ ਵਿਚ ਆਡੀਸ਼ਨ ਦੇਣ ਲਈ ਉਮਰ ਅਤੇ ਭਾਸ਼ਾ ਦੀ ਕੋਈ ਬੰਦਿਸ਼ ਨਹੀਂ ਹੈ। ਸੋ ਇਹ ਪੰਜਾਬ ਵਿਚ ਪਹਿਲਾਂ ਅਜਿਹਾ ਸ਼ੋਅ ਹੈ, ਜਿਸ ਵਿਚ ਹਰ ਭਾਸ਼ਾ ਦੇ ਸਭਿਆਚਾਰ ਤੇ ਡਾਂਸ ਦਾ ਸੁਮੇਲ ਹੈ, ਜੋ ਕੋਮੀ ਏਕਤਾ ਦਾ ਪ੍ਰਤੀਕ ਬਣਦਾ ਜਾ ਰਿਹਾ ਹੈ। ਜਿਸ ਕਰਕੇ ਇਸ ਰਿਐਲਟੀ ਸ਼ੋਅ ਵਿਚ ਹਰ ਵਰਗ ਦੇ ਲੋਕਾਂ ਵਿਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨਾਂ ਨੇ ਦੱਸਿਆ ਕਿ ਇਸ ਰਿਐਲਟੀ ਸ਼ੋਅ ਦੇ ਮੁੱਖ ਸਪਾਂਸਰ ਵੀਵੋ ਮੋਬਾਇਲ, ਕੋ-ਸਪਾਂਸਰ ਹੀਰੋ, ਜੀ.ਕੇ ਗਰੁੱਪ, ਸਟਾਇਲ ਪਾਰਟਨਰ ਸਿਓ ਬਰਾਈਡਲ ਸਟੋਰ ਅਤੇ ਰੇਡੀਓ ਪਾਰਟਨਰ ਬਾਈ ਜੀ ਰੇਡੀਓ ਹਨ। ਉਨਾਂ ਨੇ ਦੱਸਿਆ ਕਿ ਰਿਐਲਟੀ ਸ਼ੋਅ ਦੇ ਵਿਜੇਤਾ ਨੂੰ ਜੀਤ ਰਿਕਾਰਡਜ਼ ਵੱਲੋਂ ਵਿਸ਼ੇਸ ਪੁਰਸਕਾਰ ਦਿੱਤੇ ਜਾਣਗੇ।

8080cookie-checkਵਾਇਸ ਆਫ਼ ਸੋਲ ਦਾ ਆਡੀਸ਼ਨ ਲੁਧਿਆਣਾ ‘ਚ 18 ਨਵੰਬਰ ਨੂੰ

Leave a Reply

Your email address will not be published. Required fields are marked *

error: Content is protected !!