December 22, 2024

Loading

ਚੜ੍ਹਤ ਪੰਜਾਬ ਦੀ

ਲੁਧਿਆਣਾ  8 ਫਰਵਰੀ (ਵਿਨੇ) : ਲੁਧਿਆਣਾ ਦੇ ਰਹਿਣ ਵਾਲੇ ਇਕ ਵਿਅਕਤੀ ਵੱਲੋਂ ਪਹਿਲੀ ਪਤਨੀ ਨੂੰ ਤਲਾਕ ਦਿੱਤੇ ਬਿਨਾਂ ਹੀ ਦੂਸਰਾ ਵਿਆਹ ਕਰਵਾ ਲੈਣ ਦੀ ਘਟਨਾ ਸਾਹਮਣੇ ਆਈ ਹੈ।ਇੰਨਾ ਹੀ ਨਹੀਂ ਪਤੀ ਆਪਣੀ ਪਹਿਲੀ ਪਤਨੀ ਨੂੰ ਪਰਿਵਾਰ ਦੇ ਮੈਂਬਰਾਂ ਨਾਲ ਮਿਲ ਕੇ ਸਰੀਰਕ ਅਤੇ ਮਾਨਸਿਕ ਤੌਰ ਤੇ ਪਰੇਸ਼ਾਨ ਵੀ ਕਰਦਾ ਸੀ । ਇਸ ਮਾਮਲੇ ਵਿੱਚ ਪੜਤਾਲ ਤੋਂ ਬਾਅਦ ਥਾਣਾ ਵੂਮੈਨ ਸੈੱਲ ਦੀ ਪੁਲਿਸ ਨੇ ਔਰਤ ਦੇ ਪਤੀ ਅਤੇ ਉਸ ਦੇ ਸਹੁਰੇ ਪਰਿਵਾਰ ਦੇ ਮੈਂਬਰਾਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ । ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏ ਐੱਸ ਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਪਿੰਡ ਭਾਗਪੁਰ ਦੇ ਵਾਸੀ ਹਰਜੀਤ ਸਿੰਘ ,ਉਸ ਦੀ ਮਾਤਾ ਪਰਮਜੀਤ ਕੌਰ ਅਤੇ ਪਿਤਾ ਗੁਰਪਾਲ ਸਿੰਘ ਦੇ ਰੂਪ ਵਿਚ ਹੋਈ ਹੈ ।

ਪੁਲਿਸ ਨੇ ਇਹ ਮਾਮਲਾ ਪਿੰਡ ਕਨੇਚ  ਦੀ ਰਹਿਣ ਵਾਲੀ ਬਲਜੀਤ ਕੌਰ ਦੀ ਸ਼ਿਕਾਇਤ ਉਪਰ ਦਰਜ ਕੀਤਾ । ਪੁਲਿਸ ਨੂੰ ਜਾਣਕਾਰੀ ਦਿੰਦਿਆਂ ਬਲਜੀਤ ਕੌਰ ਨੇ ਦੱਸਿਆ ਕਿ ਨਵੰਬਰ 2015 ਉਸ ਦਾ ਵਿਆਹ ਹਰਜੀਤ ਸਿੰਘ ਨਾਲ ਹੋਇਆ ਸੀ । ਵਿਆਹ ਦੇ ਕੁਝ ਸਮੇਂ ਬਾਅਦ ਹੀ ਮੁਲਜ਼ਮ ਲੜਕੀ ਕੋਲੋਂ ਹੋਰ ਦਾਜ ਲਿਆਉਣ ਦੀ ਮੰਗ ਕਰਨ ਲੱਗ ਪਏ । ਦਹੇਜ ਨਾ ਲਿਆਉਣ ਦੀ ਸੂਰਤ ਵਿੱਚ ਮੁਲਜ਼ਮ ਉਸ ਨੂੰ ਦਿਮਾਗੀ ਅਤੇ ਸਰੀਰਕ ਤੌਰ ਤੇ ਪ੍ਰੇਸ਼ਾਨ ਕਰਦੇ । ਲੜਕੀ ਨੇ ਦੋਸ਼ ਲਗਾਏ ਕਿ ਪਰਿਵਾਰ ਦੇ ਮੈਂਬਰਾਂ ਆਪਸ ਵਿੱਚ ਮਿਲ ਕੇ ਹਰਜੀਤ ਸਿੰਘ ਦਾ ਦੂਸਰਾ ਵਿਆਹ ਕਰ ਦਿੱਤਾ । ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰਨ ਤੋਂ ਬਾਅਦ ਮੁਲਜ਼ਮਾਂ ਦੀ ਤਲਾਸ਼ ਕੀਤੀ ਜਾ ਰਹੀ ਹੈ ਜਲਦੀ ਹੀ ਉਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ।

64740cookie-checkਦਹੇਜ ਘੱਟ  ਲਿਆਉਣ ਦੀ ਸੂਰਤ ਵਿੱਚ ਬਿਨਾਂ ਤਲਾਕ ਲਏ ਕਰਵਾਇਆ ਦੂਸਰਾ ਵਿਆਹ, ਦਾਜ ਲਈ ਪਹਿਲੀ ਪਤਨੀ ਨੂੰ ਦਿੰਦਾ ਸੀ ਤਸੀਹੇ
error: Content is protected !!