![]()


ਲੁਧਿਆਣਾ, 17 ਅਕਤੂਬਰ ( ਸਤ ਪਾਲ ਸੋਨੀ ) : ਸਥਾਨਕ ਉਦਯੋਗਿਕ ਸਿਖਲਾਈ ਸੰਸਥਾ ਦੇ ਪ੍ਰਿੰਸੀਪਲ ਜਸਵੰਤ ਸਿੰਘ ਭੱਠਲ ਦੀ ਅਗਵਾਈ ਹੇਠ ਪ੍ਰਦੂਸ਼ਣ ਮੁਕਤ ਦਿਵਾਲੀ ਮਨਾਉਣ ਦੇ ਸਬੰਧ ਵਿਚ ਸੰਸਥਾ ਦੇ ਸਿਖਿਆਰਥੀਆਂ ਅਤੇ ਸਟਾਫ ਵੱਲੋਂ ਰੈਲੀ ਕੱਢੀ ਗਈ। ਇਸ ਮੌਕੇ ਸੰਸਥਾ ਦੇ ਐਨ.ਸੀ.ਸੀ ਦੇ ਕੈਡਿਟਾਂ ਅਤੇ ਇੰਚਾਰਜਾਂ ਨੇ ਸਿਖਿਆਰਥੀਆਂ ਨੂੰ ਪ੍ਰਦੂਸ਼ਣ ਮੁਕਤ ਦਿਵਾਲੀ ਮਨਾਉਣ ਲਈ ਜਾਗਰੂਕ ਕੀਤਾ।
ਇਸ ਮੌਕੇ ਪ੍ਰਿੰਸੀਪਲ ਜਸਵੰਤ ਸਿੰਘ ਭੱਠਲ ਨੇ ਸਿਖਿਆਰਥੀਆਂ ਨੂੰ ਦਿਵਾਲੀ ਮੌਕੇ ਪਟਾਕਿਆਂ ‘ਤੇ ਕੀਤੀ ਜਾਂਦੀ ਫਜ਼ੂਲ ਖਰਚੀ ਤੋਂ ਗੁਰੇਜ਼ ਕਰਦੇ ਹੋਏ ਲੋਡ਼ਵੰਦਾਂ ਦੀ ਮਦਦ ਬਾਰੇ ਕਿਹਾ। ਇਸ ਮੌਕੇ ਸੰਸਥਾ ਦੇ ਸਿਖਿਆਰਥੀਆਂ ਵੱਲੋਂ ਵਾਤਾਵਰਨ ਦੀ ਸੰਭਾਲ ਅਤੇ ਪ੍ਰਦੂਸ਼ਣ ਮੁਕਤ ਦਿਵਾਲੀ ਮਨਾਉਣ ਸਬੰਧੀ ਲਿਖੀਆਂ ਤਖ਼ਤੀਆਂ ਹੱਥਾਂ ਵਿਚ ਫਡ਼ ਕੇ ਗਿੱਲ ਰੋਡ ਵਿਖੇ ਰੈਲੀ ਕੱਢੀ ਗਈ ਤਾਂ ਜੋ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਜਾ ਸਕੇ।
ਇਸ ਮੌਕੇ ਸ੍ਰੀ ਆਰ.ਪੀ. ਸਿੰਘ ਡਿਵੈਲਪਮੈਂਟ ਅਫ਼ਸਰ ਐਲ.ਆਈ.ਸੀ. ਨੇ ਸਿਖਿਆਰਥੀਆਂ ਨੂੰ ਕਾਪੀਆਂ ਅਤੇ ਪੈੱਨ ਦੇ ਕੇ ਹੌਸਲਾ ਅਫ਼ਜਾਈ ਕੀਤੀ। ਇਸ ਮੌਕੇ ਪ੍ਰਿੰਸੀਪਲ ਭੱਠਲ ਨੇ ਸਮੂਹ ਸਟਾਫ ਅਤੇ ਸਿਖਿਆਰਥੀਆਂ ਨੂੰ ਦਿਵਾਲੀ ਦੀਆਂ ਮੁਬਾਰਕਾਂ ਦਿੰਦਿਆਂ ਪ੍ਰਦੂਸ਼ਣ ਮੁਕਤ ਦਿਵਾਲੀ ਮਨਾਉਣ ਲਈ ਕਿਹਾ। ਇਸ ਮੌਕੇ ਪ੍ਰਿੰਸੀਪਲ ਸੁਰਜੀਤ ਸਿੰਘ, ਸੁਨੀਲ ਸੂਦ ਜੀ.ਆਈ, ਬਲਜਿੰਦਰ ਸਿੰਘ ਐਨ.ਸੀ.ਸੀ.ਇੰਚਾਰਜ, ਰਜਿੰਦਰ ਸਿੰਘ ਇੰਸ:, ਜਗਦੀਪ ਸਿੰਘ ਫਾਰਮਾਸਿਸਟ, ਜਤਿੰਦਰ ਸਿੰਘ ਇੰਸਟਰੱਕਟਰ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।