6 ਸਾਲ ਤੋਂ ਉਪਰ ਪਡ਼ਦੀਆਂ/ਕੰਮ ਕਰਦੀਆਂ ਲਡ਼ਕੀਆਂ ਵਾਲੇ ਪਿੰਡਾਂ ਦੀਆਂ ਪੰਚਾਇਤਾਂ ਕੀਤੀਆਂ ਜਾਣਗੀਆਂ ਸਨਮਾਨਿਤ-ਡਿਪਟੀ ਕਮਿਸ਼ਨਰ

Loading

ਪਿੰਡਾਂ ਵਿੱਚ ਨਵਜਾਤ ਬੱਚੀਆਂ ਦੇ ਨਾਮ ‘ਤੇ ਲਗਾਏ ਜਾਣਗੇ ਪੌਦੇ

ਲੁਧਿਆਣਾ, 3 ਅਕਤੂਬਰ  ( ਸਤ ਪਾਲ ਸੋਨੀ ) : ਭਾਰਤ ਸਰਕਾਰ ਦੇ ਇਸਤਰੀ ਅਤੇ ਬਾਲ ਵਿਕਾਸ ਮੰਤਰਾਲੇ ਦੇ ਆਦੇਸ਼ਾਂ ‘ਤੇ ਪੂਰੇ ਦੇਸ਼ ਵਿੱਚ ਮਿਤੀ 9 ਅਕਤੂਬਰ ਤੋਂ 14 ਅਕਤਬੂਰ, 2017 ਤੱਕ ‘ਬੇਟੀ ਬਚਾਓ-ਬੇਟੀ ਪਡ਼ਾਓ’ ਜਾਗਰੂਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸ ਹਫ਼ਤੇ ਦੌਰਾਨ ਪੂਰੇ ਜ਼ਿਲਾ ਲੁਧਿਆਣਾ ਵਿੱਚ ਵੱਖ-ਵੱਖ ਮਾਧਿਅਮਾਂ ਰਾਹੀਂ ਲੋਕਾਂ ਨੂੰ ਭਰੂਣ ਹੱਤਿਆ ਰੋਕਣ, ਬੇਟੀਆਂ ਦੀ ਪਡ਼ਾਈ ਅਤੇ ਉਨਾਂ  ਦੇ ਸਸ਼ਕਤੀਕਰਨ ਬਾਰੇ ਜਾਗਰੂਕ ਕੀਤਾ ਜਾਵੇਗਾ। ਇਸ ਮੁਹਿੰਮ ਦੀਆਂ ਤਿਆਰੀਆਂ ਸੰਬੰਧੀ ਵਿਸ਼ੇਸ਼ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਕਿਹਾ ਕਿ ਇਹ ਜ਼ਿਲਾ ਲੁਧਿਆਣਾ ਲਈ ਬਡ਼ੇ ਮਾਣ ਵਾਲੀ ਗੱਲ ਹੈ ਕਿ ਇਥੋਂ ਦੇ ਲੋਕ ਬਹੁਤ ਹੀ ਪਡ਼ੇ  ਲਿਖੇ ਅਤੇ ਸੂਝਵਾਨ ਹਨ। ਉਨਾਂ  ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਕਈ ਪਿੰਡਾਂ ਵਿੱਚ ਲਡ਼ਕੀਆਂ ਸਮੇਂ ਦੇ ਸਮਾਂਤਰ ਚੱਲਦਿਆਂ ਜਿੱਥੇ ਉਚ ਵਿੱਦਿਆ ਹਾਸਿਲ ਕਰ ਰਹੀਆਂ ਹਨ, ਉਥੇ ਕੁਝ ਲਡ਼ਕੀਆਂ ਪਡ਼ਾਈ ਦੇ ਨਾਲ-ਨਾਲ ਕੰਮ ਵੀ ਕਰ ਰਹੀਆਂ ਹਨ। ਉਨਾਂ  ਕਿਹਾ ਕਿ ਜ਼ਿਲਾ ਪ੍ਰਸਾਸ਼ਨ ਨੇ ਫੈਸਲਾ ਕੀਤਾ ਹੈ ਕਿ ਉਹ ਪਿੰਡਾਂ, ਜਿੱਥੇ 6 ਸਾਲ (ਉਮਰ) ਤੋਂ ਉਪਰ ਵਾਲੀਆਂ ਸਾਰੀਆਂ ਅਣਵਿਆਹੀਆਂ ਲਡ਼ਕੀਆਂ ਜਾਂ ਤਾਂ ਪਡ਼ ਰਹੀਆਂ ਹਨ ਜਾਂ ਕੰਮ ਕਰ ਰਹੀਆਂ ਹਨ ਜਾਂ ਦੋਵੇਂ ਕੰਮ ਇਕੱਠੇ ਕਰ ਰਹੀਆਂ ਹਨ (ਭਾਵ ਉਹ ਵਿਹਲੀਆਂ ਨਹੀਂ ਬੈਠੀਆਂ), ਨੂੰ ਵਿਸ਼ੇਸ਼ ਜ਼ਿਲਾ ਪੱਧਰੀ ਸਮਾਗਮ ਦੌਰਾਨ ਸਨਮਾਨਿਤ ਕੀਤਾ ਜਾਵੇਗਾ। ਉਨਾਂ ਅਜਿਹੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਸੰਬੰਧੀ ਵੇਰਵੇ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਜਾਂ ਸੀ.ਡੀ.ਪੀ.ਓਜ਼ ਦਫ਼ਤਰ ਵਿਖੇ ਦਰਜ ਕਰਵਾ ਸਕਦੇ ਹਨ।
ਉਨਾਂ  ਦੱਸਿਆ ਕਿ ਹਫ਼ਤਾ ਭਰ ਚੱਲਣ ਵਾਲੀ ਇਸ ਜਾਗਰੂਕਤਾ ਮੁਹਿੰਮ ਦੌਰਾਨ ਵਿਭਾਗ ਵੱਲੋਂ ਇਸ ਯੋਜਨਾ ਸੰੰਬੰਧੀ ਘਰ-ਘਰ ਪ੍ਰਚਾਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵਿੱਦਿਅਕ ਸੰਸਥਾਵਾਂ ਵਿੱਚ ਪੇਂਟਿੰਗ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਜਾਣਗੇ। ਲੋਕਾਂ ਨੂੰ ਭਰੂਣ ਹੱਤਿਆ ਰੋਕਣ ਅਤੇ ਬੱਚੀਆਂ ਨੂੰ ਹਰ ਖੇਤਰ ਵਿੱਚ ਬਰਾਬਰਤਾ ਦਿਵਾਉਣ ਸੰਬੰਧੀ ਸਹੁੰ ਵੀ ਚੁਕਾਈ ਜਾਵੇਗੀ। ਇਸ ਤੋਂ ਇਲਾਵਾ ਜ਼ਿਲੇ ਦੇ ਵੱਖ-ਵੱਖ ਖੇਤਰਾਂ ਵਿੱਚ ਨਵ-ਜਨਮੀਆਂ ਬੱਚੀਆਂ ਦੇ ਨਾਮ ‘ਤੇ ਪੌਦੇ ਲਗਾਉਣ ਦੀ ਵੀ ਯੋਜਨਾ ਹੈ। ਜਾਗਰੂਕਤਾ ਮੁਹਿੰਮ ਦੌਰਾਨ ਲਡ਼ਕੀਆਂ/ਔਰਤਾਂ ਨੂੰ ਉਨਾਂ  ਦੇ ਕਾਨੂੰਨੀ ਹੱਕਾਂ ਬਾਰੇ ਵੀ ਜਾਗਰੂਕ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜੋ ਪੰਚਾਇਤਾਂ, ਕਲੱਬਾਂ ਜਾਂ ਗੈਰ ਸਰਕਾਰੀ ਸੰਗਠਨਾਂ ਨੇ ਭਰੂਣ ਹੱਤਿਆ ਨੂੰ ਰੋਕਣ ਅਤੇ ਬੱਚੀਆਂ ਦੇ ਵਿਕਾਸ ਸੰਬੰਧੀ ਕੋਈ ਉਪਰਾਲੇ ਕੀਤੇ ਹਨ, ਉਨਾਂ  ਨੂੰ ਬਲਾਕ ਅਤੇ ਜ਼ਿਲਾ ਪੱਧਰੀ ਸਮਾਗਮਾਂ ਦੌਰਾਨ ਸਨਮਾਨਿਤ ਕੀਤਾ ਜਾਵੇਗਾ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰੀਮਤੀ ਸੁਰਭੀ ਮਲਿਕ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਡਾ. ਗੁਰਪ੍ਰੀਤ ਕੌਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

5590cookie-check6 ਸਾਲ ਤੋਂ ਉਪਰ ਪਡ਼ਦੀਆਂ/ਕੰਮ ਕਰਦੀਆਂ ਲਡ਼ਕੀਆਂ ਵਾਲੇ ਪਿੰਡਾਂ ਦੀਆਂ ਪੰਚਾਇਤਾਂ ਕੀਤੀਆਂ ਜਾਣਗੀਆਂ ਸਨਮਾਨਿਤ-ਡਿਪਟੀ ਕਮਿਸ਼ਨਰ

Leave a Reply

Your email address will not be published. Required fields are marked *

error: Content is protected !!