ਸ਼ਿਵਸੈਨਾ ਹਿੰਦੁਸਤਾਨ ਵਲੋਂ ਅੱਤਵਾਦੀਆਂ ਨੂੰ ਫੰਡਿੰਗ ਕਰਨ ਵਾਲਿਆਂ ਤੇ ਸ਼ਿੰਕਜਾ ਕਸਣ ਦੀ ਮੰਗ 

Loading

ਪੰਜਾਬ ਨੂੰ ਦੁਬਾਰਾ ਅੱਤਵਾਦ ਦੀ ਅੱਗ ਵਿੱਚ ਝੌਂਕਣ ਦੀਆਂ ਕੋਸ਼ਸ਼ਾਂ ਨੂੰ ਨਹੀਂ ਹੋਣ ਦੇਵਾਂਗੇ ਕਾਮਯਾਬ-ਚੰਦਰਕਾਂਤ ਚੱਢਾ

ਲੁਧਿਆਣਾ, 1 ਅਕਤੂਬਰ ( ਸਤ ਪਾਲ ਸੋਨੀ ) :ਪਿਛਲੇ ਦਿਨ ਲੁਧਿਆਣਾ ਪੁਲਿਸ ਵਲੋਂ ਕਾਬੂ ਕੀਤੇ ਗਏ ਆਤੰਕੀ ਸੰਗਠਨ ਬੱਬਰ ਖਾਲਸਾ ਇੰਟਰਨੇਸ਼ਨਲ ਦੇ ਸੱਤ ਆਤੰਕਵਾਦੀਆਂ ਵਲੋਂ ਕੀਤੇ ਖੁਲਾਸੇ ਵਿੱਚ ਹਿੰਦੂ ਨੇਤਾਵਾਂ ਨੂੰ ਨਿਸ਼ਾਨਾ ਬਣਾ ਕੇ ਸੂਬੇ ਵਿੱਚ ਦਹਿਸ਼ਤ ਫੈਲਾਣ ਦੇ ਮਾਮਲੇ ਦਾ ਸ਼ਿਵਸੈਨਾ ਹਿੰਦੁਸਤਾਨ ਨੇ ਸਖਤ ਨੋਟਸ ਲਿਆ ਹੈ।ਪਾਰਟੀ  ਦੇ ਵਪਾਰ ਸੈਨਾ ਦੇ ਸੂਬਾ ਪ੍ਰਧਾਨ ਚੰਦਰਕਾਂਤ ਚੱਢਾ ਨੇ ਪ੍ਰੇਸ ਨੋਟ ਦੇ ਰਾਹੀਂ ਕਿਹਾ ਕਿ ਬਾਹਰੀ ਦੇਸ਼ਾਂ ਵਿੱਚ ਸਰਗਰਮ ਅਸਾਮਾਜਿਕ ਅਨਸਰ ਪਾਕਿਸਤਾਨ ਅਤੇ ਆਈ.ਐਸ ਜਿਹੇ ਆਤੰਕੀ ਸੰਗਠਨਾਂ ਦੇ ਇਸ਼ਾਰਿਆਂ ਤੇ ਪੰਜਾਬ ਵਿੱਚ ਦਹਸ਼ਤ ਫੈਲਾਣ ਦੀਆਂ ਸਾਜਿਸ਼ਾਂ ਰਚ ਰਹੇ ਹਨ।ਚੰਦਰਕਾਂਤ ਚੱਢਾ ਨੇ ਜਿੱਥੇ ਲੁਧਿਆਣਾ ਪੁਲਿਸ ਵਲੋਂ ਆਤੰਕਵਾਦ ਦੇ ਖਿਲਾਫ ਹਾਸਲ ਕੀਤੀ ਸਫਲਤਾ ਨੂੰ ਸ਼ਲਾਘਾ ਜੋਗ ਕਦਮ   ਦੱਸਿਆ ਉਥੇ ਹੀ ਉਨ੍ਹਾਂ ਨੇ ਪੰਜਾਬ ਦੇ ਡੀ.ਜੀ.ਪੀ ਸੁਰੇਸ਼ ਅਰੋੜਾ ਤੋਂ ਮੰਗ ਕਰਦੇ ਹੋਏ ਕਿਹਾ ਕਿ ਪੁਲਿਸ ਵਿਭਾਗ ਅਤੇ ਕੇਂਦਰੀ ਗ੍ਰਹਿ ਮੰਤਰਾਲਾ  ਵਿਦੇਸ਼ਾਂ ਤੋਂ ਖਾਲਿਸਤਾਨੀ ਗਤੀਵਿਧੀਆਂ ਨੂੰ ਫੰਡ ਜਾਰੀ ਕਰਵਾਉਣ ਵਾਲੀ ਆਤੰਕੀ ਤਾਕਤਾਂ ਤੇ ਸ਼ਿੰਕਜਾ ਕਸੇ।ਚੱਢਾ ਨੇ ਕਿਹਾ ਕਿ ਹਜਾਰਾਂ ਨਿਰਦੋਸ਼ਾਂ,ਭਾਰਤੀ ਫੌਜ ਅਤੇ ਪੰਜਾਬ ਪੁਲਿਸ ਦੇ ਜਵਾਨਾਂ ਦੀ ਜਾਨ ਦੀ ਕੁਰਬਾਨੀਆਂ ਤੋਂ ਬਾਅਦ ਸਥਾਪਤ ਹੋਏ ਅਮਨ ਤੇ ਸ਼ਾਂਤੀ ਦੇ ਮਾਹੌਲ ਨੂੰ ਵਿਗਾੜ ਪੰਜਾਬ ਨੂੰ ਦੁਬਾਰਾ ਆਂਤਕਵਾਦ ਦੀ ਅੱਗ ਵਿੱਚ ਝੌਂਕਣ ਦੀਆਂ ਕੋਸ਼ਸ਼ਾਂ ਨੂੰ ਸ਼ਿਵਸੇਨਾ ਹਿੰਦੁਸਤਾਨ ਕਿਸੇ ਵੀ ਕੀਮਤ ਤੇ ਕਾਮਯਾਬ ਨਹੀਂ ਹੋਣ ਦੇਵੇਗੀ।

5450cookie-checkਸ਼ਿਵਸੈਨਾ ਹਿੰਦੁਸਤਾਨ ਵਲੋਂ ਅੱਤਵਾਦੀਆਂ ਨੂੰ ਫੰਡਿੰਗ ਕਰਨ ਵਾਲਿਆਂ ਤੇ ਸ਼ਿੰਕਜਾ ਕਸਣ ਦੀ ਮੰਗ 

Leave a Reply

Your email address will not be published. Required fields are marked *

error: Content is protected !!