ਫੌਜੀ ਮੁਹੱਲਾ ਵਿਖੇ ਡੇਢ ਸਾਲਾ ਬੱਚੇ ਦੀ ਮੌਤ ਦਾ ਕਾਰਨ ਜਾਨਣ ਲਈ ਏ.ਈ.ਐਫ.ਆਈ. ਕਮੇਟੀ ਦੇ ਮੈਬਂਰਾਂ ਦੀ ਮੀਟਿੰਗ

Loading

 

ਪੋਲੀਓ ਵੈਕਸੀਨੇਸ਼ਨ ਬੱਚਿਆਂ ਲਈ ਪੂਰੀ ਤਰਾਂ ਸੁਰੱਖਿਅਤ ,ਲੋਕਾਂ ਨੂੰ ਅਫਵਾਹਾਂ ‘ਤੇ ਯਕੀਨ ਨਾ ਕਰਨ ਦੀ ਅਪੀਲ-ਸਿਵਲ ਸਰਜ਼ਨ

ਲੁਧਿਆਣਾ, 22 ਸਤੰਬਰ ( ਸਤ ਪਾਲ ਸੋਨੀ ) ਅੱਜ ਸਿਵਲ ਸਰਜਨ ਲੁਧਿਆਣਾ ਦੀ ਪ੍ਰਧਾਨਗੀ ਹੇਠ ਜਿਲਾ ਏ.ਈ.ਐਫ.ਆਈ ਕਮੇਟੀ ਦੀ ਮੀਟਿੰਗ ਹੋਈ। ਜਿਸ ਵਿਚ ਜਿਲਾ ਏ.ਈ.ਐਫ.ਆਈ. ਕਮੇਟੀ ਦੇ ਸਾਰੇ ਮੈਬਂਰਾਂ ਨੇ ਹਿੱਸਾ ਲਿਆ। ਇਸ ਮੀਟਿੰਗ ਵਿਚ ਬੀਤੇ ਦਿਨੀ ਫੌਜੀ ਮੁਹੱਲਾ ਲੁਧਿਆਣਾ ਵਿਖੇ ਪਲਸ ਪੋਲੀਓ ਮੁਹਿੰਮ ਦੌਰਾਨ ਅਦਿਤਿਆ ਉਮਰ ਡੇਢ ਸਾਲ ਦੀ ਅਚਾਨਕ ਹੋਈ ਮੌਤ ਦੇ ਕਾਰਨਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਸਿਵਲ ਸਰਜਨ ਲੁਧਿਆਣਾ ਡਾ. ਹਰਦੀਪ ਸਿੰਘ ਨੇ ਅੱਜ ਆਪਣੇ ਦਫ਼ਤਰ ਵਿਖੇ ਬੁਲਾਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆ ਦੱਸਿਆ ਕਿ ਪਲਸ ਪੋਲੀਓ ਮੁਹਿੰਮ ਭਾਰਤ ਵਿਚ 1995 ਤੋ ਂਲਗਾਤਾਰ ਜਾਰੀ ਹੈ ਅਤੇ ਪੋਲੀਓ ਦੀਆਂ ਬੂੰਦਾ ਯੂ.ਆਈ.ਪੀ. ਪ੍ਰੋਗਰਾਮ ਅਧੀਨ 1978 ਤੋ ਲਗਾਤਾਰ ਪਿਲਾਈਆਂ ਜਾ ਰਹੀਆਂ ਹਨ। ਸਤੰਬਰ 2017 ਦੀ ਪਲਸ ਪੋਲੀਓ ਮੁਹਿੰਮ (ਮਿਤੀ 17 ਸਤੰਬਰ ਤੋ 21 ਸਤੰਬਰ 2017 ਤੱਕ) ਦੌਰਾਨ ਜਿਲਾ ਲੁਧਿਆਣਾ ਵਿਖੇ 3,70,000 ਤੋ ਵੱਧ ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਜਾ ਚੁੱਕੀਆਂ ਹਨ, ਪ੍ਰੰਤੂ ਪੂਰੇ ਜਿਲੇ ਵਿਚ ਕਿਤੇ ਵੀ ਕਿਸੇ ਕਿਸਮ ਦੀ ਅਣ-ਸੁਖਾਵੀਂ ਘਟਨਾ ਨਹੀ ਵਾਪਰੀ।
ਸਿਵਲ ਸਰਜਨ ਲੁਧਿਆਣਾ ਨੇ ਦੱਸਿਆ ਕਿ ਫੌਜੀ ਮੁਹੱਲਾ ਏਰੀਆ ਡਿਸਪੈਸਂਰੀ ਅਬਦੁੱਲਾ ਪੁਰ ਬਸਤੀ ਦੇ ਅਧੀਨ ਪੈਦਂੀ ਹੈ। ਇਸ ਮੁਹੱਲੇ ਵਿਚ ਮੁਹਿੰਮ ਦੌਰਾਨ 3902 ਬੂੰਦਾਂ ਪਿਲਾਈਆਂ ਗਈਆਂ ਸਨ ਅਤੇ ਫੌਜੀ ਮੁਹੱਲਾ ਵਿਚ ਵੀ ਉਸੇ ਟੀਮ ਵਲੋ ਮਰਨ ਵਾਲੇ ਬੱਚੇ ਸਮੇਤ ਹੋਰ 28 ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਗਈਆਂ ਸਨ, ਜਦ ਕਿ ਬਾਕੀ ਸਾਰੇ ਬੱਚੇ ਠੀਕ ਅਤੇ ਤੰਦਰੁਸਤ ਹਨ। ਜਿਲਾ  ਏ.ਈ.ਐਫ.ਆਈ. ਕਮੇਟੀ ਮੈਬਂਰਾਂ ਇਸ ਗੱਲ ਤੇ ਇਕਮੱਤ ਹਨ ਕਿ ਪੋਲੀਓ ਰੋਧਕ ਬੂੰਦਾਂ ਨਾਲ ਬੱਚੇ ਦੀ ਮੌਤ ਨਹੀ ਹੋ ਸਕਦੀ। ਇਸ ਤੋ ਇਲਾਵਾ ਕੋਈ ਹੋਰ ਕਾਰਨ ਜਿਸ ਤਰਾਂ ਕਿ ਕਿਸੇ ਕਿਸਮ ਦਾ ਦਿਮਾਗੀ ਦੌਰਾ ਪੈਣਾ, ਗਲੇ ਵਿਚ ਕਿਸੇ ਤਰਲ ਪਦਾਰਥ ਦਾ ਚਲੇ ਜਾਣਾ ਆਦਿ ਹੋਰ ਕਾਰਨ ਵੀ ਹੋ ਸਕਦੇ ਹਨ, ਕਿਉਕਿ ਪੋਸਟ ਮਾਰਟਮ ਦੀ ਫਾਈਨਲ ਰਿਪੋਰਟ ਅਜੇ ਪੈਡਿੰਗ ਹੈ। ਇਸ ਕਰਕੇ ਬੱਚੇ ਦੀ ਮੌਤ ਦਾ ਸਪਸੱਟ ਕਾਰਨ ਪੋਸਟ ਮਾਰਟਮ ਦੀ ਫਾਈਨਲ ਰਿਪੋਰਟ ਆਉਣ ਤੋ ਬਾਅਦ ਹੀ ਪਤਾ ਲਗ ਸਕੇਗੀ। ਏ.ਈ.ਐਫ.ਆਈ. ਕਮੇਟੀ ਮੈਬਂਰਾਂ ਵਲੋ ਬੱਚੇ ਦੀ ਅਚਾਨਕ ਹੋਈ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਅਤੇ ਕਮੇਟੀ ਵਲੋ ਪੂਰੇ ਕੇਸ ਦੀ ਜਾਂਚ ਪਡ਼ਤਾਲ ਕੀਤੀ ਜਾ ਰਹੀ ਹੈ। ਉਹਨਾਂ ਸਮੂਹ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਕਿਸੇ ਕਿਸਮ ਦੀਆਂ ਅਫਵਾਹਾਂ ‘ਤੇ ਯਕੀਨ ਨਾ ਕਰਨ। ਪੋਲੀਓ ਦੀ ਦਵਾਈ ਬੱਚਿਆਂ ਦੀ ਵੈਕਸੀਨੇਸ਼ਨ ਪੂਰੀ ਤਰਾਂ ਸੁਰੱਖਿਅਤ ਹੈ ਅਤੇ ਪੋਲੀਓ ਨੂੰ ਦੇਸ਼ ਵਿੱਚੋਂ ਜਡ਼ ਤੋਂ ਖਤਮ ਕਰਨ ਲਈ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਹੈ।
ਇਸ ਮੌਕੇ ਡਾ: ਜਸਵੀਰ ਸਿੰਘ ਜਿਲਾ ਟੀਕਾਕਰਨ ਅਫਸਰ ਲੁਧਿਆਣਾ, ਡਾ: ਗਗਨ ਸ਼ਰਮਾਂ ਐਸ.ਐਮ.ਓ. ਡਬਲਯੂ.ਐਚ.ਓ., ਡਾ: ਰਜਿੰਦਰ ਗੁਲਾਟੀ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਖੰਨਾ (ਪੈਡਾਟਰੀਸੀਅਨ), ਡਾ: ਅਵਿਨਾਸ਼ ਜਿੰਦਲ ਮੈਡੀਕਲ ਅਫਸਰ ਸਿਵਲ ਹਸਪਤਾਲ, ਲੁਧਿਆਣਾ, ਡਾ: ਰਮੇਸ਼ ਐਪੀਡਿਮੋਲਿਜਸਟ ਦਫਤਰ ਸਿਵਲ ਸਰਜਨ ਲੁਧਿਆਣਾ, ਡਾ: ਪੁਨੀਤ ਜੁਨੇਜਾ ਨੋਡਲ ਅਫਸਰ ਏ.ਈ.ਐਫ.ਆਈ., ਡਾ: ਗੁਰਦੀਪ ਸਿੰਘ ਧੂਰੀਆ ਬੱਚਿਆਂ ਦਾ ਵਿਭਾਗ ਡੀ.ਐਮ.ਸੀ. ਐਚ ਲੁਧਿਆਣਾ, ਡਾ: ਅਤੁੱਲ ਗੋਇਲ ਬੱਚਿਆਂ ਦਾ ਵਿਭਾਗ ਸੀ.ਐਮ.ਸੀ. ਐਚ ਲੁਧਿਆਣਾ, ਡਾ: ਐਸ.ਐਸ. ਬੇਦੀ ਅਤੇ ਡਾ: ਨਵੀਨ ਬਜਾਜ ਆਈ.ਏ.ਪੀ. ਲੁਧਿਆਣਾ  ਹਾਜਰ ਸਨ।

4800cookie-checkਫੌਜੀ ਮੁਹੱਲਾ ਵਿਖੇ ਡੇਢ ਸਾਲਾ ਬੱਚੇ ਦੀ ਮੌਤ ਦਾ ਕਾਰਨ ਜਾਨਣ ਲਈ ਏ.ਈ.ਐਫ.ਆਈ. ਕਮੇਟੀ ਦੇ ਮੈਬਂਰਾਂ ਦੀ ਮੀਟਿੰਗ

Leave a Reply

Your email address will not be published. Required fields are marked *

error: Content is protected !!