![]()

ਬੱਚੀਆਂ ਨਾਲ ਤਾਲੀਮ ਦੌਰਾਨ ਤਸ਼ੱਦੁਤ ਕਰਨਾ ਗਲਤ : ਸ਼ਾਹੀ ਇਮਾਮ
ਲੁਧਿਆਣਾ, 20 ਸਤੰਬਰ (ਚਡ਼੍ਹਤ ਪੰਜਾਬ ਦੀ) : ਅੱਜ ਇੱਥੇ ਜਾਮਾ ਮਸਜਿਦ ਲੁਧਿਆਣਾ ‘ਚ ਪ੍ਰਸਿੱਧ ਇਸਲਾਮਿਕ ਸਿੱਖਿਅਕ ਮੌਲਾਨਾ ਗਿਆਸੂਦੀਨ ਧਾਮਪੁਰੀ ਆਪਣੀ ਕਿਤਾਬ ਨੂੰ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ ਤੋਂ ਰਿਲੀਜ ਕਰਵਾਉਣ ਲਈ ਵਿਸ਼ੇਸ਼ ਤੌਰ ‘ਤੇ ਪੁੱਜੇ । ਇਸ ਮੌਕੇ ‘ਤੇ ਨਾਇਬ ਸ਼ਾਹੀ ਇਮਾਮ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ, ਗੁਲਾਮ ਹਸਨ ਕੈਸਰ , ਮੁਹੰਮਦ ਮੁਸਤਕੀਮ, ਕਾਰੀ ਮੁਹੰਮਦ ਮੋਹਤਰਮ , ਸ਼ਾਹ ਨਵਾਜ ਖਾਨ ਵਿਸ਼ੇਸ਼ ਰੁਪ ‘ਚ ਮੌਜੂਦ ਸਨ । ਉਰਦੂ ਭਾਸ਼ਾ ‘ਚ ਲਿਖੀ ਗਈ ਕਿਤਾਬ ਦਾ ਵਿਮੋਚਨ ਕਰਦੇ ਹੋਏ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ ਨੇ ਕਿਹਾ ਕਿ ਅੱਜ ਦੁਨਿਆ ਭਰ ‘ਚ ਬੱਚੀਆਂ ‘ਤੇ ਤਸ਼ੱਦੁਤ ਇੱਕ ਸੁਲਗਦਾ ਮਸਲਾ ਹੈ । ਉਨਾਂ ਕਿਹਾ ਕਿ ਇਸ ਕਿਤਾਬ ‘ਚ ਅਧਿਆਪਿਕਾਂ ਨੂੰ ਇਹ ਸੁਨੇਹਾ ਦਿੱਤਾ ਗਿਆ ਹੈ ਕਿ ਉਹ ਪਡ਼ਾਉਂਦੇ ਸਮੇਂ ਵਿਦਿਆਰਥੀਆਂ ਦੇ ਨਾਲ ਆਪਣਾ ਸੁਭਾਅ ਨਿਰਮਲ ਅਤੇ ਪ੍ਰੇਮ ਵਾਲਾ ਰੱਖਣ । ਉਨਾਂ ਕਿਹਾ ਕਿ ਇਹ ਵੀ ਇੱਕ ਹਕੀਕਤ ਹੈ ਕਿ ਬਹੁਤ ਸਾਰੇ ਵਿਦਿਆਰਥੀ ਸਿਖਿਅਕਾਂ ਦੀ ਸੱਖਤੀ ਕਰਕੇ ਪਡ਼ਾਈ ਅਧੂਰੀ ਛੱਡ ਦਿੰਦੇ ਹਨ । ਇਸ ਮੌਕੇ ‘ਤੇ ਕਿਤਾਬ ਦੇ ਲੇਖਕ ਮੌਲਾਨਾ ਗਿਆਸੂਦੀਨ ਧਾਮਪੁਰੀ ਨੇ ਦੱਸਿਆ ਕਿ ਉਨਾਂ ਦੀ ਇਹ ਕਿਤਾਬ ਉਹਨਾਂ ਸਿਖਿਅਕਾਂ ਲਈ ਹੈ ਜੋ ਕਿ ਬੱਚੀਆਂ ‘ਤੇ ਪਡ਼ਾਈ ਦੇ ਸਮੇਂ ਜ਼ੁਲਮ ਕਰਦੇ ਹਨ। ਉਨਾਂ ਕਿਹਾ ਕਿ ਅਜਿਹੀ ਕਿਤਾਬ ਦੀ ਜ਼ਿਆਦਾ ਜ਼ਰੂਰਤ ਸੀ ਅਤੇ ਜ਼ੁਲਮ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨੂੰ ਦੇਖਣ, ਮਿਲਣ ਅਤੇ ਸੁਣਨ ਤੋਂ ਬਾਅਦ ਮੈਂ ਕਿਤਾਬ ਲਿਖੀ ਹੈ । ਉਨਾਂ ਦੱਸਿਆ ਕਿ ਜਲਦੀ ਇਸਦਾ ਹਿੰਦੀ ਅਡੀਸ਼ਨ ਵੀ ਆਵੇਗਾ । ਇੱਕ ਸਵਾਲ ਦੇ ਜਵਾਬ ‘ਚ ਉਨਾਂ ਕਿਹਾ ਕਿ ਇਸ ਕਿਤਾਬ ਦਾ ਪਹਿਲਾਂ ਸੁਨੇਹਾ ਸ਼ਾਹੀ ਇਮਾਮ ਪੰਜਾਬ ਵੱਲੋਂ ਲਿਖਿਆ ਗਿਆ ਸੀ ਇਸ ਲਈ ਮੈਂ ਅੱਜ ਇਸਦੇ ਵਿਮੋਚਨ ਲਈ ਲੁਧਿਆਣਾ ਆਇਆ ਹਾਂ।ਲੁਧਿਆਣਾ, 20 ਸਤੰਬਰ ( ਸਤ ਪਾਲ ਸੋਨੀ ) : ਅੱਜ ਇੱਥੇ ਜਾਮਾ ਮਸਜਿਦ ਲੁਧਿਆਣਾ ‘ਚ ਪ੍ਰਸਿੱਧ ਇਸਲਾਮਿਕ ਸਿੱਖਿਅਕ ਮੌਲਾਨਾ ਗਿਆਸੂਦੀਨ ਧਾਮਪੁਰੀ ਆਪਣੀ ਕਿਤਾਬ ਨੂੰ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ ਤੋਂ ਰਿਲੀਜ ਕਰਵਾਉਣ ਲਈ ਵਿਸ਼ੇਸ਼ ਤੌਰ ‘ਤੇ ਪੁੱਜੇ । ਇਸ ਮੌਕੇ ‘ਤੇ ਨਾਇਬ ਸ਼ਾਹੀ ਇਮਾਮ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ, ਗੁਲਾਮ ਹਸਨ ਕੈਸਰ , ਮੁਹੰਮਦ ਮੁਸਤਕੀਮ, ਕਾਰੀ ਮੁਹੰਮਦ ਮੋਹਤਰਮ , ਸ਼ਾਹ ਨਵਾਜ ਖਾਨ ਵਿਸ਼ੇਸ਼ ਰੁਪ ‘ਚ ਮੌਜੂਦ ਸਨ । ਉਰਦੂ ਭਾਸ਼ਾ ‘ਚ ਲਿਖੀ ਗਈ ਕਿਤਾਬ ਦਾ ਵਿਮੋਚਨ ਕਰਦੇ ਹੋਏ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ ਨੇ ਕਿਹਾ ਕਿ ਅੱਜ ਦੁਨਿਆ ਭਰ ‘ਚ ਬੱਚੀਆਂ ‘ਤੇ ਤਸ਼ੱਦੁਤ ਇੱਕ ਸੁਲਗਦਾ ਮਸਲਾ ਹੈ । ਉਨਾਂ ਕਿਹਾ ਕਿ ਇਸ ਕਿਤਾਬ ‘ਚ ਅਧਿਆਪਿਕਾਂ ਨੂੰ ਇਹ ਸੁਨੇਹਾ ਦਿੱਤਾ ਗਿਆ ਹੈ ਕਿ ਉਹ ਪਡ਼ਾਉਂਦੇ ਸਮੇਂ ਵਿਦਿਆਰਥੀਆਂ ਦੇ ਨਾਲ ਆਪਣਾ ਸੁਭਾਅ ਨਿਰਮਲ ਅਤੇ ਪ੍ਰੇਮ ਵਾਲਾ ਰੱਖਣ । ਉਨਾਂ ਕਿਹਾ ਕਿ ਇਹ ਵੀ ਇੱਕ ਹਕੀਕਤ ਹੈ ਕਿ ਬਹੁਤ ਸਾਰੇ ਵਿਦਿਆਰਥੀ ਸਿਖਿਅਕਾਂ ਦੀ ਸੱਖਤੀ ਕਰਕੇ ਪਡ਼ਾਈ ਅਧੂਰੀ ਛੱਡ ਦਿੰਦੇ ਹਨ । ਇਸ ਮੌਕੇ ‘ਤੇ ਕਿਤਾਬ ਦੇ ਲੇਖਕ ਮੌਲਾਨਾ ਗਿਆਸੂਦੀਨ ਧਾਮਪੁਰੀ ਨੇ ਦੱਸਿਆ ਕਿ ਉਨਾਂ ਦੀ ਇਹ ਕਿਤਾਬ ਉਹਨਾਂ ਸਿਖਿਅਕਾਂ ਲਈ ਹੈ ਜੋ ਕਿ ਬੱਚੀਆਂ ‘ਤੇ ਪਡ਼ਾਈ ਦੇ ਸਮੇਂ ਜ਼ੁਲਮ ਕਰਦੇ ਹਨ। ਉਨਾਂ ਕਿਹਾ ਕਿ ਅਜਿਹੀ ਕਿਤਾਬ ਦੀ ਜ਼ਿਆਦਾ ਜ਼ਰੂਰਤ ਸੀ ਅਤੇ ਜ਼ੁਲਮ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨੂੰ ਦੇਖਣ, ਮਿਲਣ ਅਤੇ ਸੁਣਨ ਤੋਂ ਬਾਅਦ ਮੈਂ ਕਿਤਾਬ ਲਿਖੀ ਹੈ । ਉਨਾਂ ਦੱਸਿਆ ਕਿ ਜਲਦੀ ਇਸਦਾ ਹਿੰਦੀ ਅਡੀਸ਼ਨ ਵੀ ਆਵੇਗਾ । ਇੱਕ ਸਵਾਲ ਦੇ ਜਵਾਬ ‘ਚ ਉਨਾਂ ਕਿਹਾ ਕਿ ਇਸ ਕਿਤਾਬ ਦਾ ਪਹਿਲਾਂ ਸੁਨੇਹਾ ਸ਼ਾਹੀ ਇਮਾਮ ਪੰਜਾਬ ਵੱਲੋਂ ਲਿਖਿਆ ਗਿਆ ਸੀ ਇਸ ਲਈ ਮੈਂ ਅੱਜ ਇਸਦੇ ਵਿਮੋਚਨ ਲਈ ਲੁਧਿਆਣਾ ਆਇਆ ਹਾਂ।