ਲੁਧਿਆਣਾ ਦੀ ਸਨਅਤ ਸੂਬੇ ਦੇ ਨਾਲ-ਨਾਲ ਦੇਸ਼ ਦੀ ਆਰਥਿਕਤਾ ਦੀ ਰੀਡ਼ ਦੀ ਹੱਡੀ-ਵੀ.ਪੀ.ਸਿੰਘ ਬਦਨੌਰ

Loading

ਲੁਧਿਆਣਾ ਦੇ ਸਨਅਤਕਾਰਾਂ ਵੱਲੋਂ ਦੇਸ਼ ਦੀ ਆਰਥਿਕਤਾ ਵਿੱਚ ਪਾਏ ਯੋਗਦਾਨ ਲਈ ਪ੍ਰਸੰਸ਼ਾ

ਲੁਧਿਆਣਾ, 20 ਸਤੰਬਰ ( ਸਤ ਪਾਲ ਸੋਨੀ ) :     ਅੱਜ ਇੱਥੇ ਲੁਧਿਆਣਾ ਮੈਨੇਜਮੈਂਟ ਐਸੋਸੀਏਸ਼ਨ ਵੱਲੋਂ ਆਪਣਾ 39ਵਾਂ ਸਾਲਾਨਾ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਵਿੱਚ ਸ੍ਰੀ ਵੀ.ਪੀ. ਸਿੰਘ ਬਦਨੌਰ ਮਾਨਯੋਗ ਰਾਜਪਾਲ ਪੰਜਾਬ ਸਮੇਤ ਪ੍ਰਮੁੱਖ ਸਨਅਤਕਾਰਾਂ ਨੇ ਸ਼ਮੂਲੀਅਤ ਕੀਤੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਰਾਜਪਾਲ ਸ੍ਰੀ ਬਦਨੌਰ ਨੇ ਲੁਧਿਆਣਾ ਦੇ ਸਨਅਤਕਾਰਾਂ ਦੀ ਪ੍ਰਸੰਸ਼ਾ ਕਰਦਿਆਂ ਕਿਹਾ ਕਿ ਲੁਧਿਆਣਾ ਦੀ ਇੰਡਸਟਰੀ ਸੂਬੇ ਦੇ ਨਾਲ-ਨਾਲ ਦੇਸ਼ ਦੀ ਆਰਥਿਕਤਾ ਦੀ ਰੀਡ਼ ਦੀ ਹੱਡੀ ਹੈ। ਇੱਥੋਂ ਦੀ ਸਾਈਕਲ, ਸਿਲਾਈ ਮਸ਼ੀਨ, ਆਟੋ-ਪਾਰਟਸ ਅਤੇ ਹੌਜ਼ਰੀ ਵਿਸ਼ਵ ਪ੍ਰਸਿੱਧ ਇੰਡਸਟਰੀਜ਼ ਹਨ। ਇਹ ਸੂਬੇ ਅਤੇ ਦੇਸ਼ ਦੇ ਆਰਥਿਕ ਵਿਕਾਸ ਦੇ ਨਾਲ-ਨਾਲ ਹਜ਼ਾਰਾਂ ਪਰਿਵਾਰਾਂ ਨੂੰ ਰੋਜ਼ਗਾਰ ਮੁਹੱਈਆ ਕਰਵਾ ਰਹੀਆਂ ਹਨ। ਉਹਨਾਂ ਦੇਸ਼ ਦੇ ਸਨਅਤਕਾਰਾਂ ਦੀ ਪ੍ਰਸੰਸ਼ਾ ਕਰਦਿਆਂ ਕਿਹਾ ਕਿ ਕਾਰੋਬਾਰੀਆਂ ਦੇ ਸਿਰ ‘ਤੇ ਅੱਜ ਦੇਸ਼ ਬਹੁਤੇ ਖੇਤਰਾਂ ਵਿੱਚ ਆਤਮ-ਨਿਰਭਰ ਬਣ ਗਿਆ ਹੈ।
ਉਨਾਂ ਸਨਅਤਾਂ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਜਪਾਨ ਅਤੇ ਹੋਰਨਾਂ ਵਿਕਸਤ ਦੇਸ਼ਾਂ ਨੂੰ ਅਧਾਰ ਬਣਾਉਣ ਦੀ ਲੋਡ਼ ‘ਤੇ ਜੋਰ ਦਿੱਤਾ। ਉਹਨਾਂ ਇਸ ਮੌਕੇ ਕਈ ਵਿਸ਼ਵ ਪ੍ਰਸਿੱਧ ਸਨਅਤਾਂ ਦੀ ਕਾਮਯਾਬੀ ਬਾਰੇ ਵੀ ਚਾਨਣਾ ਪਾਇਆ। ਉਹਨਾਂ ਇਹ ਵੀ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਇੰਡਸਟਰੀ ਨੂੰ ਹੋਰ ਉੱਚਾ ਚੁੱਕਣ ਲਈ ਲਗਾਤਾਰ ਉਪਰਾਲੇ ਕਰ ਰਹੀਆਂ ਹਨ ਅਤੇ ਨਵੀਆਂ ਸਕੀਮਾਂ ਬਣਾਈਆਂ ਜਾ ਰਹੀਆਂ ਹਨ, ਜਿਨਾਂ ਦਾ ਸਨਅਤਕਾਰਾਂ ਨੂੰ ਲਾਭ ਲੈਣਾ ਚਾਹੀਦਾ ਹੈ।
ਸ੍ਰੀ ਬਦਨੌਰ ਨੇ ਕਿਹਾ ਕਿ ਉਹਨਾਂ ਖੁਦ ਇੰਡਸਟਰੀ ਨਾਲ ਨੇਡ਼ੇ ਹੋ ਕੇ ਕੰਮ ਕੀਤਾ ਹੈ ਅਤੇ ਇੰਡਸਟਰੀ ਨਾਲ ਨੇਡ਼ੇ ਤੋਂ ਜੁਡ਼ੇ ਰਹੇ ਹਨ, ਉਸ ਵੇਲੇ ਦੇਸ਼ ਵਿੱਚ ਕੁਝ ਕੁ ਹੀ ਸਨਅਤਾਂ ਹੁੰਦੀਆਂ ਸਨ। ਉਹਨਾਂ ਆਪਣੇ ਪਿਛੋਕਡ਼ ਬਾਰੇ ਕਿਹਾ ਕਿ ਉਹ ਰਾਜਸਥਾਨ ਸੂਬੇ ਦੇ ਭੀਲਵਾਡ਼ਾ ਖੇਤਰ ਨਾਲ ਸਬੰਧਤ ਹਨ, ਜਿੱਥੇ ਇੰਡਸਟਰੀ ਨੇ ਬਹੁਤ ਜਿਆਦਾ ਤਰੱਕੀ ਕੀਤੀ ਹੈ, ਇਹ ਸਭ ਸਖ਼ਤ ਮਿਹਨਤ, ਦ੍ਰਿਡ਼ ਨਿਸ਼ਚਾ ਅਤੇ ਇਮਾਨਦਾਰੀ ਨਾਲ ਹੀ ਸੰਭਵ ਹੈ।

 

 


ਇਸ ਮੌਕੇ ਵੱਖ-ਵੱਖ ਖੇਤਰਾਂ ਵਿੱਚ ਆਪਣਾ ਯੋਗਦਾਨ ਪਾਉਣ ਵਾਲੀਆਂ ਸ਼ਖਸ਼ੀਅਤਾਂ ਨੂੰ ਲੁਧਿਆਣਾ ਮੈਨੇਜਮੈਂਟ ਐਸੋਸੀਏਸ਼ਨ ਵੱਲੋਂ ਸਨਮਾਨਿਤ ਕੀਤਾ ਗਿਆ, ਜਿਨਾਂ ਵਿੱਚ ਸ੍ਰੀ ਦਲਜੀਤ ਸਿੰਘ ਈ.ਡੀ.- ਅੰਬਰ ਇੰਟਰਪ੍ਰਾਈਜ਼ਸ ਇੰਡੀਆ ਪ੍ਰਾਈਵੇਟ ਲਿਮਟਿਡ ਗੁਡ਼ਗਾਂਓ, ਸ੍ਰੀ ਜਤਿੰਦਰ ਸਿੰਘ-ਮੈਨੇਜ਼ਰ ਐਚ.ਡੀ.ਐਫ.ਸੀ. ਬੈਂਕ ਲੁਧਿਆਣਾ, ਸ੍ਰੀ ਅਭਿਮੰਨਿਓ ਮੁੰਜ਼ਾਲ-ਉੱਦਮੀ ਨਵੀਂ ਦਿੱਲੀ, ਸ੍ਰੀ ਰਜਿੰਦਰ ਸ਼ਰਮਾ-ਨੋਬਲ ਫਾਂਊਡੇਸ਼ਨ ਲੁਧਿਆਣਾ, ਸ੍ਰੀ ਰਵਿੰਦਰ ਵਰਮਾ-ਚੇਅਰਮੈਨ ਗੰਗਾ ਏਰੋਵੂਲਜ਼ ਲਿਮਟਿਡ ਲੁਧਿਆਣਾ ਅਤੇ ਜਨਰਲ ਬਿਕਰਮ ਸਿੰਘ-ਚੀਫ਼ ਆਫ਼ ਆਰਮੀ ਸਟਾਫ (ਰਿਟਾ.) ਇੰਡੀਆ ਸ਼ਾਮਿਲ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ.ਕੇ.ਐਨ.ਐਸ.ਕੰਗ ਪ੍ਰਧਾਨ ਲੁਧਿਆਣਾ ਮੈਨੇਜਮੈਂਟ ਐਸੋਸੀਏਸ਼ਨ, ਸ੍ਰੀ ਕਮਲ ਵਡੇਰਾ ਸੀਨੀਅਰ ਵਾਈਸ ਪ੍ਰਧਾਨ ਐਲ.ਐਮ.ਏ., ਸ੍ਰੀ ਰਾਮੇਸ਼ ਗੁਪਤਾ, ਸ੍ਰੀ ਰਿਸ਼ੀ ਪਾਹਵਾ ਸ੍ਰੀ ਵੀ.ਕੇ.ਗੋਇਲ ਹਾਜ਼ਰ ਸਨ।

4610cookie-checkਲੁਧਿਆਣਾ ਦੀ ਸਨਅਤ ਸੂਬੇ ਦੇ ਨਾਲ-ਨਾਲ ਦੇਸ਼ ਦੀ ਆਰਥਿਕਤਾ ਦੀ ਰੀਡ਼ ਦੀ ਹੱਡੀ-ਵੀ.ਪੀ.ਸਿੰਘ ਬਦਨੌਰ

Leave a Reply

Your email address will not be published. Required fields are marked *

error: Content is protected !!