![]()

ਸ਼ਰਮ ਦੀ ਗੱਲ ਹੈ ਕਿ ਅਸੀਂ ਜਿੰਦਗੀ ਦੀ ਜੰਗ ਹਾਰ ਗਏ। ਸ਼ਾਹੀ ਇਮਾਮ ਪੰਜਾਬ
ਲੁਧਿਆਣਾ 11 ਜੂਨ (ਸਤ ਪਾਲ ਸੋਨੀ) : ਜਿਲਾ ਸੰਗਰੂਰ ਦੇ ਪਿੰਡ ਭਗਵਾਨਪੁਰਾ ‘ ਚ ਦੋ ਸਾਲ ਦੇ ਮਾਸੂਮ ਬੱਚੇ ਫਤੇਹਵੀਰ ਸਿੰਘ ਦੀ ਬੋਰਵੇਲ ਚ ਡਿੱਗਣ ਤੋਂ ਬਾਅਦ ਉਸਨੂੰ ਬਾਹਰ ਕੱਢਣ ਹੋਈ ਲੰਬੀ ਦੇਰੀ ਨਾਲ ਉਸਦੀ ਮੌਤ ਹੋ ਗਈ।ਇਸ ਦੁਖਦ ਘਟਨਾ ਨੇ ਦੇਸ਼ ਭਰ ਦੀਆਂ ਰਾਜ ਸਰਕਾਰਾਂ ਤੇ ਕੇਂਦਰ ਸਰਕਾਰ ਤੇ ਇਕ ਸਵਾਲ ਖੜਾ ਕਰ ਦਿੱਤਾ ਹੈ, ਕਿ ਚੰਦ ਤੇ ਪਹੁੰਚਣ ਦਾ ਦਾਅਵਾ ਕਰਨ ਵਾਲੇ 21 ਵੀਂ ਸਦੀ ਦੇ ਲੋਕ 120 ਫੁੱਟ ਜਮੀਨ ਦੇ ਥੱਲਿਓਂ ਇਕ ਬੱਚੇ ਨੂੰ ਜਿੰਦਾ ਬਾਹਰ ਨਹੀਂ ਕੱਢ ਸਕਦੇ। ਅੱਜ ਜਾਮਾ ਮਸਜਿਦ ਲੁਧਿਆਣਾ ਵਿਖੇ ਫ਼ਤੇਹਵੀਰ ਸਿੰਘ ਲਈ ਦੁੱਖ ਤੇ ਗਮ ਦਾ ਇਜਹਾਰ ਕਰਦੇ ਹੋਏ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਓਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ ਫ਼ਤੇਹਵੀਰ ਅਸੀਂ ਸ਼ਰਮਿੰਦਾ ਹਾਂ ਕਿਉਂਕਿ ਦੇਸ਼ ਦੀ ਅਜ਼ਾਦੀ ਤੋਂ ਬਾਅਦ ਇੱਥੇ ਧਰਮ ਤੇ ਜਾਤੀ ਦੇ ਆਧਾਰ ਤੇ ਇਕ ਦੂਜੇ ਨੂੰ ਮਾਰਨਾ ਸਿਖਿਆ ਅਤੇ ਇਸ ਵਜ੍ਹਾ ਨਾਲ ਹੀ ਅਸੀਂ ਆਪਣੇ ਸਮਾਜ ਅਤੇ ਦੇਸ਼ ਵਿੱਚ ਜਿੰਦਗੀ ਦੀ ਜੰਗ ਹਾਰ ਜਾਣੇ ਆ। ਸ਼ਾਹੀ ਇਮਾਮ ਨੇ ਕਿਹਾ ਕਿ ਫ਼ਤੇਹਵੀਰ ਨੇ ਆਪਣੀ ਜਾਨ ਦੀ ਕੁਰਬਾਨੀ ਦੇਕੇ ਸਾਨੂੰ ਇੱਕ ਵਾਰ ਫੇਰ ਤੋਂ ਜਗਾਉਣ ਦੀ ਕੋਸ਼ਿਸ਼ ਕੀਤੀ ਹੈ ਹੁਣ ਸਮਾਂ ਆ ਗਿਆ ਹੈ ਅਸੀਂ ਸੰਭਲ ਜਾਈਏ । ਉਨ੍ਹਾਂ ਕਿਹਾ ਕਿ ਬੋਰਵੈਲ ਚ ਬੱਚੇ ਦੁਨਿਆ ਭਰ ਵਿਚ ਡਿਗਦੇ ਨੇ ਪਰ ਸਹੀ ਸਲਾਮਤ ਕੱਢੇ ਜਾਂਦੇ ਨੇ, ਸਾਡੇ ਸਿਸਟਮ ਚ ਹੁਣ ਵੀ ਬਹੁਤ ਸਾਰੀਆਂ ਕਮੀਆਂ ਨੇ ਜਿਨ੍ਹਾਂ ਨੂੰ ਜਲਦ ਹੀ ਦੂਰ ਕਰਨਾ ਹੋਏਗਾ। ਜੇਕਰ ਸਮਾਂ ਰਹਿੰਦੇ ਸਹੀ ਫੈਸਲਾ ਲਿਆ ਗਿਆ ਹੁੰਦਾ ਤਾਂ ਫਤੇਹਵੀਰ ਨੂੰ ਆਪਣੀ ਜਾਨ ਨਾ ਗੁਆਨੀ ਪੈਂਦੀ। ਸ਼ਾਹੀ ਇਮਾਮ ਪੰਜਾਬ ਨੇ ਕਿਹਾ ਕਿ ਜਿੰਮੇਵਾਰ ਲੋਕਾਂ ਨੂੰ ਨਾ ਸਿਰਫ ਜਵਾਬ ਦੇਹ ਹੋਣਾ ਹੈ ਬਲਕਿ ਸਜ਼ਾ ਦਾ ਵ ਕਾਨੂੰਨ ਹੋਣਾ ਚਾਹੀਦਾ ਹੈ ਤਾਂਕਿ ਐਸੇ ਸਮੇਂ ਤੇ ਤਮਾਸ਼ਵੀਨੀ ਦੀ ਵਜਾਏ ਕੰਮ ਹੋ ਸਕੇ।