![]()

ਅੰਗਰੇਜ਼ਾਂ ਵੱਲੋਂ ਸ਼ੁਰੂ ਕੀਤੀ ਪੰਜਾਬ ਨਾਲ ਵਿਤਕਰੇ ਦੀ ਅੱਜ ਵੀ ਪ੍ਰੰਪਰਾ ਜ਼ਾਰੀ ਹੈ, ਹਿੰਦੁਸਤਾਨ ਦੇ ਹੁਕਮਰਾਨਾ ਵਿਚ ਸਿਰਫ ਰੰਗ ਦਾ ਫਰਕ ਪਰ ਨੀਤੀ ਇਕ-ਤਲਵੰਡੀ
ਰਾਏਕੋਟ,ਲੁਧਿਆਣਾ 15 ਸਤੰਬਰ ( ਸਤ ਪਾਲ ਸੋਨੀ ) : ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ ਲਾਮਿਸਾਲ ਸੀ ਜਿਸ ਵਿਚ ਬਿਨਾਂ ਭੇਦ-ਭਾਵ ਹਰ ਕੋਈ ਨਾਗਰਿਕ ਰੱਜ ਕੇ ਰੋਟੀ ਖਾਂਦਾ ਸੀ ਪਰ ਅੰਗਰੇਜ਼ਾਂ ਵੱਲੋਂ ਹਿੰਦੁਸਤਾਨ ਤੇ ਕੀਤੇ ਲੰਮਾ ਸਮਾਂ ਰਾਜ ਤੋਂ ਬਾਅਦ ਜਿੱਥੇ ਪੰਜਾਬ ਦੇ ਲੋਕਾਂ ਨਾਲ ਉਨਾਂ ਵੱਲੋਂ ਸ਼ੁਰੂ ਕੀਤੇ ਨਸ਼ਲੀ ਵਿਤਕਰਿਆਂ ਦੀ ਪ੍ਰੰਪਰਾ ਅੱਜ ਵੀ ਜ਼ਾਰੀ ਹੈ ਪਰ ਫਰਕ ਇਹ ਹੈ ਉਹ ਰੰਗ ਦੇ ਗੋਰੇ ਸਨ ਜਦਕਿ ਅੱਜ ਦੇ ਹਿੰਦੁਸਤਾਨ ਦੇ ਰੰਗ ਦੇ ਸਾਵਲੇ ਹਨ ਪਰ ਇੰਨਾਂ ਨੇ ਪੰਜਾਬ ਪ੍ਰਤੀ ਮਾਡ਼ੀ ਸੋਚ ਹੀ ਰਹੀ ਹੈ, ਜਿਸ ਕਾਰਨ ਸੋਨੇ ਦੀ ਚਿਡ਼ੀ ਕਹਾਉਣ ਵਾਲਾ ਪੰਜਾਬ ਅੱਜ ਬਰਬਾਦੀ ਦੇ ਕੰਡੇ ਹੈ ਅਤੇ ਇਸ ਦਾ ਅੰਨਦਾਤਾ ਕਹਾਉਣ ਵਾਲਾ ਕਿਸਾਨ ਰੋਜ਼ਾਨਾ ਖੁਦਕੁਸ਼ੀਆਂ ਕਰ ਰਿਹਾ ਹੈ। ਇਹ ਟਿੱਪਣੀ ਮਹਾਰਾਜਾ ਦਲੀਪ ਸਿੰਘ ਦੇ ਰਾਜ ਤਿਲਕ ਦਿਵਸ ‘ਤੇ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਕੋਠੀ ਬੱਸੀਆਂ ਵਿਖੇ ਟਰੱਸਟ ਦੇ ਪ੍ਰਧਾਨ ਰਣਜੀਤ ਸਿੰਘ ਤਲਵੰਡੀ ਨੇ ਇਕ ਸਾਦੇ ਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਦੌਰਾਨ ਕੀਤੀ। ਇਸ ਮੌਕੇ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਟਰੱਸਟ ਦੇ ਸਕੱਤਰ ਪਰਮਿੰਦਰ ਸਿੰਘ ਜੱਟਪੁਰੀ ਨੇ ਸੰਬੋਧਨ ਕਰਦਿਆਂ ਮਹਾਰਾਜਾ ਦਲੀਪ ਸਿੰਘ ਨੂੰ 15 ਸਤੰਬਰ 1843 ਈਸਵੀ ‘ਚ ਜਦੋਂ ਉਹ 5 ਸਾਲ ਦੀ ਉਮਰ ਦੇ ਸਨ, ਨੂੰ ਰਾਜ ਗੱਦੀ ‘ਤੇ ਬਿਠਾ ਕੇ ਤਿਲਕ ਲਗਾਉਣ ਤੋਂ ਲੈ ਕੇ ਉਨਾਂ ਦੇ ਪੈਰੇਸ ਦੇ ਰੋਨਾਇਲਡ ਹੋਟਲ ਵਿਚ ਬੈਠ ਕੇ ਰੂਸ ਨਾਲ ਮਿਲ ਕੇ ਹਿੰਦੁਸਤਾਨ ਅਜਾਦ ਕਰਵਾਉਣ ਲਈ ਜਹਾਦ ਵਿੱਢਣ ਦੀਆਂ ਕੀਤੀਆਂ ਕੋਸ਼ਿਸ਼ਾਂ ਆਦਿ ਦੇ ਜੀਵਨ ਬਾਰੇ ਚਾਨਣਾ ਪਾਇਆ ਅਤੇ ਨਾਲ ਹੀ ਸਿੱਖਾਂ ਦੇ ਆਖਰੀ ਵਾਰਸ ਦੇ ਦਰਦਨਾਕ ਇਤਿਹਾਸ ਨਾਲ ਖਿਲਵਾਡ਼ ਕਰਨ ਵਾਲੇ ਸਿੱਖ ਇਤਿਹਾਸਕਾਰਾਂ ਨੂੰ ਵੀ ਆਡ਼ੇ ਹੱਥੀ ਲਿਆ। ਇਸ ਸਮੇਂ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਵਿਚ ਲੱਡੂ ਵੰਡੇ ਗਏ ਅਤੇ ਮਹਾਰਾਜਾ ਦਲੀਪ ਸਿੰਘ ਮਿਊਜੀਅਮ ਵਿਚ ਬਣੇ ਮਹਾਰਾਜਾ ਦਲੀਪ ਸਿੰਘ ਦੇ ਲਾਹੌਰ ਦਰਬਾਰ ਵਿਚ ਉਨਾਂ ਦੇ ਨਮੂਨੇ ਵਜੋਂ ਬਣਾਏ ਗਏ ਤਖਤ ‘ਤੇ ਫੁੱਲਮਾਲਾਵਾਂ ਭੇਂਟ ਕੀਤੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਟਰੱਸਟ ਦੇ ਜਨਰਲ ਸਕੱਤਰ ਅਮਨਦੀਪ ਸਿੰਘ ਗਿੱਲ, ਗੁਰੂ ਨਾਨਕ ਪਬਲਿਕ ਸ.ਸ.ਸਕੂਲ ਦੇ ਡਾਇਰੈਕਟਰ ਮਹਿੰਦਰ ਸਿੰਘ, ਪ੍ਰਿੰਸੀਪਲ ਅਵਤਾਰ ਸਿੰਘ, ਪ੍ਰਭਜੋਤ ਸਿੰਘ ਧਾਲੀਵਾਲ, ਜਥੇਦਾਰ ਮੋਹਣ ਸਿੰਘ ਤਲਵੰਡੀ, ਜੀਵਨ ਸਿੰਘ ਗੋਲਡੀ, ਪਰਮਪ੍ਰੀਤ ਸਿੰਘ ਸਿੱਧੂ, ਚੇਅਰਮੈਨ ਇੰਦਰਜੀਤ ਸਿੰਘ ਗੋਂਦਵਾਲ, ਡਾਇਰੈਕਟਰ ਸਤਿੰਦਰ ਸਿੰਘ ਭੈਣੀ ਦਰੇਡ਼ਾ, ਜਗਰਾਜ ਸਿੰਘ ਰਾਜਾ, ਮਨਪ੍ਰੀਤ ਸਿੰਘ ਗਰੇਵਾਲ, ਸਰਪੰਚ ਜਸਵੀਰ ਸਿੰਘ ਟੂਸੇ ਆਦਿ ਆਗੂ ਹਾਜ਼ਰ ਸਨ।