ਪੰਜਾਬ ਲਾਇਰਜ ਫੋਰਮ ਵੱਲੋ ਪੰਜਾਬ ਪ੍ਰੋਗਰੈਸਿਵ ਵਿਜਨ ਤੇ ਸੈਮੀਨਾਰ 19 ਸਤੰਬਰ ਨੂੰ

Loading


ਲੁਧਿਆਣਾ 15 ਸਤੰਬਰ ( ਸਤ ਪਾਲ ਸੋਨੀ ) :   ਵਕੀਲਾਂ ਦੀ ਮੋਹਰੀ ਸੰਸਥਾ ਪੰਜਾਬ ਲਾਇਰਜ ਫੋਰਮ ਵੱਲੋ 19 ਸਤੰਬਰ ਨੂੰ ਪ੍ਰੋਗਰੈਸਿਵ ਨਜਰਿਏ ਤੇ ਇਕ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੱਦਿਆਂ ਫੋਰਮ ਦੇ ਸਕੱਤਰ ਜਨਰਲ ਐਡਵੋਕੇਟ ਗੁਰਿੰਦਰ ਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਖੇਤਰ ਦੇ ਵਕੀਲ ਭਾਰੀ ਗਿਣਤੀ ਵਿੱਚ ਹਿੱਸਾ ਲੈਣਗੇ। ਇਸ ਮੋਕੇ ਲੈਫਟੀਨੈਂਟ ਜਨਰਲ ਡੀ ਐਸ ਸ਼ੇਰਗਿਲ , ਜਿਹਡ਼ੇ ਪੰਜਾਬ ਦੇ ਮੱਖ ਮੰਤਰੀ ਦੇ ਸੀਨੀਅਰ  ਸਲਾਹਕਾਰ ਹਨ ਅਤੇ ਗਾਰਜਿਅਨਜ ਆਫ ਗਵਰਨੈਸ ਦੇ ਸੀਨੀਅਰ ਉੱਪ ਚੇਅਰਮੈਨ ਵੀ ਹਨ, ਮੁੱਖ ਮਹਿਮਾਨ ਹੋਣਗੇ। ਇਸ ਤੇ ਇਲਾਵਾ ਗਾਰਜਿਅਨਜ ਆਫ ਗਵਰਨੇਸ ਦੇ ਉੱਪ ਚੇਅਰਮੈਨ ਅਤੇ ਪੰਜਾਬ ਐਕਸ ਸਰਵਿਸਮੈਨ ਕਾਰਪੋਰੇਸ਼ਨ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਐੇਸ ਪੀ ਐਸ ਗਰੇਵਾਲ ਵਿਸ਼ੇਸ਼ ਮਹਿਮਾਨ ਹੋਣਗੇ। ਐਡਵੋਕੇਟ ਗੁਰਿੰਦਰ ਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਉਨੱਤੀਸ਼ੀਲ ਪੰਜਾਬ ਦੇ ਨਜਰੀਏ ਤੇ ਬੁਲਾਰੇ ਵੱਖ ਵੱਖ ਅਣਮੁੱਲੇ ਵਿਚਾਰ ਪੇਸ਼ ਕਰਣਗੇ। ਇਸ ਤੋ ਇਲਾਵਾ ਵਕੀਲਾਂ ਨੂੰ ਪੇਸ਼ ਆ ਰਹੀਆਂ ਪਰੇਸ਼ਾਨੀਆਂ ਤੇ ਵੀ ਗੱਲਬਾਤ ਹੋਵੇਗੀ। ਉਨਾਂ ਕਿਹਾ ਕਿ ਪੰਜਾਬ ਦੀ ਆਰਥਿਕ ਅਤੇ ਸਮਾਜਿਕ ਤਰੱਕੀ ਵਿੱਚ ਵਕੀਲਾਂ ਦੇ ਯੋਗਦਾਨ ਨੂੰ ਕਦੇ ਵੀ ਭੁਆਇਆ ਨਹੀਂ ਜਾ ਸਕਦਾ। ਆਊਣ ਵਾਲੇ ਸਮੇਂ ਵਿੱਚ ਪੰਜਾਬ ਦੀ ਤਰੱਕੀ ਨੂੰ ਪਾਰਦਰਸ਼ੀ ਬਨਾਊਣ ਵਿੱਚ  ਵਕੀਲ ਮੁੱਖ ਰੋਲ ਅਦਾ ਕਰਣਗੇ।  ਉਨਾਂ ਦੱਸਿਆ ਕਿ ਕੋਰਟ ਕੰਪਲੈਕਸ ਇਸ ਸਮੇ ਸੁਰਖਿਅਤ ਨਹੀਂ ਹਨ,  ਇਸ ਸਮਾਗਮ ਵਿੱਚ ਸੁਰਖਿਅਤ ਵਾਤਾਵਰਣ ਬਨਾਊਣ ਵਾਸਤੇ ਮਾਹਿਰ ਅਪਣੇ ਅਨੁਭਵ ਪੇਸ਼ ਕਰਣਗੇ ਤਾਂ ਜੋ ਵਕੀਲ ਅਪਣੇ ਕੰਮ ਕਾਜ ਨੂੰ ਸੁਰਖਿਅਤ ਵਾਤਾਵਰਣ ਵਿੱਚ  ਸਿਰੇ ਚਡ਼ਾ ਸਕਣ। ਇਸ ਤੇ ਇਲਾਵਾ ਸੂਬੇ ਵਿੱਚ ਲਾਅ ਐਂਡ ਆਰਡਰ ਦੀ ਸਥਿੱਤੀ ਤੇ ਵੀ ਵਿਚਾਰ ਵਿਟਾਂਦਰਾ ਹੋਵੇਗਾ ਅਤੇ ਰਾਜ ਦੀ ਸਅਨਤੀ ਨੀਤੀਆਂ ਤੇ ਵੀ ਵਿਚਾਰ ਰੱਖੇ ਜਾਣਗੇ? ਜੀ ਅਸ ਟੀ ਮੁੱਦੇ ਤੇ ਵੀ ਗੱਲ ਹੋਵੇਗੀ, ਕਿਊਕਿ ਪੰਜਾਬ ਦਾ ਵਪਾਰੀ ਵਰਗ ਕੇਂਦਰ ਦੀਆਂ ਨੀਤੀਆਂ ਤੋ ਸੰਤੁਸ਼ਟ ਨਹੀਂ ਹੈ। ਐਡਵੋਕੇਟ ਗੁਰਿੰਦਰਪ੍ਰੀਤ ਸਿੰਘ ਨੇ ਕਿਹਾ ਕਿ ਰਾਜ ਵਿੱਚ ਕਰਪਸ਼ਨ ਵਿਰੁਧ ਵਕੀਲ ਹਥਿਆਰ ਦੇ ਰੂਪ ਵਿੱਚ ਅੱਗੇ ਆ ਸਕਦੇ ਹਨ, ਕਿਊਕਿ ਇਹ ਇਕ ਸੰਵੇਦਨਸ਼ੀਲ ਵਿਸ਼ਾ ਹੈ। ਇਸ ਮੇਕੇ ਵਕੀਲਾਂ ਦਾ ਇਕ ਸਮੂਹ ਖਾਸਤੈਰ ਤੇ ਹਾਜਰ ਸੀ, ਜਿਹਨਾਂ ਵਿੱਚ ਡੀ ਬੀ ਏ ਦੇ ਸਾਬਕਾ ਪ੍ਰਧਾਨ ਵਿਜਯ ਬੀ ਵਰਮਾ, ਨਰਿੰਦਰਜੀਤ ਸਿੰਘ ਸਿਧੂੱ, ਡਾ, ਬਲਵਿੰਦਰ ਸਿੰਘ, ਹਰਬੰਸ ਸਿੰਘ ਮਾਂਗਟ, ਰੁਪਿੰਦਰ ਸਿੰਘ, ਐਸ ਐਸ ਭਾਟੀਆ, ਵਿਪਨ ਸਾਗਰ,ਬਲਦੇਵ ਸਿੰਘ ਅਰੋਡ਼ਾ, ਸੁਖਵਿੰਦਰ ਸਿੰਘ ਭਾਟੀਆ, ਮਨਦੀਪ ਸਿੰਘ ਸਿੱਧੂ, ਕੁਲਦੀਪ ਸੂਦ, ਐਨ ਐਸ ਵੋਹਰਾ, ਚੇਤਨ ਵਰਮਾ, ਜਿਮੰਮੀ ਮਲਹੋਤਰਾ, ਗੋਰਵ ਅਰੋਡ਼ਾ, ਅਸ਼ੋਕ ਮਿੱਤਲ, ਪ੍ਰੀਤਮ ਸਿੰਘ ਮਾਂਗਟ. ਮਨੀ ਸੀਕਰੀ, ਰਮੇਸ਼ ਸ਼ਰਮਾਂ, ਬਖਸ਼ੀ ਦੁਆਰਕਾ ਨਾਥ, ਗੁਰਵਿੰਦਰ ਸਿੰਘ ਸੋਢੀ, ਯੋਵਨਦੀਪ ਮਹਾਜਨ, ਡਾ. ਰੋਹਿਤ ਦੱਤਾ ਤੇ ਪ੍ਰੋਫੈਸਰ ਅਰਵਿੰਦ ਮਲਹੋਤਰਾ ਖਾਸ ਤੈਰ ਤੇ ਹਾਜਿਰ ਸਨ।

4090cookie-checkਪੰਜਾਬ ਲਾਇਰਜ ਫੋਰਮ ਵੱਲੋ ਪੰਜਾਬ ਪ੍ਰੋਗਰੈਸਿਵ ਵਿਜਨ ਤੇ ਸੈਮੀਨਾਰ 19 ਸਤੰਬਰ ਨੂੰ

Leave a Reply

Your email address will not be published. Required fields are marked *

error: Content is protected !!