![]()

ਲੁਧਿਆਣਾ 11 ਮਈ (ਸਤ ਪਾਲ ਸੋਨੀ) ): ਸਿਵਲ ਸਰਜਨ ਡਾ. ਪਰਵਿੰਦਰਪਾਲ ਸਿੰਘ ਸਿੱਧੂ ਨੇ ਲੋਕ ਸਭਾ ਚੋਣਾਂ-2019 ਦੇ ਮੱਦੇਨਜ਼ਰ ਜ਼ਿਲੇ ਦੇ ਸਮੂਹ ਐਸ.ਐਮ.ਓਜ਼. ਤੇ ਪ੍ਰੋਗਰਾਮ ਅਫਸਰਾਂ ਨਾਲ ਜ਼ਰੂਰੀ ਮੀਟਿੰਗ ਕੀਤੀ। ਜਿਸ ਵਿੱਚ ਕਰਮਚਾਰੀ/ਅਧਿਕਾਰੀਆਂ ਨੂੰ ਡਿਊਟੀ ਤਨਦੇਹੀ ਨਾਲ ਨਿਭਾਉਣ ਦੀ ਹਦਾਇਤ ਕੀਤੀ ਗਈ। ਇਹ ਵੀ ਕਿਹਾ ਕਿ ਵੀਲ ਚੇਅਰ, ਦਵਾਈਆਂ, ਫਸਟ ਏਡ ਕਿੱਟ ਹਰੇਕ ਐਮਰਜੈਂਸੀ ਨਾਲ ਨਜਿੱਠਣ ਲਈ ਤਿਆਰ ਰਿਹਾ ਜਾਵੇ। ਡਿਪਟੀ ਕਮਿਸ਼ਨਰ ਦਫਤਰ ਵੱਲੋਂ ਆਈ ਜਾਗਰੂਕਤਾ ਪੈਫ਼ਲਿਟ, ਵੋਟਰ ਜਾਗਰੂਕਤਾ ਸਮੱਗਰੀ ਵੀ ਵੰਡੀ ਗਈ। ਇਸ ਸਮੇਂ ਡੀ.ਆਈ.ਓ. ਡਾ. ਜਸਵੀਰ ਸਿੰਘ ਨੇ ਆਈ.ਡੀ.ਐਫ.ਸੀ. (intensified diarrhoea control fortnight) 28 ਮਈ ਤੋਂ ਸ਼ੁਰੂ ਹੋ ਰਿਹਾ ਹੈ ਜਿਸ ਸਬੰਧੀ ਮਾਈਕਰੋਪਲਾਨ ਤਿਆਰ ਕਰਨ ਬਾਰੇ ਹਦਾਇਤ ਕੀਤੀ। ਡਾ. ਰਮੇਸ਼ ਭਗਤ ਐਪੀਡੀਮਾਲੋਜਿਸਟ ਨੇ ਵੀ ਮਲੇਰੀਆ ਡੇਂਗੂ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਕਿਹਾ ਕਿਉਂਕਿ ਗਰਮੀਆਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ।
396900cookie-checkਲੋਕ ਸਭਾ ਚੋਣਾਂ ਸਬੰਧੀ ਸਿਵਲ ਸਰਜਨ ਵੱਲੋਂ ਸਿਹਤ ਅਧਿਕਾਰੀਆਂ ਨਾਲ ਮੀਟਿੰਗ