ਪਾਲਾ ਸਿੰਘ ਤੂਰ ਮੈਮੋਰੀਅਲ ਟੱਰਸਟ ਵਲੋਂ ਧਰਮਸ਼ਾਲਾ ਬਣਾਕੇ ਇਲਾਕਾ ਨਿਵਾਸੀਆਂ ਦੇ ਸਪੁੱਰਦ ਕੀਤੀ

Loading

 

ਲੁਧਿਆਣਾ, 28 ਅਪ੍ਰੈਲ (ਸਤ ਪਾਲ  ਸੋਨੀ)  : ਪਾਲਾ ਸਿੰਘ ਤੂਰ ਮੈਮੋਰੀਅਲ ਟੱਰਸਟ ਵਲੋਂ ਵਾਰਡ ਨੰ: 93 ਦੁਰਗਾਪੁੱਰੀ ਗਲੀ ਨੰ: 3 ਵਿੱਚ ਇਕ ਪ੍ਰਰੋਗਰਾਮ ਕਰਾਇਆ ਗਿਆ ਜਿਸ ਵਿੱਚ ਪਾਲਾ ਸਿੰਘ ਤੂਰ ਮੈਮੋਰੀਅਲ ਟੱਰਸਟ ਵਲੋਂ ਇਕ  ਧਰਮਸ਼ਾਲਾ ਬਣਾਕੇ ਇਲਾਕਾ ਨਿਵਾਸੀਆਂ ਦੇ ਸਪੁੱਰਦ ਕੀਤੀ ਗਈ।ਪ੍ਰਰੋਗਰਾਮ ਦੀ ਸ਼ੁਰੂਆਤ  ‘ਚ ਸ਼੍ਰੀ ਸੁੱਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ ਅਤੇ ਲੰਗਰ ਵੀ ਲਗਾਇਆ ਗਿਆ ।ਇਸ ਸ਼ੁਭ ਮੌਕੇ ਵਿਧਾਇਕ ਰਾਕੇਸ਼ ਪਾਂਡੇ, ਪੰਜਾਬ ਕਾਂਗਰਸ ਸੱਕਤਰ ਨਰਿੰਦਰ ਮੱਕੜ,ਹਲਕਾ ਉੱਤਰੀ ਯੂਥ ਪ੍ਰਧਾਨ ਸਾਬੀ ਤੂਰ, ਵਾਰਡ ਨੰ: 93  ਦੀ ਕੌਂਸਲਰ ਲਵਲੀਨ ਤੂਰ,ਬਲਾਕ ਮਹਿਲਾ ਪ੍ਰਧਾਨ ਮਨੀਸ਼ਾ ਕਪੂਰ,ਕੌਂਸਲਰ ਮਹਾਰਾਜ ਸਿੰਘ ਰਾਜੀ, ਕੌਂਸਲਰ ਹਰਵਿੰਦਰ ਸਿੰਘ ਰੌਕੀ ਭਾਟੀਆ ਆਦਿ ਵਿਸ਼ੇਸ਼ ਰੂਪ ‘ਚ ਸ਼ਾਮਿਲ ਹੋਏ।

ਜਾਣਕਾਰੀ ਦਿੰਦਿਆਂ ਪਾਲਾ ਸਿੰਘ ਤੂਰ ਮੈਮੋਰੀਅਲ ਟੱਰਸਟ ਦੇ ਮੈਂਬਰ ਅਮ੍ਰਿਤ ਪਾਲ ਨੇ ਦਸਿਆ ਕਿ ਤੂਰ ਪਰਿਵਾਰ ਵਲੋਂ ਧਰਮਸ਼ਾਲਾ ਲਈ ਜਗਾ੍ਹ ਦਾਨ ਕੀਤੀ ਗਈ ਜਿਸ ਉੱਪਰ ਧਰਮਸ਼ਾਲਾ ਬਣਾਕੇ ਇਲਾਕਾ ਨਿਵਾਸੀਆਂ ਨੂੰ ਭੇਂਟ ਕਰ ਦਿੱਤੀ ਗਈ ਹੈ ਜਿਸ ਦੀ ਲੋਕ ਧਾਰਮਿਕ ਅਤੇ ਸਮਾਜਿਕ ਕੰਮਾਂ ਲਈ ਵਰਤੋਂ ਕਰ ਸਕਦੇ ਹਨ । ਇਸ ਮੌਕੇ ਪਾਲਾ ਸਿੰਘ ਤੂਰ ਮੈਮੋਰੀਅਲ ਟੱਰਸਟ ਵਲੋਂ ਤੂਰ ਪਰਿਵਾਰ ਦੇ ਮੈਂਬਰਾਂ ਨੂੰ ਸਿਰੋਪਾ ਪਾਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਨਿਰੰਜਨ ਸਿੰਘ ਤੂਰ, ਦੁਸ਼ਯੰਤ ਪਾਂਡੇ, ਪਾਲਾ ਸਿੰਘ ਤੂਰ ਮੈਮੋਰੀਅਲ ਟੱਰਸਟ ਦੇ ਪ੍ਰਧਾਨ ਸੁਰਿੰਦਰ ਮੇਹਤਾ, ਭਾਰਤ ਭੂਸ਼ਣ, ਰਜਨੀਸ਼ ਲਖਣਪਾਲ,ਸਰਦਾਰੀ ਲਾਲ, ਰਿੰਕੂ ਤੂਰ,ਵਿਜੈ ਤਲਵਾੜ, ਨਰਿੰਦਰ ਗੁੱਪਤਾ, ਪ੍ਰਿਤਪਾਲ ਮੋਦਗਿਲ, ਹਰਦੀਪ ਨੀਲਾ,ਭਾਣੂ ਕਪੂਰ, ਪ੍ਰਿਤਪਾਲ ਪੀ.ਕੇ,ਰਾਹੁਲ,ਮੁਨੀਸ਼ ਸ਼ਰਮਾ ,ਸਨਦੀਪ ਕੁਨਰਾ ਅਤੇ ਹੋਰ ਇਲਾਕਾ ਨਿਵਾਸੀ ਹਾਜਿਰ ਸਨ।

38800cookie-checkਪਾਲਾ ਸਿੰਘ ਤੂਰ ਮੈਮੋਰੀਅਲ ਟੱਰਸਟ ਵਲੋਂ ਧਰਮਸ਼ਾਲਾ ਬਣਾਕੇ ਇਲਾਕਾ ਨਿਵਾਸੀਆਂ ਦੇ ਸਪੁੱਰਦ ਕੀਤੀ
error: Content is protected !!