![]()
ਝਮੇੜੀ ਪਿੰਡ ਦੇ ਅਕਾਲੀ ਸਰਪੰਚ ਅਤੇ ਪੰਚ ਨੇ ਕਾਂਗਰਸ ਦਾ ਫੜਿਆ ਪੱਲਾ

ਲੁਧਿਆਣਾ, 16 ਅਪ੍ਰੈਲ (ਸਤ ਪਾਲ ਸੋਨੀ): ਰਵਨੀਤ ਸਿੰਘ ਬਿੱਟੂ ਵੱਲੋਂ ਹਲਕਾ ਗਿੱਲ ਦੀਆਂ ਪੰਚਾਇਤਾਂ ਅਤੇ ਹਲਕਾ ਦੱਖਣੀ ਦੇ ਵਿੱਚ ਵੋਟਰਾਂ ਦੇ ਨਾਲ ਰੱਖੀਆਂ ਮੀਟਿੰਗਾਂ ਦੌਰਾਨ ਵਿਚਾਰਾਂ ਕੀਤੀਆਂ ਗਈਆਂ। ਜਿਸ ਦੌਰਾਨ ਅਕਾਲੀ ਪਾਰਟੀ ਦੇ ਝਮੇੜੀ ਪਿੰਡ ਦੇ ਸਰਪੰਚ ਲਖਵਿੰਦਰ ਕੌਰ ਦੇ ਪਤੀ ਸਿਕੰਦਰ ਸਿੰਘ ਅਤੇ ਪੰਚ ਸ਼ੇਰ ਸਿੰਘ ਨੇ ਕਾਂਗਰਸ ਦੀਆਂ ਲੋਕ ਭਲਾਈ ਨੀਤੀਆਂ ਤੋਂ ਖੁਸ਼ ਹੋ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਜਿਨਾਂ ਨੂੰ ਬਿੱਟੂ ਵੱਲੋਂ ਜੀ ਆਇਆਂ ਕਿਹਾ ਗਿਆ। ਇਸ ਮੋਕੇ ਬਿੱਟੂ ਨੇ ਕਿਹਾ ਕਿ ਮੋਦੀ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਦੇਸ਼ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਵੀ ਮੁਹੱਈਆ ਕਰਵਾਉਣੀ ਚਾਹੀਦੀਆਂ ਹਨ ਤੇ ਕੇਵਲ ਜੁਮਲਿਆਂ ਨਾਲ ਦੇਸ਼ ਦੇ ਲੋਕਾਂ ਦਾ ਢਿੱਡ ਨਹੀਂ ਭਰਦਾ। ਬਿੱਟੂ ਨੇ ਦੇਸ਼ ਸਭ ਤੋਂ ਵੱਡੇ ਰਾਫੇਲ ਘੋਟਾਲੇ ‘ਤੇ ਬੋਲਦਿਆਂ ਕਿਹਾ ਕਿ ਰਾਫੇਲ ਘੋਟਾਲਾ ਜੱਗ ਜਾਹਿਰ ਹੋ ਚੁੱਕਾ ਹੈ, ਰਾਫੇਲ ਮੁੱਦੇ ‘ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੰਸਦ ਦੇ ਅੰਦਰ ਅਤੇ ਬਾਹਰ ਮੋਦੀ ਨੂੰ ਬਹਿਸ ਲਈ ਚਣੋਤੀ ਦਿੱਤੀ, ਪਰੰਤੂ ਮੋਦੀ ਹਰ ਵਾਰ ਭੱਜਦੇ ਰਹੇ।

ਆਪਣੇ ਸੰਬੋਧਨ ਦੌਰਾਨ ਬਿੱਟੂ ਨੇ ਅੱਗੇ ਕਿਹਾ ਕਿ ਭਾਜਪਾ ਦੇ ਰਾਜ ‘ਚ ਕਿਸਾਨਾਂ ਦੀ ਹਾਲਤ ਤਰਸਯੋਗ ਹੈ, ਭਾਜਪਾ ਨੇ ਆਪਣੇ ਚਹੇਤੇ ਵਪਾਰੀ ਦੋਸਤਾਂ ਦੇ ਕਰਜੇ ਤਾਂ ਮੁਆਫ ਕੀਤੇ ਪਰ ਕਿਸਾਨਾਂ ਦਾ ਇੱਕ ਰੁਪਏ ਕਰਜਾ ਮੁਆਫ ਨਹੀਂ ਕੀਤਾ, ਜਦੋਂ ਕਿ ਕਾਂਗਰਸ ਦੀਆਂ ਸੂਬਾ ਸਰਕਾਰਾਂ ਨੇ ਹਜਾਰਾਂ ਕਰੋੜ ਰੁਪਏ ਕਿਸਾਨਾਂ ਦਾ ਕਰਜਾ ਮੁਆਫ ਕੀਤਾ, ਜਿਸ ਦੀ ਸ਼ੁਰੂਆਤ ਕੈਪਟਨ ਸਰਕਾਰ ਨੇ ਸਭ ਤੋਂ ਪਹਿਲਾਂ ਕਿਸਾਨਾਂ ਦੇ ਕਰਜੇ ਮੁਆਫ ਕਰ ਕੀਤੀ। ਉਨਾਂ ਕਿਹਾ ਕਿ ਮੋਦੀ ਦੀਆਂ ਜੀਐਸਟੀ ਅਤੇ ਨੋਟ ਬੰਦੀ ਜਿਹੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਸਨਅਤੀ ਸ਼ਹਿਰ ਲੁਧਿਆਣਾ ਸਮੇਤ ਪੁਰੇ ਪੰਜਾਬ ਦੀ ਇੰਡਸਟਰੀ ਨੂੰ ਬਹੁਤ ਨੁਕਸਾਨ ਹੋਇਆ ਹੈ ਤੇ ਜਿਸ ਨਾਲ ਹਰ ਛੋਟਾ ਵੱਡਾ ਵਪਾਰੀ ਘਾਟੇ ਸਹਿਣ ਨੂੰ ਮਜਬੂਰ ਹੋਇਆ ਪਿਆ ਹੈ। ਜਦਕਿ ਮੋਦੀ ਨੇ ਆਪਣੇ ਹਿੱਤਾਂ ਲਈ ਵੱਡੇ ਘਰਾਣਿਆਂ ਨੂੰ ਲਾਭ ਪਹੁੰਚਾ ਕੇ ਦੇਸ਼ ਵਾਸੀਆਂ ਨਾਲ ਧੋਖਾ ਕੀਤਾ ਹੈ।
ਉਨਾਂ ਬਾਦਲਾਂ ‘ਤੇ ਸ਼ਬਦੀ ਹਮਲਾ ਬੋਲਦਿਆਂ ਕਿਹਾ ਕਿ ਬੇਅਦਬੀ ਮਾਮਲੇ ਦੀ ਨਿਰਪੱਖ ਜਾਂਚ ਕਰ ਰਹੇ ਆਈ.ਜੀ. ਕੁੰਵਰ ਵਿਜੈ ਪ੍ਰਤਾਪ ਦਾ ਤਬਾਦਲਾ ਬਾਦਲਾਂ ਨੇ ਕੇਂਦਰ ਸਰਕਾਰ ਦੀ ਮਦਦ ਨਾਲ ਕਰਵਾਇਆ ਹੈ ਤਾਂ ਜੋ ਵਿਜੈ ਪ੍ਰਤਾਪ ਬੇਅਦਬੀ ਮਾਮਲੇ ਵਿੱਚ ਬਾਦਲਾਂ ਖਿਲ਼ਾਫ ਸਬੂਤ ਪੇਸ਼ ਨਾ ਕਰ ਦੇਣ। ਇਸ ਮੋਕੇ ਰਵਨੀਤ ਬਿੱਟੂ ਨੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਵਿੱਚ ਤੁਹਾਡੀ ਆਪਣੀ ਸਰਕਾਰ ਹੈ ਤੇ ਕੇਂਦਰ ਵਿੱਚ ਰਾਹੁਲ ਗਾਂਧੀ ਜੀ ਨੂੰ ਮੌਕਾ ਦਿਓ ਤਾਂ ਜੋ ਲੁਧਿਆਣਾ ਸ਼ਹਿਰ ਨੂੰ ਪੰਜਾਬ ਦਾ ਇੱਕ ਨੰਬਰ ਸ਼ਹਿਰ ਬਣਾ ਸਕੀਏ। ਇਸ ਦੌਰਾਨ ਉਨਾਂ ਦੇ ਨਾਲ ਹਲਕਾ ਗਿੱਲ ਦੇ ਐਮਐਲਏ ਕੁਲਦੀਪ ਸਿੰਘ ਵੈਦ, ਜਿਲਾ ਪ੍ਰੀਸ਼ਦ ਮੈਂਬਰ ਗੁਰਦੇਵ ਸਿੰਘ ਲਾਪਰਾਂ, ਜਿਲਾ ਪ੍ਰੀਸ਼ਦ ਮੈਂਬਰ ਕਰਮਜੀਤ ਸਿੰਘ ਗਿੱਲ, ਕੌਸਲਰ ਹਰਕਰਨ ਸਿੰਘ ਵੈਦ, ਸਰਪੰਚ ਰਾਜਾ ਖੇੜੀ, ਸਰਪੰਚ ਗੁਰਜੀਤ ਸਿੰਘ ਧਾਂਦਰਾ, ਹਰਦੀਪ ਸਿੰਘ ਬਿੱਟਾ, ਸਾਬਕਾ ਸਰਪੰਚ ਤਰਲੋਚਨ ਸਿੰਘ ਲਲਤੋਂ, ਗੌਰਵ ਬੱਬਾ, ਬੀਬੀ ਹਰਿੰਦਰ ਕੋਰ ਆਲਮਗੀਰ ਆਦਿ ਹਾਜਿਰ ਸਨ।