![]()

ਰੁਜ਼ਗਾਰ ਦੀ ਗਰੰਟੀ ਤੋਂ ਭੱਜਣ ਵਾਲੀਆਂ ਸਰਕਾਰਾਂ ਨੂੰ ਲੋਕ ਕਸੇ ਹੀਲੇ ਵੀ ਬਖਸ਼ਣਗੇ ਨਹੀਂ-ਆਗੂ
ਸਰਾਭਾ , ਲੁਧਿਆਣਾ, 11 ਸਤੰਬਰ ( ਸਤ ਪਾਲ ਸੋਨੀ ) : ਕੰਨਿਆ ਕੁਮਾਰੀ ਤੋਂ ਹੁਸੈਨੀ ਵਾਲਾ ਬਾਰਡਰ ਤੱਕ ਕੱਢੇ ਜਾਣ”’”,“”ਲਾਗ ਮਾਰਚ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਘਰ ਅਤੇ ਪਿੰਡ ਸਰਾਭਾ ਪਹੁੰਚਣ ਤੇ ਨੌਜਵਾਨ,ਵਿਦਿਆਰਥੀ ਲੀਡਰਸ਼ਿਪ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।ਸਭ ਤੋਂ ਪਹਿਲਾ ਮਾਰਚ ਵਿੱਚ ਆਏ ਆਗੂਆ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਬੁੱਤ ਤੇ ਫੁੱਲਾਂ ਦੇ ਹਾਰ ਪਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ।ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸਇਦ ਬਲੀ ਉੱਲਾ ਖਾਦਰੀ ਤੇ ਲਿਗਾਣਾ ਨੇ ਕਿਹਾ ਕਿ ਰੁਜ਼ਗਾਰ ਦੀ ਗਰੰਟੀ ਤੋਂ ਭੱਜਣ ਵਾਲੀਆਂ ਸਰਕਾਰਾਂ ਅਤੇ ਪਾਰਟੀਆਂ ਨੂੰ ਲੋਕ ਕਿਸੇ ਹੀਲੇ ਵੀ ਬਖਸ਼ਣਗੇ ਨਹੀਂ। ਉਹਨਾਂ ਕਿਹਾ ਕਿ ਦੇਸ ਦੇ ਹਰ ਨਾਗਰਿਕ ਲਈ ਵਿੱਦਿਆ ਮੁਫਤ ਲਾਜ਼ਮੀ ਅਤੇ ਵਿਗਿਆਨਿਕ ਹੋਣ ਦੀ ਗਰੰਟੀ ਦਾ ਹੋਕਾ ਪੂਰੇ ਦੇਸ ਵਿੱਚ ਇਸ ਲਾਂਗ ਮਾਰਚ ਨੇ ਦਿੱਤਾ ਹੈ। ਇਸ ਮੌਕੇ ਸਰਬ ਭਾਰਤ ਨੌਂਜਵਾਨ ਸਭਾ ਦੇ ਕੌਮੀ ਸਕੱਤਰ ਤਪਸ਼ ਸਿਨਹਾਂ ਬੰਗਾਲ ਨੇ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਜਿੰਨਾਂ ਦੀ ਫੋਟੋ ਸ਼ਹੀਦ ਭਗਤ ਸਿੰਘ ਆਪਣੀ ਜੇਬ ਵਿੱਚ ਰੱਖਿਆ ਕਰਦੇ ਸਨ ਅਤੇ ਆਪਣਾ ਆਦਰਸ਼ ਗੁਰੂ ਮੰਨਦੇ ਸਨ। ਸੋ ਅਸੀਂ ਵੀ ਸ਼ਹੀਦ ਸਰਾਭਾ ਜੀ ਦੀ ਜਨਮ ਭੂੰਮੀ ਤੇ ਆਉਣ ਤੇ ਮਾਰਚ ਦੀ ਲੀਡਰਸ਼ਿਪ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਉਹਨਾਂ ਨੇ ਅੱਗੇ ਕਿਹਾ ਕਿ ਪੰਜਾਬ ਦੇ ਜੁਝਾਰੂ ਲੋਕਾਂ ਨੇ ਹਮੇਸ਼ਾਂ ਹੀ ਜ਼ੁਲਮ ਅਤੇ ਜ਼ਬਰ ਨੂੰ ਲਲਕਾਰਿਆ ਅਤੇ ਜਡ਼ੋਂ ਉਖਾਡ਼ਿਆ ਹੈ।

ਇਸ ਕਾਫਲੇ ਚ ਏ.ਆਈ.ਵਾਈ.ਐਫ ਦੇ ਕੌਮੀ ਸਕੱਤਰ ਆਰ ਤਿਰੈਮਲਾਈ,ਕੌਮੀ ਪ੍ਰਧਾਨ ਆਫਤਾਬ ਆਲਮ ਖਾਂ ਝਾਰਖੰਡ,ਏ.ਆਈ.ਐਸ.ਐਫ ਦੇ ਕੌਮੀ ਸਕੱਤਰ ਵਿਸ਼ਵਜੀਤ ਕੁਮਾਰ ਬਿਹਾਰ ਸਾਬਕਾ ਕੌਮੀ ਸਕੱਤਰ ਪੀ.ਸਨਦੋਸ਼ ਕੇਰਲਾ ਸਾਥੀ ਸ਼ਬਾਨੀ ਉਡ਼ੀਸਾ ਸੂਬਾ ਸਕੱਤਰ ਨੌਂਜਵਾਨ ਸਭਾ ਸੁਖਜਿੰਦਰ ਮਹੇਸ਼ਵਰੀ ਸੂਬਾ ਪ੍ਰਧਾਨ ਪ੍ਰਮਜੀਤ ਨਰਿੰਦਰ ਕੌਰ ਸੋਹਲ ਸੁਖਵਿੰਦਰ ਮਲੋਟ ਆਦਿ ਹਾਜ਼ਿਰ ਸਨ। ਇਸ ਸਮੇਂ ਪਿੰਡ ਸਰਾਭਾ ਦੀ ਗਰਾਮ ਪੰਚਾਇਤ ਅਤੇ ਸਪੋਰਟਸ ਕਲੱਬ ਅਤੇ ਲੋਕ ਭਲਾਈ ਮੰਚ ਅਤੇ ਇਲਾਕਾ ਨਿਵਾਸੀਆਂ ਵੱਲੋਂ ਲਾਂਗ ਮਾਰਚ ਵਿੱਚ ਆਏ ਆਗੂਆਂ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਫੋਟੋ ਦੇ ਕੇ ਸਨਮਾਨਿਤ ਕੀਤਾ ਅਤੇ ਕਾਫਲੇ ਨੂੰ ਜੀ ਆਇਆਂ ਆਖਿਆ ਗਿਆ। ਨਾਟਿਕ ਮੰਡਲੀ ਵੱਲੋਂ ਇਨਕਲਾਬੀ ਨਾਟਕ ਖੇਡਿਆ ਗਿਆ ਅਤੇ ਗੀਤਾਂ ਰਾਹੀਂ ਆਜ਼ਾਦੀ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਚਰਨ ਸਰਾਭਾ,ਕੁਲਜੀਤ ਭੰਬਰਾ,ਐਸ ਪੀ ਮੁੱਲਾਪੁਰ ,ਗੁਲਜਾਰ ਸਿੰਘ ਪੰਧੇਰ, ਮਲਕੀਤ ਸਿੰਘ ਬਲਾਡ਼ਾ,ਵਿਜੇ ਸਿੱਧਵਾਂ, ਬਲਦੇਵ ਸਰਾਭਾ, ਸਰਪੰਚ ਜਗਜੀਤ ਕੌਰ ,ਸਾਬਕਾ ਸਰਪੰਚ ਪਰੇਮਜੀਤ ਸਿੰਘ ਸਰਾਭਾ, ਪੰਚਾਇਤ ਹਰਦੀਪ ਕੌਰ ਸਰਾਭਾ, ਹਰਨੇਕ ਸਿੰਘ ਸਰਾਭਾ ,ਸੁੱਖਾ ਸਰਾਭਾ ,ਜੋਨੂੰ ਸਰਾਭਾ ,ਅਮਰਜੀਤ ਸਿੰਘ ਸਰਾਭਾ ,ਸਾਬਕਾ ਸਰਪੰਚ ਜਗਤਾਰ ਸਿੰਘ ,ਅਵਤਾਰ ਸਿੰਘ ਬਿੱਲੂ ,ਦਰਸ਼ਣ ਸਿੰਘ ,ਲਛਮਣ ਸਿੰਘ ,ਰਾਮਪਾਲ ਸਿੰਘ ,ਇਸ ਤੋਂ ਇਲਾਵਾ ਸ਼ਹੀਦ ਕਰਤਾਰ ਸਿੰਘ ਸਰਾਭਾ ਲੋਕ ਭਲਾਈ ਮੰਚ ਤੋਂ ਦੇਵ ਸਰਾਭਾ, ਬਾਬਾ ਬਲਰਾਜ ਸਿੰਘ ਟੂਸੇ, ਢਾਡੀ ਹਰਦੀਪ ਸਿੰਘ ਬੱਲੋਵਾਲ ਪ੍ਰਧਾਨ ਇੰਟਰਨੈਸ਼ਨਲ ਦਸਮੇਸ਼ ਢਾਡੀ ਸਭਾ, ਸਤਿੰਦਰ ਸਿੰਘ ਖੰਡੂਰ ,ਹਰਦੀਪ ਸਿੰਘ ਰਿੰਪੀ, ਸਰਬਜੀਤ ਸਿੰਘ ,ਤਰਸੇਮ ਸਿੰਘ ,ਰਿੰਕੂ ਰੰਗੂਵਾਲ ਆਦਿ ਹਾਜ਼ਿਰ ਸਨ।