![]()

ਲੁਧਿਆਣਾ 5 ਅਪ੍ਰੈਲ (ਸਤ ਪਾਲ ਸੋਨੀ): ਵਾਰਡ ਨੰਬਰ 79 ਵਿੱਚ ਬਲਾਕ ਮਹਿਲਾ ਕਾਂਗਰਸ ਪ੍ਰਧਾਨ ਮਨੀਸ਼ਾ ਕਪੂਰ ਦੀ ਅਗਵਾਈ ਵਿੱਚ ਕਾਂਗਰਸੀ ਵਰਕਰਾਂ ਦੀ ਇਕ ਮੀਟਿੰਗ ਹੋਈ। ਮੀਟਿੰਗ ਵਿੱਚ ਪੰਜਾਬ ਕਾਂਗਰਸ ਸੈਕਟਰੀ ਨਰਿੰਦਰ ਮੱਕੜ ਅਤੇ ਜਿਲਾ ਕਾਂਗਰਸ ਸੈਕਟਰੀ ਭਾਨੂ ਪ੍ਰਤਾਪ ਵਿਸ਼ੇਸ਼ ਤੌਰ ਤੇ ਹਾਜਿਰ ਹੋਏ। ਜਾਣਕਾਰੀ ਦਿੰਦੇ ਮਨੀਸ਼ਾ ਕਪੂਰ ਨੇ ਕਿਹਾ ਕਿ ਰਵਨੀਤ ਬਿੱਟੂ ਨੇ ਆਪਣੇ ਐਮ ਪੀ ਫੰਡ ਵਿੱਚੋ ਕਰੋੜਾਂ ਰੁਪਏ ਖਰਚ ਕੇ ਲੁਧਿਆਣਾ ਦੇ ਸ਼ਹਿਰੀ ਅਤੇ ਦਿਹਾਤੀ ਇਲਾਕਿਆਂ ਵਿੱਚ ਵੱਡੀ ਪੱਧਰ ਤੇ ਵਿਕਾਸ ਕਾਰਜ ਕਰਵਾਏ ਹਨ। ਮਨੀਸ਼ਾ ਕਪੂਰ ਨੇ ਕਿਹਾ ਕਿ ਇਸ ਵਾਰ ਉਹ ਲੁਧਿਆਣਾ ਤੋਂ ਵੱਡੀ ਲੀਡ ਤੇ ਜਿੱਤ ਪ੍ਰਾਪਤ ਕਰਨਗੇ।
ਇਸ ਮੌਕੇ ਪੰਜਾਬ ਕਾਂਗਰਸ ਸੈਕਟਰੀ ਨਰਿੰਦਰ ਮੱਕੜ ਨੇ ਕਿਹਾ ਕਿ ਕਾਂਗਰਸੀ ਵਰਕਰ ਬਿੱਟੂ ਦੀ ਜਿੱਤ ਲਈ ਰਾਤ ਦਿਨ ਇੱਕ ਕਰ ਦੇਣਗੇ। ਨਰਿੰਦਰ ਮੱਕੜ ਤੇ ਭਾਨੂ ਪ੍ਰਤਾਪ ਨੇ ਰਵਨੀਤ ਬਿੱਟੂ ਨੂੰ ਦੁਬਾਰਾ ਤੋਂ ਲੁਧਿਆਣਾ ਤੋਂ ਟਿਕਟ ਦੇਣ ਲਈ ਹਾਈਕਮਾਨ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਅਸ਼ਵਨੀ ਚੌਧਰੀ,ਪਰਮਵੀਰ ਸਿੰਘ,ਕਲਬਰਨ ਸਿੰਘ,ਸ਼ੁਭਮ ਕੁਮਾਰ,ਭਾਨੂ ਰਾਣਾ,ਆਸ਼ੂ ਲਾਂਬਾ ,ਰਾਕੇਸ਼ ਕੁਮਾਰ ,ਕੈਲਾਸ਼ ਕਪੂਰ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਸ਼ਾਮਿਲ ਹੋਏ ।