![]()

ਲੁਧਿਆਣਾ 10 ਸਤੰਬਰ ( ਸਤ ਪਾਲ ਸੋਨੀ ) : ਮੌਜੂਦਾ ਪੰਜਾਬ ਦੀ ਕਾਂਗਰਸ ਸਰਕਾਰ ਲੋਕਾਂ ਨਾਲ ਕੀਤੇ ਗਏ ਹਰ ਵਾਅਦੇ ਨੂੰ ਪੂਰਾ ਕਰਨ ਵਿੱਚ ਅਸਫਲ ਸਾਬਤ ਹੋਈ ਹੈ, ਲੋਕਾਂ ਨਾਲ ਕਾਂਗਰਸ ਪਾਰਟੀ ਨੇ ਵਿਧਾਨਸਭਾ ਚੋਣਾਂ ਦੌਰਾਨ ਵੱਡੇ-ਵੱਡੇ ਵਾਅਦੇ ਕਰਕੇ ਇਹ ਗਲ ਕਹੀ ਸੀ ਕਿ ਸਾਨੂੰ ਇਕ ਵਾਰ ਸਤਾ ਵਿੱਚ ਲਿਆਉ ਤੇ ਸੱਤਾ ਵਿੱਚ ਆਉਂਦੇ ਸਾਰ ਹੀ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕਰਾਂਗੇ । ਪਰ ਹੁਣ 6 ਮਹੀਨੇ ਬੀਤ ਜਾਣ ਤੇ ਵੀ ਕਾਂਗਰਸੀ ਇਹ ਕਹਿ ਰਹੇ ਹਨ ਕਿ ਖਜਾਨਾ ਖਾਲੀ ਹੈ, ਲੇਕਿਨ ਸ਼੍ਰੌਮਣੀ ਅਕਾਲੀ ਦਲ ਕਾਂਗਰਸੀਆਂ ਨੂੰ ਕਿਸੇ ਵੀ ਵਾਅਦੇ ਤੋਂ ਭੱਜਣ ਨਹੀਂ ਦੇਵੇਗਾ ।
ਉਕਤ ਸ਼ਬਦ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਵਿਧਾਇਕ ਸ. ਰਣਜੀਤ ਸਿੰਘ ਢਿੱਲੋਂ ਨੇ ਅੱਜ ਅਕਾਲੀ ਆਗੂ ਡਾਕਟਰ ਅਸ਼ਵਨੀ ਪਾਸੀ ਦੇ ਨਿਵਾਸ ਸਥਾਨ ਤੇ ਗੱਲਬਾਤ ਦੌਰਾਨ ਕਹੇ । ਇਸ ਮੌਕੇ ਤੇ ਉਨਾਂ ਨਾਲ ਸ਼੍ਰੌਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਸੁਖਵਿੰਦਰਪਾਲ ਸਿੰਘ ਗਰਚਾ, ਰਜੀਵ ਕੁਮਾਰ ਸ਼ਰਮਾ ਤੇ ਸੁਖਜਿੰਦਰ ਸਿੰਘ ਬਾਵਾ ਵੀ ਹਾਜ਼ਰ ਸਨ । ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਨੇ ਮੌਜੂਦਾ ਕਾਂਗਰਸ ਸਰਕਾਰ ਤੇ ਪਿਛਲੀ ਅਕਾਲੀ ਸਰਕਾਰ ਦੇ ਕੰਮਾਂ ਨੂੰ ਆਪਣੇ ਖਾਤੇ ਪਾਉਣ ਤੇ ਹੈਰਾਨੀ ਪ੍ਰਕਟ ਕਰਦਿਆਂ ਕਿਹਾ ਕਿ ਸਾਡੇ ਕੀਤੇ ਕੰਮਾਂ ਨੂੰ ਹੁਣ ਕਾਂਗਰਸੀ ਆਪਣੀ ਪ੍ਰਾਪਤੀ ਦੱਸ ਰਹੇ ਹਨ ਪਰ ਲੋਕ ਜਾਣਦੇ ਹਨ ਕਿ ਪਿਛਲੀ ਅਕਾਲੀ ਦਲ ਦੀ ਸਰਕਾਰ ਨੇ ਵਿਕਾਸ ਕਾਂਰਜਾਂ ਅਤੇ ਲੋਕ ਸਹੂਲਤਾਂ ਵਿੱਚ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ।