ਪੈਗੰਬਰ-ਏ-ਇਸਲਾਮ ਹਜਰਤ ਮੁਹੰਮਦ ਸਾਹਿਬ ਸੰਸਾਰ ਲਈ ਰਹਿਮਤ ਹਨ : ਤੌਕੀਰ ਰਜ਼ਾ ਖਾਨ

Loading

ਮੁਸਲਮਾਨ ਆਪਣੇ ਆਤਮਸਨਮਾਨ ਦੇ ਨਾਲ ਕੋਈ ਸਮਝੌਤਾ ਨਹੀਂ ਕਰਣਗੇ : ਸ਼ਾਹੀ ਇਮਾਮ ਪੰਜਾਬ

ਲੁਧਿਆਣਾ, 17 ਮਾਰਚ  ( ਸਤ ਪਾਲ ਸੋਨੀ ) :   ਅੱਜ ਇੱਥੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਵਲੋਂ ਆਯੋਜਿਤ ਕੀਤੀ ਗਈ ਸ਼ੋਹਦਾ-ਏ-ਤਹੱਫੁਜ ਖਤਮੇ ਨਬੁੱਵਤ ਕਾਨਫਰੰਸ ’ਚ ਜਿੱਥੇ ਸ਼ਹਿਰ ਭਰ ਤੋਂ ਹਜਾਰਾਂ ਮੁਸਲਮਾਨ ਇੱਕਠੇ ਹੋਏ ਉਥੇ ਹੀ ਭਾਰਤੀ ਸੁੰਨੀ ਮੁਸਲਮਾਨਾਂ ਦੇ ਇਮਾਮ ਹਜਰਤ ਮੌਲਾਨਾ ਤੌਕੀਰ ਰਜ਼ਾ ਖਾਨ  ਸਾਹਿਬ ਬਰੇਲੀ ਸ਼ਰੀਫ ਮੁੱਖ ਮਹਿਮਾਨ ਦੇ ਰੂਪ ’ਚ ਮੌਜੂਦ ਹੋਏ। ਕਾਨਫਰੰਸ ਦੀ ਪ੍ਰਧਾਨਗੀ ਪੀਰ ਜੀ ਹੁਸੈਨ ਅਹਿਮਦ ਬੁਢਿਆ ਯਮੁਨਾਨਗਰ ਨੇ ਕੀਤੀ । ਕਾਨਫਰੰਸ ਨੂੰ ਸ਼ਿਆ ਮੁਸਲਮਾਨਾਂ ਵੱਲੋਂ ਮੌਲਾਨਾ ਕਲਬੇ ਰੂਸ਼ੈਦ ਰਿਜ਼ਵੀ, ਦੇਵਬੰਦੀ ਵਿਦਵਾਨ ਮੌਲਾਨਾ ਰਾਸ਼ਿਦ ਮਜਹਰੀ, ਮੌਲਾਨਾ ਮੁਫਤੀ ਮੁਤੀ ਉਰ ਰਹਿਮਾਨ ਕਿਸ਼ਨਗੰਜ, ਪ੍ਰਸਿੱਧ ਸ਼ਾਇਰ ਮੁਫਤੀ ਤਾਰਿਕ ਜਮੀਲ, ਹਾਸ਼ਿਮ ਫਿਰੋਜਾਬਾਦੀ, ਅਰਮਾਨ ਪ੍ਰਤਾਪਗੜੀ, ਮੁਹੰਮਦ ਹਮਜਾ ਅਹਿਰਾਰੀ ਨੇ ਸੰਬੋਧਨ ਕੀਤਾ।  ਕਾਨਫਰੰਸ ਦਾ ਆਗਾਜ ਪਵਿੱਤਰ ਕੁਰਆਨ ਸ਼ਰੀਫ ਦੀ ਤਿਲਆਵਤ ਨਾਲ ਕਾਰੀ ਮੋਹਤਰਮ ਸਾਹਿਬ ਨੇ ਕੀਤਾ । 

ਸ਼ੋਹਦਾ-ਏ-ਤਹੱਫੁਜ ਖਤਮੇ ਨਬੁੱਵਤ ਕਾਨਫਰੰਸ ’ਚ ਹਜਾਰਾਂ ਮੁਸਲਮਾਨਾਂ ਦੇ ਜਨਸਮੂਹ ਨੂੰ ਸੰਬੋਧਨ ਕਰਦੇ ਹੋਏ ਮੌਲਾਨਾ ਤੌਕੀਰ ਰਜ਼ਾ ਖਾਨ ਨੇ ਕਿਹਾ ਕਿ ਪੈਗੰਬਰ-ਏ-ਇਸਲਾਮ ਹਜਰਤ ਮੁਹੰਮਦ ਸੱਲਲਲਾਹੁ ਅਲੈਹੀਵਸਲਮ ਸੰਸਾਰ ਲਈ ਰਹਿਮਤ ਹਨ, ਆਪ ਨੇ ਹੀ ਇੰਸਾਨਾਂ ਨੂੰ ਗੁਲਾਮੀ ਤੋਂ ਆਜ਼ਾਦੀ ਦੁਵਾਈ। ਤੌਕੀਰ ਰਜ਼ਾ ਖਾਨ ਨੇ ਕਿਹਾ ਕਿ ਭਾਰਤ ‘ਚ ਤਹੱਫੁਜ ਖਤਮੇ ਨਬੁੱਵਤ ਲਈ ਲੁਧਿਆਣਾ ਦੇ ਹਬੀਬ ਪਰਿਵਾਰ ਦੀ ਕੁਬਾਰਨੀ ਭੁਲਾਈ ਨਹੀਂ ਜਾ ਸਕਦੀ ।  ਉਨਾਂ ਕਿਹਾ ਕਿ ਅੱਲਾਹ ਤਾਆਲਾ ਦੇ ਨਾਲ ਉਨਾਂ ਦੇ ਰਸੂਲ ਸੱਲਲਲਾਹੁ ਅਲੈਹੀਵਸਲਮ ਮੁਹੱਬਤ ਹੀ ਸਾਡਾ ਇਮਾਨ ਹੈ । ਤੌਕੀਰ ਰਜ਼ਾ ਨੇ ਕਿਹਾ ਕਿ ਮੈਂ ਨਿਜੀ ਤੌਰ ’ਤੇ ਪੰਜਾਬ ’ਚ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਅਤੇ ਖਾਲਸਾ ਐਡ ਤੋਂ ਬਹੁਤ ਹੀ ਪ੍ਰਭਾਵਿਤ ਹਾਂ ਕਿਉਂਕਿ ਇਹ ਲੋਕ ਆਪਸੀ ਭਾਈਚਾਰਾ ਕਾਇਮ ਰੱਖਣ ਲਈ ਬਹੁਤ ਹੀ ਚੰਗਾ ਕੰਮ ਕਰ ਰਹੇ ਹਨ । ਉਨਾਂ ਕਿਹਾ ਕਿ ਭਾਰਤੀ ਮੁਸਲਮਾਨਾਂ ’ਤੇ ਜੋ ਇਲਜ਼ਾਮ ਲਗਾਏ ਜਾਂਦੇ ਹਨ ਉਹ ਬੇਬੁਨਿਆਦ ਹਨ। ਭਾਰਤੀ ਮੁਸਲਮਾਨਾਂ ਨੇ ਦੇਸ਼ ਦੀ ਤਰੱਕੀ,ਏਕਤਾ ਅਤੇ ਅਖੰਡਤਾ ਲਈ ਜੋ ਯੋਗਦਾਨ ਦਿੱਤਾ ਹੈ ਉਸਦੀ ਮਿਸਾਲ ਕਿੱਤੇ ਵੀ ਨਹੀਂ ਮਿਲਦੀ । ਇਸ ਮੌਕੇ ’ਤੇ ਭਾਰੀ ਜਨਸਮੂਹ ਨੂੰ ਸੰਬੋਧਨ ਕਰਦੇ ਹੋਏ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ ਇਸਲਾਮ ਧਰਮ ’ਤੇ ਅੱਤਵਾਦ ਦਾ ਇਲਜ਼ਾਮ ਉਹੀ ਲੋਕ ਲਗਾਉਂਦੇ ਨੇ ਜੋ ਆਪਣੇ ਆਪ ਅੱਤਵਾਦੀ ਕਾਰਵਾਈਆਂ ’ਚ ਸ਼ਾਮਿਲ ਹਨ। ਉਨਾਂ ਕਿਹਾ ਕਿ ਅੱਤਵਾਦ ਦੇ ਨਾਮ ’ਤੇ ਜੋ ਸ਼ਰਾਰਤੀ ਤੱਤ ਆਮ ਮੁਸਲਮਾਨਾਂ ਦੇ ਆਤਮ-ਸਨਮਾਨ ਨਾਲ ਖਿਲਵਾੜ ਕਰਨਾ ਚਾਹੁੰਦੇ ਹਨ ਉਹ ਚੰਗੀ ਤਰਾਂ ਸਮਝ ਲੈਣ ਕਿ ਅਸੀਂ ਹਰਗਿਜ ਕਿਸੇ ਨੂੰ ਗੁੰਡਾਗਰਦੀ ਨਹੀਂ ਕਰਨ ਦੇਵਾਂਗੇ । ਸ਼ਾਹੀ ਇਮਾਮ ਨੇ ਕਿਹਾ ਕਿ ਹਜਰਤ ਮੁਹੰਮਦ  ਸੱਲਲਲਾਹੁ ਅਲੈਹੀਵਸਲਮ ਮੁਸਲਮਾਨਾਂ ਦੇ ਆਖਰੀ ਨਬੀ ਹਨ ਅਤੇ ਦੁਨੀਆ ਦੀ ਕੋਈ ਵੀ ਤਾਕਤ ਸ਼ਰਿਅਤ ਦੇ ਇਸ ਕਨੂੰਨ ਨੂੰ ਨਹੀਂ ਬਦਲ ਸਕਦੀ । ਇਸ ਮੌਕੇ ’ਤੇ ਖਾਲਸਾ ਐਡ ਵੱਲੋਂ ਕਸ਼ਮੀਰੀ ਮੁਸਲਮਾਨ ਵਿਦਿਆਰਥੀਆਂ ਨੂੰ ਉਨਾਂ ਦੇ ਘਰ ਤੱਕ ਪਹੁੰਚਾਉਣ ਨੂੰ ਲੈ ਕੇ ਉਨਾਂ ਦਾ ਸਨਮਾਨ ਵੀ ਕੀਤਾ ਗਿਆ ।

ਇਸ ਮੌਕੇ ’ਤੇ ਲੁਧਿਆਣਾ  ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ, ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਦੇ ਮੁੱਖ ਸੇਵਾਦਾਰ ਪ੍ਰਿਤਪਾਲ ਸਿੰਘ, ਆਦਿ ਧਰਮ ਸਮਾਜ ਦੇ ਧਰਮ ਗੁਰੂ ਜਨਾਬ ਦਰਸ਼ਨ ਰਤਨ ਰਾਵਣ, ਸਾਬਕਾ ਕੈਬਨੇਟ ਮੰਤਰੀ ਹੀਰਾ ਸਿੰਘ ਗਾਬਡ਼ੀਆ, ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਰਣਜੀਤ ਸਿੰਘ ਢਿੱਲੋਂ,  ਜੇਐਨਯੂ ਦੇ ਪ੍ਰੋਫੈਸਰ ਡਾ . ਹਾਫਿਜ ਉਰ ਰਹਿਮਾਨ, ਸਰਹਿੰਦ ਰੋਜਾ ਸ਼ਰੀਫ ਦੇ ਖਲੀਫਾ ਸਯੱਦ ਮੁਹੰਮਦ ਸਾਦਿਕ, ਇੰਡਿਅਨ ਮੁਸਲਿਮ ਕੋਸਿੰਲ ਦੇ ਪ੍ਰਧਾਨ ਅਤੀਕ ਉਰ ਰਹਿਮਾਨ ਲੁਧਿਆਣਵੀ, ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਅਬਦੁਲ ਸ਼ਕੂਰ ਮਾਂਗਟ, ਸਾਹਿਬਜਾਦਾ ਨਦੀਮ ਅਨਵਾਰ ਖਾਨ, ਮੁਹੰਮਦ ਸੱਤਾਰ ਲਿਬੜਾ ਮੈਂਬਰ ਪੰਜਾਬ ਵਕਫ ਬੋਰਡ, ਭਾਜਪਾ ਘੱਟ ਗਿਣਤੀ ਮੋਰਚੇ ਦੇ ਇਸਰਾਰ ਤਰੀਨ, ਆਰ . ਜੇ . ਡੀ  ਦੇ ਪੰਜਾਬ ਪ੍ਰਧਾਨ ਮੁਕੀਦ ਆਲਮ, ਸੁਸ਼ੀਲ ਪਰਾਸ਼ਰ, ਹਾਜੀ ਨੌਸ਼ਾਦ ਅੰਸਾਰੀ, ਬਿਲਾਲ ਖਾਨ , ਅੱਬਾਸ ਰਾਜਾ, ਮੁਹੰਮਦ  ਗੁਲਾਬ, ਪਰਮਿੰਦਰ ਮਹਿਤਾ, ਸਇਦੂਜਮਾ ਖਿਜਰਾਬਾਦੀ, ਸ਼ਾਹੀ ਇਮਾਮ ਪੰਜਾਬ ਦੇ ਮੁੱਖ ਸਕੱਤਰ ਮੁਹੰਮਦ  ਮੁਸਤਕੀਮ ਨੂੰ ਵਿਸ਼ੇਸ਼ ਰੂਪ ’ਚ ਸਨਮਾਨਿਤ ਕੀਤਾ ਗਿਆ । ਇਸ ਮੌਕੇ ’ਤੇ ਪੀਰ ਜੀ ਹੁਸੈਨ ਅਹਿਮਦ ਨੇ ਦੁਨੀਆ ’ਚ ਅਮਨ ਅਤੇ ਸ਼ਾਂਤੀ ਲਈ ਵਿਸ਼ੇਸ਼ ਦੁਆ ਕਰਵਾਈ।

36580cookie-checkਪੈਗੰਬਰ-ਏ-ਇਸਲਾਮ ਹਜਰਤ ਮੁਹੰਮਦ ਸਾਹਿਬ ਸੰਸਾਰ ਲਈ ਰਹਿਮਤ ਹਨ : ਤੌਕੀਰ ਰਜ਼ਾ ਖਾਨ

Leave a Reply

Your email address will not be published. Required fields are marked *

error: Content is protected !!