ਮਹਾਂਗਠਜੋੜ ਦੇ ਸਾਂਝੇ ਉਮੀਦਵਾਰ ਇੰਜ ਗਿਆਸਪੁਰਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜੱਥੇਦਾਰ ਭਾਈ ਰਣਜੀਤ ਸਿੰਘ ਨੇ ਦਿੱਤਾ ਥਾਪੜਾ

Loading

ਚੋਣ ਪ੍ਰਚਾਰ ਦੀ ਸੁਰੂਆਤ ਲਈ ਕੀਤੀ ਅਰਦਾਸ ਵਿੱਚ ਜ਼ੋਸ ਨਾਲ ਪਹੁੰਚੀ ਭਾਈਵਾਲ ਪਾਰਟੀਆਂ ਦੀ ਲੀਡਰਸ਼ਿਪ

ਲੁਧਿਆਣਾ, 14 ਮਾਰਚ ( ਸਤ ਪਾਲ ਸੋਨੀ ) :  ਅਕਾਲੀ ਭਾਜਪਾ ਗਠਜੋਡ਼ ਅਤੇ ਕਾਂਗਰਸ ਨੂੰ ਲੋਕ ਸਭਾ ਚੋਣਾਂ ਵਿੱਚ ਮਾਤ ਦੇਣ ਲਈ ਬਣੇ ਮਹਾਂਗਠਜੋਡ਼ ਦੇ ਸ੍ਰੀ ਫਤਿਹਗਡ਼ ਸਾਹਿਬ ਤੋਂ ਸਾਂਝੇ ਉਮੀਦਵਾਰ ਇੰਜਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜੱਥੇਦਾਰ ਭਾਈ ਰਣਜੀਤ ਸਿੰਘ ਨੇ ਵੀ ਥਾਪਡ਼ਾ ਦਿੱਤਾ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਪੰਜ ਹੋਰਨਾਂ ਭਾਈਵਾਲ ਪਾਰਟੀਆਂ ਦੀ ਲੀਡਰਸ਼ਿਪ ਦੀ ਹਾਜਰੀ ਵਿੱਚ ਜੱਥੇਦਾਰ ਰਣਜੀਤ ਸਿੰਘ ਨੇ ਕਿਹਾ ਕਿ ਇੰਜ ਗਿਆਸਪੁਰਾ ਵਰਗੇ ਆਗੂਆਂ ਦੀ ਕੌਮ ਨੂੰ ਜਰੂਰਤ ਹੈ ਜਿਨਾਂ  ਹੋਂਦ ਚਿੱਲਡ਼ ਜਿਹੇ ਸਿੱਖ ਕਤਲੇਆਮ ਦੇ ਵਿਰੁੱਧ ਅਵਾਜ ਚੁੱਕ ਕੇ ਉਸਨੂੰ ਮੰਜਿਲ ਤੱਕ ਪਹੁੰਚਾਇਆ ਇਸ ਮੌਕੇ ਬੈਂਸ ਨੇ ਕਿਹਾ ਕਿ ਲੋਕ ਇਨਸਾਫ ਪਾਰਟੀ ਵੱਲੋਂ ਇੰਜ ਗਿਆਸਪੁਰਾ ਦੇ ਰੂਪ ਵਿੱਚ ਅਜਿਹਾ ਉਮੀਦਵਾਰ ਦਿੱਤਾ ਗਿਆ ਹੈ ਜੋ ਗਠਜੋਡ਼ ਦੀਆਂ ਭਾਈਵਾਲ ਪਾਰਟੀਆਂ ਦੇ ਵੀ ਪੂਰੀ ਤਰਾਂ ਫਿੱਟ ਬੈਠ ਗਿਆ ਹੈ ਉਨਾਂ  ਕਿਹਾ ਕਿ ਅੱਜ ਇਨਾਂ  ਦੀ ਚੋਣ ਮੁਹਿੰਮ ਨੂੰ ਸੁਰੂ ਕਰਨ ਲਈ ਸਾਰੀਆਂ ਪਾਰਟੀਆਂ ਦੀ ਸੀਨੀਅਰ ਲੀਡਰਸ਼ਿਪ ਨੇ ਗੁਰਦੁਆਰਾ ਸਾਹਿਬ ਪਹੁੰਚ ਕੇ ਜੋ ਜਿੱਤ ਦੀ ਸਾਂਝੀਅਰਦਾਸ ਕੀਤੀ ਹੈ ਉਹ ਇਸ ਦਾ ਸਬੂਤ ਹੈ ਇੰਜ ਗਿਆਸਪੁਰਾ ਨੇ ਕਿਹਾ ਕਿ ਏਹ ਮੇਰੀ ਚੋਣ ਨਹੀ ਬਲਕਿ ਜਾਬਰਾ ਦੇ ਖਿਲਾਫ ਸਾਰਿਆਂ ਦੀ ਸਾਂਝੀ ਜੰਗ ਹੈ ਜਿਸ ਵਿੱਚ ਪਹਿਲੇ ਦਿਨ ਹੀ ਸਾਰੀ ਲੀਡਰਸ਼ਿਪ ਵੱਲੋਂ ਮਿਲੇ ਪਿਆਰ ਨੇ ਸਾਬਿਤ ਕਰ ਦਿੱਤਾ ਕਿ ਸਾਡੀ ਜਿੱਤ ਯਕੀਨੀ ਹੈ ਉਨਾਂ  ਕਿਹਾ ਕਿ ਟਿਕਟ ਦੇਣ ਤੇ ਮੈਂ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਸਰਪ੍ਰਸਤ ਬਲਵਿੰਦਰ ਸਿੰਘ ਬੈਂਸ ਦਾ ਧੰਨਵਾਦ ਕਰਦਾ ਹਾਂ ਅਤੇ ਯਕੀਨੀ ਦਿਵਾਉਂਦਾ ਹਾਂ ਕਿ ਸਾਰਿਆਂ ਦੇ ਸਹਿਯੋਗ ਨਾਲ ਏਹ ਸੀਟ ਜਿੱਤ ਕੇ ਕੁਮਾਰੀ ਮਾਇਆਵਤੀ ਨੂੰ ਦੇਸ਼ ਦੀ ਪ੍ਰਧਾਨ ਮੰਤਰੀ ਬਣਾਇਆ ਜਾਵੇਗਾ ਇਸ ਮੌਕੇ ਲੋਕ ਇਨਸਾਫ ਪਾਰਟੀ ਨਾਲੋਂ ਵੀ ਜਿਆਦਾ ਬਹੁਜਨ ਸਮਾਜ ਪਾਰਟੀ ਦੀ ਲੀਡਰਸ਼ਿਪ ਵਿੱਚ ਜੋਸ਼ ਭਰਿਆ ਹੋਇਆ ਸੀ ਬਸਪਾ ਦੇ ਆਗੂਆਂ ਡਾ: ਜਸਪ੍ਰੀਤ ਸਿੰਘ ਬੀਜਾ, ਕੁਲਵੰਤ ਸਿੰਘ ਅਤੇ ਐਡਵੋਕੇਟ ਸ਼ਿਵ ਕਲਿਆਣ ਲੋਕ ਸਭਾ ਇੰਚਾਰਜ, ਲਾਭ ਸਿੰਘ ਭਾਮੀਆਂ, ਮਹਿੰਦਰ ਸਿੰਘ ਖੰਨਾ, ਮਾਸਟਰ ਰਾਮਾਨੰਦ, ਰਾਮਲੋਕ ਕੁਲੀਏਵਾਲ, ਹਰਦੇਵ ਸਿੰਘ ਧਾਲੀਆ, ਬਿੱਕਰ ਸਿੰਘ ਨੱਤ, ਬਲਵੀਰ ਸਿੰਘ ਰਾਜਗਡ਼, ਦਲਵੀਰ ਸਿੰਘ ਮੰਡਿਆਲਾ, ਬਲਦੇਵ ਸਿੰਘ ਮੰਡ ਅਤੇ ਹੋਰਾਂ ਨੇ ਕਿਹਾ ਕਿ ਇੰਜ ਗਿਆਸਪੁਰਾ ਨੂੰ ਜਿਤਾਉਣ ਲਈ ਬਸਪਾ ਲੀਡਰਸ਼ਿਪ ਹੁਣ ਘਰਾਂ ਵਿੱਚ ਨਹੀਂ ਬੈਠੇਗੀ ਲੋਕ ਇਨਸਾਫ ਪਾਰਟੀ ਦੇ ਆਗੂਆਂ ਗੁਰਮੀਤ ਸਿੰਘ ਮੁੰਡੀਆਂ, ਬਲਵਿੰਦਰ ਸਿੰਘ ਮਹਿਦੂਦਾਂ, ਨੀਰਜ ਸਮਰਾਲਾ, ਤ੍ਰਿਲੋਕ ਸਿੰਘ ਸੱਤਿਆਗ੍ਰੇਹੀ, ਰਾਜੂ ਨਾਮਧਾਰੀ, ਅਮਨ ਮਾਛੀਵਾਡ਼ਾ ਅਤੇ ਹੋਰਾਂ ਨੇ ਕਿਹਾ ਕਿ ਇੰਜ ਗਿਆਸਪੁਰਾ ਵੱਲੋਂ ਸਿੱਖ ਕੌਮ ਲਈ ਦਿੱਤੀਆਂ ਸੇਵਾਵਾਂ ਕਿਸੇ ਤੋਂ ਲੁਕੀਆਂ ਨਹੀ ਰਹੀਆਂ ਉਹ ਮਹਾਂਗਠਜੋਡ਼ ਦੇ ਨਾਲ ਨਾਲ ਲੋਕਾਂ ਦਾ ਉਮੀਦਵਾਰ ਹੈ ਜਿਸਦੀ ਜਿੱਤ ਨੂੰ ਕੋਈ ਨਹੀ ਰੋਕ ਸਕਦਾ ਇਸ ਮੌਕੇ ਰਣਧੀਰ ਸਿੰਘ ਸਿਵੀਆ, ਜਸਵਿੰਦਰ ਸਿੰਘ ਖਾਲਸਾ ਅਤੇ ਹੋਰ ਸੀਨੀਅਰ ਲੀਡਰਸ਼ਿਪ ਹਾਜਰ ਸੀ   

36490cookie-checkਮਹਾਂਗਠਜੋੜ ਦੇ ਸਾਂਝੇ ਉਮੀਦਵਾਰ ਇੰਜ ਗਿਆਸਪੁਰਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜੱਥੇਦਾਰ ਭਾਈ ਰਣਜੀਤ ਸਿੰਘ ਨੇ ਦਿੱਤਾ ਥਾਪੜਾ

Leave a Reply

Your email address will not be published. Required fields are marked *

error: Content is protected !!