ਡਿਪਟੀ ਮੇਅਰ ਨੇ ਗਦਰੀ ਬਾਬਾ ਗੁਰਮੁੱਖ ਸਿੰਘ ਰੋਡ ਤੇ ਸੀਵਰੇਜ ਦਾ ਕੰਮ ਕਰਵਾਇਆ ਸ਼ੁਰੂ

Loading

ਬੈਂਸ ਭਰਾਵਾਂ ਨੇ ਸਿਵਾਏ ਫੇਸਬੁੱਕ ਤੇ ਲਾਈਵ ਹੋਣ ਤੋਂ ਇਲਾਵਾ ਇਲਾਕੇ ਵਿਚ ਇਕ ਇੱਟ ਵੀ ਨਹੀ ਲਗਵਾਈ:ਸ਼ਿਮਲਾਪੁਰੀ
ਲੁਧਿਆਣਾ,3 ਮਾਰਚ (ਸਤ ਪਾਲ ਸੋਨੀ): ਨਗਰ ਨਿਗਮ ਦੇ ਵਾਰਡ ਨੰ: 35 ਦੇ ਵਸਨੀਕਾਂ ਨੂੰ ਆ ਰਹੀ ਸੀਵਰੇਜ ਦੀ ਸਮਸਿਆ ਦੇ ਪੱਕੇ ਹੱਲ ਲਈ ਨਗਰ ਨਿਗਮ ਲੁਧਿਆਣਾ ਦੀ ਡਿਪਟੀ ਮੇਅਰ ਬੀਬੀ ਸਰਬਜੀਤ ਕੋਰ ਸ਼ਿਮਲਾਪੁਰੀ ਦੇ ਯਤਨਾ ਸਦਕਾ ਗਦਰੀ ਬਾਬਾ ਗੁਰਮੁੱਖ ਸਿੰਘ ਰੋਡ ਤੇ ਲਗਭਗ ਸਾਢੇ  10 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਸੀਵਰ ਲਾਈਨ ਪਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਸ ਮੋਕੇ ਤੇ ਡਿਪਟੀ ਮੇਅਰ ਪਤੀ ਜਰਨੈਲ ਸਿੰਘ ਸ਼ਿਮਲਾਪੁਰੀ ਨੇ ਦੱਸਿਆ ਕਿ ਇਹ ਲਗਭਗ 1000  ਫੁੱਟ ਲੰਬੀ ਸੀਵਰ ਲਾਈਨ ਪੁਆਉਣ ਦਾ ਕੰਮ 20 ਦਿਨ ਪਹਿਲਾਂ ਹੀ ਪਾਸ ਕਰਵਾ ਦਿੱਤਾ ਗਿਆ ਸੀ ਅਤੇ ਠੇਕੇਦਾਰ ਵਲੋਂ ਇਥੇ ਪਾਈਪ ਵੀ ਭਿਜਵਾ ਦਿੱਤੇ ਗਏ ਸਨ, ਪ੍ਰੰਤੂ ਬਰਸਾਤੀ ਮੋਸਮ ਹੋਣ ਕਾਰਨ ਇਸ ਕੰਮ ਵਿਚ ਕੁੱਝ ਦੇਰੀ ਹੋਈ ਹੈ, ਜਿਸ ਨੂੰ ਜਲਦ ਹੀ ਪੂਰਾ ਕਰਵਾ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਇਸ ਇਲਾਕੇ ਤੋਂ ਵਿਧਾਇਕ ਬੈਂਸ ਭਰਾ ਘਟੀਆ ਰਾਜਨੀਤੀ ਦਾ ਪ੍ਰਦਰਸ਼ਨ ਕਰਦੇ ਹੋਏ ਪਾਈਪਾਂ ਕੋਲ ਖਡ਼ ਕੇ ਫੋਟੋਆਂ ਖਿਚਾ ਕੇ ਚਲਦੇ ਬਣੇ, ਪਰ ਇਲਾਕਾ ਨਿਵਾਸੀਆਂ ਨੂੰ ਪਤਾ ਹੈ ਕਿ ਇਹ ਕੰਮ ਕੋਣ ਕਰਵਾ ਰਿਹਾ ਹੈ ਅਤੇ ਉਹ ਜਾਣਦੇ ਹਨ ਕਿ ਬੈਂਸ ਭਰਾਵਾਂ ਨੇ ਸਿਵਾਏ ਫੇਸਬੁੱਕ ਤੇ ਲਾਈਵ ਹੋਣ ਤੋਂ ਇਲਾਵਾ ਇਲਾਕੇ ਵਿਚ ਇਕ ਇੱਟ ਵੀ ਨਹੀ ਲਗਵਾਈ। ਉਨਾਂ ਹੋਰ ਕਿਹਾ ਕਿ ਇਲਾਕਾ ਨਿਵਾਸੀਆਂ ਦੀਆਂ ਸਾਰੀਆਂ ਮੁਸ਼ਕਿਲਾਂ ਹੱਲ ਕਰਦੇ ਹੋਏ ਇਸ ਵਾਰਡ ਨੂੰ ਜਲਦ ਹੀ ਇਕ ਮਾਡਲ ਵਾਰਡ ਬਣਾਇਆ ਜਾਵੇਗਾ। ਉਨਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਮੋਕਾਪ੍ਰਸਤਾਂ ਦੇ ਪਿੱਛੇ ਨਾਂ ਲਗਣ ਤੇ ਉਨਾ ਦਾ ਸਾਥ ਦੇਣ। ਇਸ ਮੋਕੇ ਤੇ ਬਲਾਕ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਜਤਿੰਦਰ ਸਿੰਘ ਛਿੰਦਾ, ਜਸਵਿੰਦਰ ਸਿੰਘ ਅਟਵਾਲ, ਗੁਰਮੁੱਖ ਸਿੰਘ ਘੁੰਮਣ, ਨਿਰਮਲ ਸਿੰਘ ਰਾਮ ਲਾਲ, ਪਰਮਿੰਦਰ ਸਿੰਘ ਸੈਕਟਰੀ, ਕੇਵਲ ਸਿੰਘ ਹਰਪਾਲ ਸਿੰਘ ਸੈਣੀ, ਬੱਚਿਤਰ ਸਿੰਘ, ਹਰਭਜਨ ਸਿੰਘ ਹਰਜਿੰਦਰ ਸਿੰਘ, ਜੇਈ ਨਿਰਪਾਲ ਸਿੰਘ ਅਤੇ ਦਿਲਪ੍ਰੀਤ ਸਿੰਘ, ਦਲਜੀਤ ਸਿੰਘ ਭੁੱਲਰ, ਮਹਿੰਦਰ ਸਿੰਘ, ਅੇਨ.ਕੇ. ਬਾਂਸਲ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜਰ ਸਨ।
35880cookie-checkਡਿਪਟੀ ਮੇਅਰ ਨੇ ਗਦਰੀ ਬਾਬਾ ਗੁਰਮੁੱਖ ਸਿੰਘ ਰੋਡ ਤੇ ਸੀਵਰੇਜ ਦਾ ਕੰਮ ਕਰਵਾਇਆ ਸ਼ੁਰੂ

Leave a Reply

Your email address will not be published. Required fields are marked *

error: Content is protected !!