2 ਗੋਲਡ ਅਤੇ 2 ਸਿਲਵਰ ਮੈਡਲ ਜਿੱਤ ਕੇ ਬਲਰਾਜਪਰੀਤ ਬਣੀ ਕਾਲਜ ਦੀ ਰਨਰਅਪ

Loading


ਲੁਧਿਆਣਾ 2 ਮਾਰਚ ( ਸਤ ਪਾਲ ਸੋਨੀ ): ਗੁਰੂ ਨਾਨਕ ਦੇਵ ਬਹੁ-ਤਕਨੀਕੀ ਕਾਲਜ ਵਿੱਚ 59ਵੀ ਐਥਲੈਟਿਕਸ ਮੀਟ ਦਾ ਆਯੋਜਨ ਕੀਤਾ ਗਿਆ। ਇਸ 2 ਰੋਜਾ ਐਥਲੈਟਿਕਸ ਮੀਟ ਵਿੱਚ ਕੰਪਿਊਟਰ ਸਾਇੰਸ ਡਿਪਲੋਮੇ ਦੀ ਅਖੀਰਲੇ ਵਰ੍ਹੇ ਦੀ ਵਿਦਿਆਰਥਣ ਬਲਰਾਜਪਰੀਤ ਕੌਰ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਉਸ ਨੇ ਜਿਥੇ 400 ਮੀਟਰ ਦੌੜ ਵਿੱਚ ਗੋਲਡ ਮੈਡਲ, 800 ਮੀਟਰ ਦੌੜ ਵਿੱਚ ਸਿਲਵਰ ਮੈਡਲ ਅਤੇ ਟਰਿਪਲ ਜੰਪ ਵਿੱਚ ਸਿਲਵਰ ਮੈਡਲ ਜਿੱਤਿਆ ਉਥੇ ਹੀ 400 ਮੀਟਰ ਰਿਲੇਅ ਦੌੜ ਵਿੱਚ ਅਪਣੀਆਂ ਸਹਿਯੋਗੀ ਖਿਡਾਰਨਾਂ ਜਸ਼ਨ ਭੰਗੂ, ਅਮਨਦੀਪ ਕੌਰ ਅਤੇ ਜਸ਼ਨਪਰੀਤ ਕੌਰ ਨਾਲ ਮਿਲ ਕੇ ਗੋਲਡ ਮੈਡਲ ਜਿੱਤਿਆ। ਬਲਰਾਜਪਰੀਤ ਕੌਰ ਨੂੰ ਕਾਲਜ ਦੀ ਰਨਰਅਪ ਹੋਣ ਦਾ ਮਾਣ ਹਾਸਿਲ ਹੋਇਆ। ਬਲਰਾਜਪਰੀਤ ਨੇ ਇਸ ਕਾਮਯਾਬੀ ਦਾ ਸਿਹਰਾ ਸਪੋਰਟਸ ਪਰੈਜੀਡੈਂਟ ਅਮਨ ਭਾਰਤਵਾਜ ਅਤੇ ਹਰਜਿੰਦਰ ਸਿੰਘ ਨੂੰ ਦਿੱਤਾ। ਉਸਨੇ ਕਿਹਾ ਖੇਡਾਂ ਦੇ ਸ਼ੌਕ ਨੂੰ ਪੂਰਾ ਕਰਨ ਵਿੱਚ ਭੂਆ ਰਾਜਿੰਦਰ ਕੌਰ ਕਲੇਰ ਦਾ ਵੱਡਾ ਹੱਥ ਹੈ। ਜ਼ਿਕਰਯੋਗ ਹੈ ਕਿ ਬਲਰਾਜਪਰੀਤ ਕੌਰ ਕਾਲਜ ਪੱਧਰ ਦੀਆਂ ਖੇਡਾਂ ਵਿੱਚ ਪਹਿਲਾਂ ਵੀ ਕਈ ਮੈਡਲ ਅਪਣੀ ਝੋਲੀ ਪਾ ਕੇ ਕਾਲਜ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰ ਚੁੱਕੀ ਹੈ।
35850cookie-check2 ਗੋਲਡ ਅਤੇ 2 ਸਿਲਵਰ ਮੈਡਲ ਜਿੱਤ ਕੇ ਬਲਰਾਜਪਰੀਤ ਬਣੀ ਕਾਲਜ ਦੀ ਰਨਰਅਪ

Leave a Reply

Your email address will not be published. Required fields are marked *

error: Content is protected !!